ਇੰਟਰ ਜੋਨਲ ਮੁਕਾਬਲੇ ਵਿੱਚ ਸਕਿੱਟ ਵੰਨਗੀ ਵਿੱਚੋਂ ਫਸਟ ਆਉਣ ਵਾਲੇ ਖਾਲਸਾ ਕਾਲਜ ਮਾਹਿਲਪੁਰ ਦੇ ਵਿਦਿਆਰਥੀਆਂ ਦਾ ਸਨਮਾਨ ਕੀਤਾ

ਮਾਹਿਲਪੁਰ, 21 ਨਵੰਬਰ: ਪਿਛਲੇ ਦਿਨ੍ਹੀਂ ਡੀਏਵੀ ਕਾਲਜ ਹੁਸ਼ਿਆਰਪੁਰ ਵਿੱਚ ਕਰਵਾਏ ਪੰਜਾਬ ਯੂਨੀਵਰਸਿਟੀ ਇੰਟਰ ਜੋਨਲ ਯੁਵਕ ਅਤੇ ਵਿਰਾਸਤੀ ਮੇਲੇ ਵਿੱਚ ਇੱਥੋਂ ਦੇ ਸ੍ਰੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਮਾਹਿਲਪੁਰ ਦੇ ਵਿਦਿਆਰਥੀਆਂ ਨੇ ਥੀਏਟਰ ਦੀ ਵੰਨਗੀ ਸਕਿੱਟ ਵਿੱਚੋਂ ਪਹਿਲਾ ਸਥਾਨ ਪ੍ਰਾਪਤ ਕਰਕੇ ਸੰਸਥਾ ਦਾ ਨਾਮ ਰੌਸ਼ਨ ਕੀਤਾ ਹੈ।

ਮਾਹਿਲਪੁਰ, 21 ਨਵੰਬਰ:  ਪਿਛਲੇ ਦਿਨ੍ਹੀਂ ਡੀਏਵੀ ਕਾਲਜ ਹੁਸ਼ਿਆਰਪੁਰ ਵਿੱਚ ਕਰਵਾਏ ਪੰਜਾਬ ਯੂਨੀਵਰਸਿਟੀ ਇੰਟਰ ਜੋਨਲ ਯੁਵਕ ਅਤੇ ਵਿਰਾਸਤੀ ਮੇਲੇ ਵਿੱਚ ਇੱਥੋਂ ਦੇ ਸ੍ਰੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਮਾਹਿਲਪੁਰ ਦੇ ਵਿਦਿਆਰਥੀਆਂ ਨੇ ਥੀਏਟਰ ਦੀ ਵੰਨਗੀ ਸਕਿੱਟ ਵਿੱਚੋਂ ਪਹਿਲਾ ਸਥਾਨ ਪ੍ਰਾਪਤ ਕਰਕੇ ਸੰਸਥਾ ਦਾ ਨਾਮ ਰੌਸ਼ਨ ਕੀਤਾ ਹੈ। 
ਅੱਜ ਕਾਲਜ ਵਿੱਚ ਸਕਿੱਟ ਟੀਮ ਦੇ ਉਕਤ ਵਿਦਿਆਰਥੀਆਂ ਦੇ ਸਨਮਾਨ ਸਬੰਧੀ ਇਕ ਸਮਾਰੋਹ ਦਾ ਆਯੋਜਨ ਕੀਤਾ ਗਿਆ ਜਿਸ ਮੌਕੇ ਕਾਲਜ ਦੇ ਉੱਪ ਪਿ੍ਰੰਸੀਪਲ ਪ੍ਰੋ ਅਰਾਧਨਾ ਦੁੱਗਲ ਅਤੇ ਸਟਾਫ ਨੇ ਜੇਤੂ ਵਿਦਿਆਰਥੀਆਂ ਨੂੰ ਇਸ ਪ੍ਰਾਪਤੀ ‘ਤੇ ਸ਼ੁੱਭ ਕਾਮਨਾਵਾਂ ਦਿੱਤੀਆਂ। ਇਸ ਮੌਕੇ ਪੰਜਾਬੀ ਵਿਭਾਗ ਦੇ ਮੁੱਖੀ ਅਤੇ ਥੀਏਟਰੀਕਲ ਆਈਟਮਜ਼ ਦੇ ਕਨਵੀਨਰ ਡਾ ਜੇ ਬੀ ਸੇਖੋਂ ਨੇ ਦੱਸਿਆ ਕਿ ਕਾਲਜ ਦੀ ਥੀਏਟਰੀਕਲ ਟੀਮ ਨੇ ਪਿਛਲੇ ਕਈ ਸਾਲਾਂ ਤੋਂ ਜੋਨਲ, ਇੰਟਰ ਜੋਨਲ ਅਤੇ ਸੂਬਾ ਪੱਧਰੀ ਮੁਕਾਬਲਿਆਂ ਵਿੱਚ ਅੱਵਲ ਸਥਾਨ ਹਾਸਿਲ ਕੀਤੇ ਹਨ।
