ਸਿੱਖਿਆ ਕ੍ਰਾਂਤੀ ਪ੍ਰੋਗਰਾਮ ਤਹਿਤ ਚੂਹੜਪੁਰ ਸਕੂਲ ਦੀ ਨਵੀਂ ਬਣੀ ਚਾਰਦੀਵਾਰੀ ਦਾ ਉਦਘਾਟਨ।

ਨਵਾਂਸ਼ਹਿਰ- ਸਰਕਾਰ ਵੱਲੋਂ ਸਿੱਖਿਆ ਕ੍ਰਾਂਤੀ ਪ੍ਰੋਗਰਾਮ ਤਹਿਤ ਸਰਕਾਰੀ ਪ੍ਰਾਇਮਰੀ ਸਕੂਲ ਚੂਹੜਪੁਰ ਵਿਖੇ ਨਵੀਂ ਬਣੀ ਚਾਰਦੀਵਾਰੀ ਦਾ ਉਦਘਾਟਨ ਸ੍ਰੀ ਲਲਿਤ ਕੁਮਾਰ ਪਾਠਕ ਬੱਲੂ ਪ੍ਰਧਾਨ ਚੇਅਰਮੈਨ ਪੰਜਾਬ ਰਾਜ ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਬੋਰਡ ਵਲੋਂ ਕੀਤਾ ਗਿਆ ਇਸ ਮੌਕੇ ਤੇ ਸ਼੍ਰੀ ਪਾਠਕ ਨੇ ਦੱਸਿਆ ਕਿ ਪੰਜਾਬ ਸਰਕਾਰ ਸਿੱਖਿਆ ਅਤੇ ਸਿਹਤ ਦੇ ਖੇਤਰ ਵਿੱਚ ਬਹੁਤ ਸ਼ਲਾਘਾਯੋਗ ਕੰਮ ਕਰ ਰਹੀ ਹੈ ਅਤੇ ਪੰਜਾਬ ਸਿੱਖਿਆ ਦੇ ਖੇਤਰ ਵਿੱਚ ਮੋਹਰੀ ਸੂਬਾ ਬਣੇਗਾ।

ਇਸ ਸਮੇਂ ਤੇ ਉਹਨਾਂ ਵੱਲੋਂ ਦੱਸਿਆ ਗਿਆ ਕਿ ਸਰਕਾਰ ਸਕੂਲਾਂ ਵਿੱਚ ਖਾਲੀ ਪਈਆਂ ਪੋਸਟਾਂ ਭਰਨ ਲਈ ਨਵੀਂ ਭਰਤੀ ਕਰ ਰਹੀ। ਇਸ ਮੌਕੇ ਤੇ ਸਕੂਲ ਮੁਖੀ ਸ੍ਰੀ ਰਾਮ ਲਾਲ ਸਟੇਟ ਐਵਾਰਡੀ ਵੱਲੋਂ ਆਏ ਹੋਏ ਮਹਿਮਾਨਾਂ ਦਾ ਸਵਾਗਤ ਕੀਤਾ ਗਿਆ ਅਤੇ ਮਾਪਿਆਂ ਨੂੰ ਆਪਣੇ ਬੱਚੇ ਸਰਕਾਰੀ ਸਕੂਲਾਂ ਵਿੱਚ ਵੱਧ ਤੋਂ ਵੱਧ ਬੱਚੇ ਦਾਖਲ ਕਰਵਾ ਕੇ ਸਰਕਾਰੀ ਯੋਜਨਾਵਾਂ ਦਾ ਲਾਭ ਲੈਣ ਦੀ ਅਪੀਲ ਕੀਤੀ। ਇਸ ਮੌਕੇ ਤੇ ਸ੍ਰੀ ਰਾਮ ਲਾਲ  ਵੱਲੋ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ। 
ਇਸ ਮੌਕੇ ਤੇ ਸੀਮਾ ਰਾਣੀ, ਪਰਮਿੰਦਰ ਕੌਰ, ਰਵਨੀਤ ਸ਼ਰਮਾ, ਕਮਲਜੀਤ ਕੌਰ, ਆਸ਼ਾ ਰਾਣੀ ਸਰਪੰਚ, ਕੁਲਵੀਰ ਸਿੰਘ ਨੰਬਰਦਾਰ, ਬਲਵਿੰਦਰ ਸਿੰਘ ਨੰਬਰਦਾਰ, ਮੱਖਣ ਲਾਲ, ਅਵਤਾਰ ਸਿੰਘ ਭੁੱਲਰ, ਕਰਨੈਲ ਚੰਦ,ਰਮਨ ਕੁਮਾਰ ਚੇਅਰਮੈਨ ਐਸ ਐਮ ਸੀ, ਸੁਰਿੰਦਰ ਕੌਰ,ਰੀਤੂ ਸ਼ਰਮਾ, ਮਨਜੀਤ ਕੁਮਾਰ ਨੰਬਰਦਾਰ ਅਤੇ ਸਮੂਹ ਸਟਾਫ਼ ਮੈਂਬਰ ਹਾਜ਼ਰ ਸਨ।