
ਲੋੜਵੰਦ ਅਤੇ ਹੁਸ਼ਿਆਰ ਵਿਦਿਆਰਥੀਆਂ ਲਈ ਖਾਲਸਾ ਕਾਲਜ ਮਾਹਿਲਪੁਰ ਵਿੱਚ ਵਿਸ਼ੇਸ਼ ਵਜੀਫਾ ਯੋਜਨਾਵਾਂ- ਪਿ੍ਰੰ ਡਾ ਪਰਵਿੰਦਰ ਸਿੰਘ
ਮਾਹਿਲਪੁਰ, 1 ਅਪਰੈਲ- ‘‘1946 ਤੋਂ ਕੰਢੀ ਇਲਾਕੇ ਦੇ ਵਿਦਿਆਰਥੀਆਂ ਨੂੰ ਉਚੇਰੀ ਸਿੱਖਿਆ ਨਾਲ ਜੋੜਨ ਵਾਲੇ ਸ੍ਰੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਮਾਹਿਲਪੁਰ ਦੇ ਕੈਂਪਸ ਵਿੱਚ ਚੱਲ ਰਹੇ ਸ੍ਰੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜੀਏਟ ਸੀਨੀਅਰ ਸੈਕੰਡਰੀ ਸਕੂਲ, ਮਾਹਿਲਪੁਰ ਵਿੱਚ ਗਿਆਰ੍ਹਵੀਂ ਅਤੇ ਬਾਰ੍ਹਵੀਂ ਦੀ ਸਾਇੰਸ, ਕਾਮਰਸ ਅਤੇ ਆਰਟਸ ਸਟਰੀਮ ਵਿੱਚ ਦਾਖਿਲ ਹੋਣ ਵਾਲੇ ਲੋੜਵੰਦ ਤੇ ਹੁਸ਼ਿਆਰ ਵਿਦਿਆਰਥੀਆਂ ਲਈ ਵਿਸ਼ੇਸ਼ ਵਜ਼ੀਫ਼ਾ ਰਾਸ਼ੀ ਤੇ ਹੋਰ ਸਹੂਲਤਾਂ ਦਾ ਵੱਖਰਾ ਪ੍ਰਬੰਧ ਕੀਤਾ ਗਿਆ ਹੈ।’’
ਮਾਹਿਲਪੁਰ, 1 ਅਪਰੈਲ- ‘‘1946 ਤੋਂ ਕੰਢੀ ਇਲਾਕੇ ਦੇ ਵਿਦਿਆਰਥੀਆਂ ਨੂੰ ਉਚੇਰੀ ਸਿੱਖਿਆ ਨਾਲ ਜੋੜਨ ਵਾਲੇ ਸ੍ਰੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਮਾਹਿਲਪੁਰ ਦੇ ਕੈਂਪਸ ਵਿੱਚ ਚੱਲ ਰਹੇ ਸ੍ਰੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜੀਏਟ ਸੀਨੀਅਰ ਸੈਕੰਡਰੀ ਸਕੂਲ, ਮਾਹਿਲਪੁਰ ਵਿੱਚ ਗਿਆਰ੍ਹਵੀਂ ਅਤੇ ਬਾਰ੍ਹਵੀਂ ਦੀ ਸਾਇੰਸ, ਕਾਮਰਸ ਅਤੇ ਆਰਟਸ ਸਟਰੀਮ ਵਿੱਚ ਦਾਖਿਲ ਹੋਣ ਵਾਲੇ ਲੋੜਵੰਦ ਤੇ ਹੁਸ਼ਿਆਰ ਵਿਦਿਆਰਥੀਆਂ ਲਈ ਵਿਸ਼ੇਸ਼ ਵਜ਼ੀਫ਼ਾ ਰਾਸ਼ੀ ਤੇ ਹੋਰ ਸਹੂਲਤਾਂ ਦਾ ਵੱਖਰਾ ਪ੍ਰਬੰਧ ਕੀਤਾ ਗਿਆ ਹੈ।’’ ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਾਲਜ ਦੇ ਪਿ੍ਰੰਸੀਪਲ ਡਾ ਪਰਵਿੰਦਰ ਸਿੰਘ ਨੇ ਕਾਲਜੀਏਟ ਸਟਾਫ ਦੀ ਹਾਜ਼ਰੀ ਵਿੱਚ ਸੀਨੀਅਰ ਸੈਕੰਡਰੀ ਸਕੂਲ ਦਾ ਪ੍ਰਾਸਪੈਕਟਸ ਜਾਰੀ ਕਰਦਿਆਂ ਕੀਤਾ।