 ਉਨ੍ਹਾਂ ਦੱਸਿਆ ਕਿ ਜੀਟੀਬੀ ਕਾਲਜ ਦਸੂਹਾ ਵਿੱਚ ਹੋਏ ਪੰਜਾਬ ਯੂਨੀਵਰਸਿਟੀ ਜੋਨਲ ਯੁਵਕ ਮੇਲੇ ਵਿੱਚ ਚੰਗੀ ਕਾਰਗੁਜ਼ਾਰੀ ਤੋਂ ਬਾਅਦ ਕਾਲਜ ਦੀ ਸਕਿੱਟ ਟੀਮ ਨੇ ਡੀਏਵੀ ਕਾਲਜ ਹੁਸ਼ਿਆਰਪੁਰ ਵਿੱਚ 11 ਨਵੰਬਰ ਤੋਂ 14 ਨਵੰਬਰ ਤੱਕ ਕਰਵਾਏ ਪੰਜਾਬ ਯੂਨੀਵਰਸਿਟੀ ਇੰਟਰ ਜੋਨਲ ਯੁਵਕ ਅਤੇ ਵਿਰਾਸਤੀ ਮੇਲੇ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ ਅਤੇ ਸਕਿੱਟ ਟੀਮ ਦੇ ਇਹ ਵਿਦਿਆਰਥੀ ਹੁਣ ਪੰਜਾਬ ਐਗਰੀਕਲਚਰ ਯੂਨੀਵਰਸਿਟੀ, ਲੁਧਿਆਣਾ ਵਿੱਚ 29 ਤੋਂ 2 ਦਸੰਬਰ ਤੱਕ ਹੋ ਰਹੇ ਪੰਜਾਬ ਰਾਜ ਅੰਤਰ -ਯੂਨੀਵਰਸਿਟੀ ਯੁਵਕ ਮੇਲੇ ਆਪਣੀ ਕਲਾ ਦਾ ਪ੍ਰਦਰਸ਼ਨ ਕਰਨਗੇ। 
ਇਸ ਮੌਕੇ ਉੱਪ ਪਿ੍ਰੰਸੀਪਲ ਪ੍ਰੋ ਅਰਾਧਨਾ ਦੁੱਗਲ ਨੇ ਵਿਦਿਆਰਥੀਆਂ ਦੀ ਹੌਂਸਲਾ ਅਫਜ਼ਾਈ ਕਰਦਿਆਂ ਕਿਹਾ ਕਿ ਪੜ੍ਹਾਈ ਦੇ ਨਾਲ ਨਾਲ ਅਜਿਹੀਆਂ ਗਤੀਵਿਧੀਆਂ ਵਿੱਚ ਭਾਗ ਲੈਣ ਨਾਲ ਹੀ ਵਿਦਿਆਰਥੀਆਂ ਦੀ ਸ਼ਖ਼ਸੀਅਤ ਦਾ ਵਿਕਾਸ ਹੁੰਦਾ ਹੈ। ਇਸ ਮੌਕੇ ਪ੍ਰੋ ਅਸ਼ੋਕ ਕੁਮਾਰ, ਪ੍ਰੋ ਗਣੇਸ਼, ਪ੍ਰੋ ਅਮਨਦੀਪ ਕੌਰ, ਪ੍ਰੋ ਨੈਨਸੀ, ਪ੍ਰੋ ਪੰਕਜ ਕੁਮਾਰ, ਪ੍ਰੋ ਨੈਨਸੀ ਸਮੇਤ ਥੀਏਟਰ ਦੇ ਵਿਦਿਆਰਥੀ ਅੰਮ੍ਰਿਤਪਾਲ ਸਿੰਘ, ਸ਼ੈਰਲ, ਗਗਨਦੀਪ ਸਿੰਘ, ਰੀਤਿਕਾ, ਹਰਮਨ ਅਤੇ ਮੁਨੀਸ਼ ਕੁਮਾਰ ਹਾਜ਼ਰ ਸਨ।