25 ਲੜੀਵਾਰ ਗੁਰਮਤਿ ਸਮਾਗਮ ਦੀ ਅਰੰਭਤਾ 6 ਸਤੰਬਰ ਤੋਂ।

ਨਵਾਂਸ਼ਹਿਰ- ਗੁਰੂ ਨਾਨਕ ਮਿਸ਼ਨ ਸੇਵਾ ਸੁਸਾਇਟੀ ਵਲੋਂ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਨਵਾਂਸ਼ਹਿਰ ਵਿਖੇ 25, 26 ਅਤੇ 27 ਅਕਤੂਬਰ ਨੂੰ ਕਰਵਾਏ ਜਾ ਰਹੇ ਜਿਲ੍ਹਾ ਪੱਧਰੀ ਮਹਾਨ ਕੀਰਤਨ ਦਰਬਾਰ ਨੂੰ ਸਮਰਪਿਤ ਵਿਸ਼ੇਸ਼ ਗੁਰਮਤਿ ਸਮਾਗਮਾਂ ਦੀ ਲੜੀ ਅੱਜ ਮਿਤੀ 6 ਸਤੰਬਰ ਨੂੰ ਗੁਰਦੁਆਰਾ ਟਾਹਲੀ ਸਾਹਿਬ ਗੜਸ਼ੰਕਰ ਰੋਡ ਨਵਾਂਸ਼ਹਿਰ ਤੋਂ ਆਰੰਭ ਕੀਤੀ ਜਾ ਰਹੀ ਹੈ।

ਨਵਾਂਸ਼ਹਿਰ- ਗੁਰੂ ਨਾਨਕ ਮਿਸ਼ਨ ਸੇਵਾ ਸੁਸਾਇਟੀ ਵਲੋਂ  ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਨਵਾਂਸ਼ਹਿਰ ਵਿਖੇ 25, 26 ਅਤੇ 27 ਅਕਤੂਬਰ ਨੂੰ ਕਰਵਾਏ ਜਾ ਰਹੇ ਜਿਲ੍ਹਾ ਪੱਧਰੀ ਮਹਾਨ ਕੀਰਤਨ ਦਰਬਾਰ ਨੂੰ ਸਮਰਪਿਤ ਵਿਸ਼ੇਸ਼ ਗੁਰਮਤਿ ਸਮਾਗਮਾਂ ਦੀ ਲੜੀ ਅੱਜ ਮਿਤੀ 6 ਸਤੰਬਰ ਨੂੰ ਗੁਰਦੁਆਰਾ ਟਾਹਲੀ ਸਾਹਿਬ ਗੜਸ਼ੰਕਰ ਰੋਡ ਨਵਾਂਸ਼ਹਿਰ ਤੋਂ ਆਰੰਭ ਕੀਤੀ ਜਾ ਰਹੀ ਹੈ। 
ਪਹਿਲੇ ਦਿਨ ਦੇ ਸਮਾਗਮ ਵਿੱਚ ਬੀਬੀ ਜਸਪ੍ਰੀਤ ਕੌਰ ਪਟਿਆਲੇ ਵਾਲੇ ਗੁਰਬਾਣੀ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕਰਨਗੇ ਅਤੇ ਗਿਆਨੀ ਸਰਬਜੀਤ ਸਿੰਘ ਗੁਰਮਤਿ ਵਿਚਾਰਾਂ  ਰਾਹੀਂ ਗੁਰੂ ਇਤਿਹਾਸ ਨਾਲ ਜੋੜਨਗੇ। ਇਸ ਵਾਰ ਕੁੱਲ 25 ਗੁਰਮਤਿ ਸਮਗਾਮ ਕਰਵਾਏ ਜਾਣਗੇ। 