ਉਨ੍ਹਾਂ ਕਿਹਾ ਕਿ ਇਹ ਸੰਸਥਾ ਸੰਤ ਬਾਬਾ ਹਰੀ ਸਿੰਘ ਕਹਾਰਪੁਰੀ ਅਤੇ ਬਾਨੀ ਪਿ੍ਰੰਸੀਪਲ ਸ. ਹਰਭਜਨ ਸਿੰਘ ਦੀ ਮਿਸ਼ਨਰੀ ਸੋਚ ਨੂੰ ਲੈ ਕੇ ਚੱਲ ਰਹੀ ਹੈ ਜਿਸ ਤਹਿਤ ਸਮਾਜ ਦੇ ਹਰ ਵਰਗ ਦੇ ਲੋੜਵੰਦ ਤੇ ਹੁਸ਼ਿਆਰ ਵਿਦਿਆਰਥੀਆਂ ਨੂੰ ਉਚੇਰੀ ਸਿੱਖਿਆ ਨਾਲ ਜੋੜਨ ਦਾ ਉੱਦਮ ਕਰਦੀ ਆ ਰਹੀ ਹੈ। ਉਨ੍ਹਾਂ ਦੱਸਿਆ ਕਿ ਇਸੇ ਮਿਸ਼ਨਰੀ ਸੋਚ ਤਹਿਤ ਸੈਸ਼ਨ 2025-26 ਅਧੀਨ ਗਿਆਰ੍ਹਵੀਂ ਅਤੇ ਬਾਰ੍ਹਵੀਂ ਜਮਾਤ ਵਿੱਚ ਦਾਖ਼ਿਲ ਹੋਣ ਲਈ ਵਿਦਿਆਰਥੀ ਸਿਰਫ 2000 ਰੁਪਏ ਫੀਸ ਦੇ ਕੇ ਆਪਣਾ ਦਾਖ਼ਲਾ ਯਕੀਨੀ ਬਣਾ ਸਕਦਾ ਹੈ।
ਉਨ੍ਹਾਂ ਕਿਹਾ ਕਿ ਲੋੜਵੰਦ ਪਰਿਵਾਰਾਂ ਵਿੱਚੋਂ ਆਉਂਦੇ ਵਿਦਿਆਰਥੀ ਬਾਕੀ ਫੀਸ ਆਪਣੀ ਸਹੂਲਤ ਅਨੁਸਾਰ ਕਿਸ਼ਤਾਂ ਵਿੱਚ ਅਦਾ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਕਾਲਜ ਵਿੱਚ ਸਨੀ ਓਬਰਾਏ ਵਜ਼ੀਫ਼ਾ ਰਾਸ਼ੀ ਸਕੀਮ, ਪਿ੍ਰੰ ਹਰਭਜਨ ਸਿੰਘ ਵਜ਼ੀਫ਼ਾ ਰਾਸ਼ੀ ਸਕੀਮ ਅਤੇ ਅਜਾਇਬ ਕਮਲ ਸਾਹਿਤਕ ਵਜ਼ੀਫ਼ਾ ਰਾਸ਼ੀ ਸਕੀਮ ਤਹਿਤ ਵਿਦਿਆਰਥੀਆਂ ਲਈ ਸਕਾਲਰਸ਼ਿਪ ਦਾ ਵਿਸ਼ੇਸ਼ ਪ੍ਰਬੰਧ ਹੈ। ਖੇਡਾਂ ਦੇ ਖੇਤਰ ਵਿੱਚ ਚੰਗਾ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀਆਂ ਲਈ ਫੀਸਾਂ ਵਿੱਚ ਵੱਡੀ ਰਿਆਇਤ, ਖਾਣ ਪੀਣ, ਰਿਹਾਇਸ਼ ਤੇ ਹੋਰ ਸਹੂਲਤਾਂ ਦਾ ਪ੍ਰਬੰਧ ਹੈ।
ਉਨ੍ਹਾਂ ਵਿਦਿਆਰਥੀਆਂ ਨੂੰ ਕਾਲਜ ਵਿੱਚ ਚੱਲ ਰਹੇ ਦਾਖ਼ਿਲਾ ਅਤੇ ਕਾਉਂਸਲਿੰਗ ਸੈੱਲ ਵਿੱਚ ਪੁੱਜ ਕੇ ਆਪਣੇ ਕੈਰੀਅਰ ਦੀ ਚੋਣ ਅਨੁਸਾਰ ਸਬੰਧਤ ਸਟਰੀਮ ਦੀਆਂ ਜਮਾਤਾਂ ਵਿੱਚ ਦਾਖਿਲ ਹੋਣ ਦੀ ਅਪੀਲ ਕੀਤੀ। ਇਸ ਮੌਕੇ ਪ੍ਰੋ ਕਮਲਪ੍ਰੀਤ ਕੌਰ, ਪ੍ਰੋ ਅਸ਼ੋਕ ਕੁਮਾਰ, ਪ੍ਰੋ ਜਸਦੀਪ ਕੌਰ, ਪ੍ਰੋ ਹਰਪ੍ਰੀਤ ਕੌਰ, ਪ੍ਰੋ ਰਜਿੰਦਰ ਕੌਰ,ਪ੍ਰੋ ਗਣੇਸ਼, ਪ੍ਰੋ ਰਮਨਦੀਪ ਕੌਰ ਹਾਜ਼ਰ ਸਨ।
