ਸ਼੍ਰੀ ਗੁਰੂ ਰਾਮਦਾਸ ਸੇਵਾ ਸੁਸਾਇਟੀ, ਨਵਾਂਸ਼ਹਿਰ ਨੇ ਸ਼ਹਿਰ ਵਾਸੀਆਂ ਨੂੰ ਪ੍ਰਦੂਸ਼ਣ ਰਹਿਤ, ਗਰੀਨ ਦੀਵਾਲੀ ਮਨਾਉਣ ਦਾ ਦਿੱਤਾ ਸੰਦੇਸ਼

ਨਵਾਂਸ਼ਹਿਰ - ਸ਼੍ਰੀ ਗੁਰੂ ਰਾਮਦਾਸ ਸੇਵਾ ਸੁਸਾਇਟੀ, ਨਵਾਂਸ਼ਹਿਰ ਨੇ ਸ਼ਹਿਰ ਵਾਸੀਆਂ ਨੂੰ ਪ੍ਰਦੂਸ਼ਣ ਰਹਿਤ, ਗਰੀਨ ਦੀਵਾਲੀ ਮਨਾਉਣ ਦਾ ਸੰਦੇਸ਼ ਦਿੱਤਾ । ਇਸ ਮੌਕੇ ਸੁਸਾਇਟੀ ਪ੍ਰਧਾਨ ਸ. ਸੁਖਵਿੰਦਰ ਸਿੰਘ ਥਾਂਦੀ ਅਤੇ ਅਮਰਜੀਤ ਸਿੰਘ ਖਾਲਸਾ ਨੇ ਕਿਹਾ ਸਾਡੇ ਦੇਸ਼ ਨੂੰ ਮੇਲਿਆਂ ਤੇ ਤਿਉਹਾਰਾਂ ਦਾ ਦੇਸ਼ ਕਿਹਾ ਜਾਂਦਾ ਹੈ। ਰੁੱਤਾਂ, ਫ਼ਸਲਾਂ ਤੇ ਇਤਿਹਾਸ ਨਾਲ ਸਬੰਧਿਤ ਮੇਲੇ ਅਤੇ ਤਿਉਹਾਰ ਜਿੱਥੇ ਸਾਨੂੰ ਮਾਨਸਿਕ ਸਕੂਨ ਦਿੰਦੇ ਹਨ, ਉੱਥੇ ਹੀ ਸਾਡੀ ਗੌਰਵਮਈ ਵਿਰਾਸਤ ਨੂੰ ਅਗਲੀਆਂ ਪੀੜ੍ਹੀਆਂ ਤਕ ਪਹੁੰਚਾਉਣ ਦਾ ਵੀ ਜ਼ਰੀਆ ਹਨ।

ਇਹ ਮੇਲੇ ਅਤੇ ਤਿਉਹਾਰ ਸਾਡੀਆਂ ਭਾਈਚਾਰਕ ਸਾਂਝਾਂ ਨੂੰ ਮਜ਼ਬੂਤ ਕਰਦਿਆਂ ਸਾਨੂੰ ਆਪਸ ’ਚ ਮਿਲਜੁਲ ਕੇ ਰਹਿਣ ਦਾ ਸੰਦੇਸ਼ ਦਿੰਦੇ ਹਨ। ਪਿਛਲੇ ਕੁਝ ਵਰ੍ਹਿਆਂ ਤੋਂ ਇਹ ਤਿਉਹਾਰ ਖ਼ੁਸ਼ੀਆਂ-ਖੇੜਿਆਂ ਦਾ ਤਿਉਹਾਰ ਨਾ ਰਹਿ ਕੇ ਵਾਤਾਵਰਨ ਲਈ ਚੁਣੌਤੀ ਦਾ ਦਿਨ ਬਣ ਗਿਆ ਹੈ। ਦੀਵਾਲੀ ਦੇ ਦਿਨ ਚਲਾਏ ਜਾਣ ਵਾਲੇ ਪਟਾਕੇ ਵਾਤਾਵਰਨ ਨੂੰ ਇਸ ਹੱਦ ਤਕ ਪਲੀਤ ਕਰ ਦਿੰਦੇ ਹਨ ਕਿ ਲੋਕਾਂ ਖ਼ਾਸ ਕਰਕੇ ਬੱਚਿਆਂ, ਬਜ਼ੁਰਗਾਂ ਅਤੇ ਮਰੀਜ਼ਾਂ ਨੂੰ ਸਾਹ ਲੈਣਾ ਮੁਸ਼ਕਲ ਹੋ ਜਾਂਦਾ ਹੈ। ਪਟਾਕਿਆਂ ਦੀ ਮਾਰ ਬਦੌਲਤ ਬਹੁਤ ਸਾਰੇ ਲੋਕ ਬਿਮਾਰੀਆਂ ਦੇ ਸ਼ਿਕਾਰ ਹੋ ਜਾਂਦੇ ਹਨ। ਵਾਤਾਵਾਰਨ ਮਾਹਿਰਾਂ ਅਨੁਸਾਰ ਸਭ ਤੋਂ ਘੱਟ ਸਮੇਂ ’ਚ ਸਭ ਤੋਂ ਜ਼ਿਆਦਾ ਪ੍ਰਦੂਸ਼ਣ ਪੈਦਾ ਕਰਨ ’ਚ ਪਟਾਕਿਆਂ ਦਾ ਦਰਜਾ ਪਹਿਲਾ ਹੈ। 