ਇਨ੍ਹਾਂ ਸਮਾਗਮਾਂ ਵਿੱਚ ਜਿਲਾ ਸ਼ਹੀਦ ਭਗਤ ਸਿੰਘ ਨਗਰ ਦੇ ਨਵਾਂਸ਼ਹਿਰ, ਬੰਗਾ, ਬਲਾਚੌਰ, ਰਾਹੋਂ ਅਤੇ ਅਲੱਗ ਅਲੱਗ ਪਿੰਡਾਂ ਤੋਂ ਇਲਾਵਾ ਗੜ੍ਹਸ਼ੰਕਰ ਅਤੇ ਮਾਛੀਵਾੜਾ ਸਾਹਿਬ ਦੇ ਵਿਸ਼ੇਸ਼ ਸਮਾਗਮ ਸ਼ਾਮਿਲ ਹਨ। ‌
ਗੁਰੂ ਨਾਨਕ ਮਿਸ਼ਨ ਸੇਵਾ ਸੋਸਾਇਟੀ ਦੇ ਮੈਂਬਰ ਸਾਹਿਬਾਨ ਦੀ ਮੀਟਿੰਗ ਉਪਰੰਤ ਇਹ ਜਾਣਕਾਰੀ ਦਿੰਦਿਆਂ ਹੋਇਆਂ ਸੁਸਾਇਟੀ ਦੇ ਮੁੱਖ ਸੇਵਾਦਾਰ  ਸੁਰਜੀਤ ਸਿੰਘ ਨੇ ਦੱਸਿਆ ਕਿ ਇਸ ਲੜੀ ਦੌਰਾਨ 06 ਸਤੰਬਰ ਨੂੰ ਗੁਰਦੁਆਰਾ ਟਾਹਲੀ ਸਾਹਿਬ, 7 ਸਤੰਬਰ ਨੂੰ ਗੁਰਦੁਆਰਾ ਮੰਜੀ ਸਾਹਿਬ, 8 ਸਤੰਬਰ ਨੂੰ ਗੜ੍ਹਸ਼ੰਕਰ, 9 ਸਤੰਬਰ ਨੂੰ ਗਰਚਾ, 10 ਸਤੰਬਰ ਨੂੰ ਉੜਾਪੜ,11 ਸਤੰਬਰ ਨੂੰ ਉਸਮਾਨਪੁਰ,13 ਸਤੰਬਰ ਨੂੰ ਰੱਕੜਾਂ ਢਾਹਾਂ, 14 ਸਤੰਬਰ ਨੂੰ ਮਹਿਤਪੁਰ ਉਲੱਦਣੀ,16 ਸਤੰਬਰ ਨੂੰ ਲਧਾਣਾ ਉੱਚਾ, 18 ਨੂੰ ਪਿੰਡ ਧਰਮਕੋਟ ,  20 ਅਕਤੂਬਰ ਨੂੰ ਗੁਰਦੁਆਰਾ ਨਾਨਕ ਮਤਾ ਸਾਹਿਬ ਰਾਹੋ ਵਿਖੇ, 21 ਨੂੰ ਤਹਿਸੀਲ ਪੱਧਰੀ ਸਮਾਗਮ ਬਲਾਚੌਰ, 23 ਨੂੰ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ , 24 ਨੂੰ ਪੱਲੀ ਝਿੱਕੀ,  25 ਨੂੰ ਆਕਲਿਆਣਾ, 27 ਨੂੰ ਗੁਰਦੁਆਰਾ ਬੋਹੜਾਂ ਵਾਲਾ ਲੰਗੜੋਆ, 28 ਗੁਰਦੁਆਰਾ ਚਰਨ ਕੰਵਲ ਸਾਹਿਬ,  ਮਾਛੀਵਾੜਾ, 29 ਨੂੰ ਚਰਨ ਕੰਵਲ ਸਾਹਿਬ ਬੰਗਾ, 1 ਅਕਤੂਬਰ ਨੂੰ ਰਾਮਪੁਰ ਅਟਾਰੀ,  4 ਅਕਤੂਬਰ ਨੂੰ ਪਿੰਡ ਗੁਲਪੁਰ,  5 ਅਕਤੂਬਰ ਨੂੰ ਪਿੰਡ ਸੁਧਾ ਮਾਜਰਾ, 7 ਅਕਤੂਬਰ ਨੂੰ ਪਿੰਡ ਕਾਹਲੋਂ, 8 ਅਕਤੂਬਰ ਨੂੰ ਗੁ: ਸਿੰਘ ਸਭਾ ਨਵਾਂਸ਼ਹਿਰ, 09  ਅਕਤੂਬਰ ਨੂੰ  ਮੂਸਾਪੁਰ ਅਤੇ 11 ਅਕਤੂਬਰ ਨੂੰ ਸੰਪੂਰਨਤਾ ਸਮਾਗਮ ਗੁਰਦੁਆਰਾ ਬਾਬਾ ਦੀਪ ਸਿੰਘ ਨਗਰ ਰਾਹੋਂ ਰੋਡ ਨਵਾਂਸ਼ਹਿਰ ਵਿਖੇ ਹੋਣਗੇ। 
ਸਾਰੇ ਹੀ ਸਮਾਗਮ ਸ਼ਾਮ 6.00 ਵਜੇ ਤੋਂ ਲੈ ਕੇ ਰਾਤ 9.00 ਵਜੇ ਤੱਕ ਹੋਣਗੇ।  ਇਸ ਵਾਰ ਦੇ ਗੁਰਮਤਿ ਸਮਾਗਮ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ 556 ਸਾਲਾ ਪ੍ਰਕਾਸ਼ ਪੁਰਬ ਤੋਂ ਇਲਾਵਾ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਸ਼ਤਾਬਦੀ ਪੁਰਬ ਨੂੰ ਵੀ ਸਮਰਪਿਤ ਕੀਤੇ ਜਾਣਗੇ। 
ਇਸ ਮੀਟਿੰਗ ਵਿਚ ਜਗਦੀਪ ਸਿੰਘ ਖਜਾਨਚੀ, ਜਗਜੀਤ ਸਿੰਘ ਜਨਰਲ ਸਕੱਤਰ, ਜਗਜੀਤ ਸਿੰਘ ਬਾਟਾ, ਇੰਦਰਜੀਤ ਸਿੰਘ ਬਾਹੜਾ ਅਮਰੀਕ ਸਿੰਘ ਬਛੌੜੀ, ਸੁਖਵਿੰਦਰ ਸਿੰਘ ਗੋਬਿੰਦਪੁਰ, ਹਰਜਿੰਦਰ ਸਿੰਘ ਅਟਾਰੀ,ਜੀਤ ਸਿੰਘ ਅਟਾਰੀ, ਦਰਸ਼ਨ ਸਿੰਘ, ਗਿਆਨ ਸਿੰਘ, ਹਕੀਕਤ ਸਿੰਘ, ਸੋਹਣ  ਸਿੰਘ ਉਸਤਾਦ,  ਮਾਸਟਰ ਨਿਰਮਲ ਸਿੰਘ ਕੁਨੈਲ ਤਹਿਸੀਲ ਗੜ੍ਹਸ਼ੰਕਰ, ਪਰਸ਼ੋਤਮ ਸਿੰਘ ਤੇ ਕਰਨਜੋਤ ਸਿੰਘ ਪਿੰਡ ਖੰਡੂਪੁਰ ਬਲਾਚੌਰ, ਮਨਮੋਹਨ ਸਿੰਘ,ਦਰਸ਼ਨ ਸਿੰਘ, ਮੁਖਵਿੰਦਰ ਪਾਲ ਸਿੰਘ, ਭਗਵਾਨ ਸਿੰਘ ਅਤੇ ਹੋਰ ਮੈਂਬਰ ਮੌਜੂਦ ਸਨ।