ਮਹਿਜ਼ ਚਾਰ-ਪੰਜੇ ਘੰਟੇ ਦੇ ਸਮੇਂ ’ਚ ਹੀ ਪਟਾਕੇ ਹਵਾ ਦੀ ਗੁਣਵੱਤਾ ਨੂੰ ਅਜਿਹਾ ਪ੍ਰਭਾਵਿਤ ਕਰਦੇ ਹਨ ਕਿ ਇਸ ਦਾ ਅਸਰ ਲੰਬੇ ਸਮੇਂ ਤਕ ਬਣਿਆ ਰਹਿੰਦਾ ਹੈ। ਦੀਵਾਲੀ ਦੀ ਰਾਤ ਤੰਦਰੁਸਤ ਇਨਸਾਨਾਂ ਨੂੰ ਵੀ ਸਾਹ ਲੈਣਾ ਔਖਾ ਹੋ ਜਾਂਦਾ ਹੈ। ਪਟਾਕੇ ਕੂੜੇ ਦੀ ਸਮੱਸਿਆ ਦਾ ਵੀ ਕਾਰਨ ਬਣਦੇ ਹਨ। ਪਟਾਕਿਆਂ ਦੀ ਰਹਿੰਦ-ਖੂੰਹਦ ਦਾ ਨਿਪਟਾਰਾ ਆਪਣੇ ਆਪ ’ਚ ਵੱਡੀ ਸਮੱਸਿਆ ਹੈ। ਹੌਲੀ-ਹੌਲੀ ਇਹ ਕੂੜਾ-ਕਰਕਟ ਪਾਣੀ ’ਚ ਮਿਲਣ ਨਾਲ ਪਾਣੀ ਪ੍ਰਦੂਸ਼ਣ ਦਾ ਸਬੱਬ ਬਣ ਜਾਂਦਾ ਹੈ।ਪਟਾਕੇ ਹਾਦਸਿਆਂ ਦਾ ਕਾਰਨ ਵੀ ਬਣਦੇ ਹਨ ।ਉਨ੍ਹਾਂ ਕਿਹਾ ਆਓ ਅਸੀਂ ਸਾਰੇ ਰਲ ਮਿਲ ਕੇ ਗਰੀਨ ਦੀਵਾਲੀ ਮਨਾਉਣ ਦਾ ਸੰਕਲਪ ਲਈਏ । ਵੱਧ ਤੋਂ ਵੱਧ ਰੁੱਖ ਲਗਾਕੇ ਵਾਤਾਵਰਣ ਨੂੰ ਪ੍ਰਦੂਸ਼ਿਤ ਰਹਿਤ ਅਤੇ ਸਾਫ਼ ਸੁਥਰਾ ਬਣਾਈਏ ।
 ਇਸ ਮੌਕੇ ਸ਼੍ਰੀ ਗੁਰੂ ਰਾਮਦਾਸ ਸੇਵਾ ਸੁਸਾਇਟੀ, ਨਵਾਂਸ਼ਹਿਰ ਦੇ ਮੈਂਬਰਾਂ ਵੱਲੋਂ ਹਰ ਸਾਲ ਦੀ ਤਰ੍ਹਾਂ ਫੱਟੀ-ਬਸਤਾ ਚੌਂਕ, ਨਹਿਰੂ ਗੇਟ ਜਿੱਥੇ ਸ਼ਹਿਰ ਦੀਵਾਲੀ ਦੇ ਦੀਵੇ ਜਗਾਉਣ ਪਹੁੰਚਦੇ ਹਨ ਤੇ ਸਫਾਈ ਕੀਤੀ ਗਈ, ਚੌਕ ਨੂੰ ਰੰਗ ਕੀਤਾ ਗਿਆ ਅਤੇ ਸਾਰੇ ਸ਼ਹਿਰ ਵਾਸੀਆਂ ਨੂੰ ਦੀਵਾਲੀ ਅਤੇ ਬੰਦੀ ਛੋੜ ਦਿਵਸ ਦੀਆਂ ਵਧਾਈਆਂ ਦਿੱਤੀਆਂ ਗਈਆਂ । ਇਸ ਮੌਕੇ ਸੁਖਵਿੰਦਰ ਸਿੰਘ ਥਾਂਦੀ, ਅਮਰਜੀਤ ਸਿੰਘ ਖਾਲਸਾ, ਉੱਤਮ ਸਿੰਘ ਸੇਠੀ, ਕੁਲਦੀਪ ਸਿੰਘ, ਹਰਮਨਜੀਤ ਸਿੰਘ, ਸੁਖਵਿੰਦਰ ਸਿੰਘ ਸਿਆਣ, ਮਨਜੀਤ ਸਿੰਘ, ਸੁਖਚੈਨ ਸਿੰਘ, ਆਜ਼ਾਦ, ਦੀਪਕ, ਜੋਗਿੰਦਰ ਸਿੰਘ ਅਤੇ ਸੁਮਿਤ ਸਿੰਘ ਆਦਿ ਹਾਜ਼ਰ ਸਨ ।