
ਬੰਬਈ ਦੀਆਂ ਸੰਗਤਾਂ ਵੱਲੋਂ, ਇਕਬਾਲ ਸਿੰਘ ਦੀ ਅਗਵਾਈ ਹੇਠ, ਪੰਜਾਬ ਦੇ ਹੜ ਪੀੜਤ ਲੋਕਾਂ ਦੀ ਅਜਨਾਲਾ ਵਿੱਚ ਜਾਕੇ ਕੀਤੀ ਮੱਦਦ।
ਅਮਿ੍ਤਸਰ:- ਇਕਬਾਲ ਸਿੰਘ, ਬੰਬੇ ਦੀਆਂ ਸਮੂਹ ਸੰਗਤਾਂ ਅਤੇ ਦੇਸ-ਵਿਦੇਸ ਦੇ ਦਾਨੀਆਂ ਵੱਲੋਂ ਹੜ ਪੀੜਤਾਂ ਪਰਿਵਾਰਾਂ ਲਈ 3000 ਤਰਪਾਲਾਂ, 3000 ਮੱਛਰਦਾਨੀਆਂ, ਆਦਿ ਦਵਾਈਆਂ ਪੀੜਤ ਪਰਿਵਾਰਾਂ ਨੂੰ ਵੰਡੀਆਂ ਗਈਆਂ। ਸੰਗਤਾਂ ਨੇ ਸਹਾਇਤਾ ਰੋਕ ਲਗਾਕੇ ਨੁਕਸਾਨ ਹੋਈਆਂ ਫ਼ਸਲਾਂ ਤੇ ਮਕਾਨਾਂ ਆਦਿ ਦੀ ਸਨਾਖ਼ਤ ਕਰਕੇ ਖੁਦ ਉਨ੍ਹਾਂ ਦੇ ਬੈਂਕ ਖਾਤਿਆਂ ਵਿੱਚ ਮਾਇਆ ਪਾਉਣ ਦੀ ਅਪੀਲ ਕੀਤੀ।
ਅਮਿ੍ਤਸਰ:- ਇਕਬਾਲ ਸਿੰਘ, ਬੰਬੇ ਦੀਆਂ ਸਮੂਹ ਸੰਗਤਾਂ ਅਤੇ ਦੇਸ-ਵਿਦੇਸ ਦੇ ਦਾਨੀਆਂ ਵੱਲੋਂ ਹੜ ਪੀੜਤਾਂ ਪਰਿਵਾਰਾਂ ਲਈ 3000 ਤਰਪਾਲਾਂ, 3000 ਮੱਛਰਦਾਨੀਆਂ, ਆਦਿ ਦਵਾਈਆਂ ਪੀੜਤ ਪਰਿਵਾਰਾਂ ਨੂੰ ਵੰਡੀਆਂ ਗਈਆਂ। ਸੰਗਤਾਂ ਨੇ ਸਹਾਇਤਾ ਰੋਕ ਲਗਾਕੇ ਨੁਕਸਾਨ ਹੋਈਆਂ ਫ਼ਸਲਾਂ ਤੇ ਮਕਾਨਾਂ ਆਦਿ ਦੀ ਸਨਾਖ਼ਤ ਕਰਕੇ ਖੁਦ ਉਨ੍ਹਾਂ ਦੇ ਬੈਂਕ ਖਾਤਿਆਂ ਵਿੱਚ ਮਾਇਆ ਪਾਉਣ ਦੀ ਅਪੀਲ ਕੀਤੀ।
ਭੋਮਾ ਪ੍ਰਧਾਨ, ਸਮਾਜ ਸੁਧਾਰ ਸੰਸਥਾ ਪੰਜਾਬ ਦੇ ਪ੍ਰਧਾਨ ਰਣਜੀਤ ਸਿੰਘ ਭੋਮਾ ਨੇ ਸਾਥੀਆਂ ਸਮੇਤ ਹੜ ਪੀੜਤਾਂ ਪਰਿਵਾਰਾਂ—ਡੇਰਾ ਬਾਬਾ ਨਾਨਕ, ਰਾਮਦਾਸ, ਅਜਨਾਲਾ, ਕਲਾਨੋਰ ਦੇ ਸੈਕੜੇ ਪਰਿਵਾਰਾਂ—ਨੂੰ ਮਿਲਿਆ। ਇਹ ਪਰਿਵਾਰ ਪਿੰਡਾਂ ਤੋਂ ਵੱਖ-ਵੱਖ ਡੇਰਿਆਂ ਵਿੱਚ, ਪੰਜ ਫੁੱਟ ਪਾਣੀ ਵਿੱਚ ਘਿਰੇ ਹੋਏ ਹਨ ਅਤੇ ਜਿਨ੍ਹਾਂ ਦੀ ਬਿਜਲੀ ਘਰਾਂ ਦੀ ਇੱਕ ਹਫ਼ਤੇ ਤੋਂ ਬੰਦ ਹੈ। ਇਨਵਰਟਰ ਵੀ ਬਿਲਕੁਲ ਬੰਦ ਹਨ। ਲੋਕ ਹਨੇਰੇ ਵਿੱਚ ਰਹਿ ਰਹੇ ਹਨ।
ਉਨ੍ਹਾਂ ਲੋਕਾਂ ਦਾ ਸਾਰਾ ਸਮਾਨ—ਬੈੱਡ, ਅਲਮਾਰੀਆਂ, ਮੋਟਰਸਾਇਕਲਾਂ, ਕਾਰਾਂ, ਟਰੈਕਟਰ-ਟਰਾਲੀਆਂ, ਸਾਈਕਲਾਂ, ਬਿਜਲੀ ਦੇ ਇਨਵਰਟਰ, ਮੋਟਰਾਂ, ਬਿਜਲੀ ਦੇ ਸਾਮਾਨ, ਫ੍ਰਿਜਾਂ, ਕਪੜੇ ਧੋਣ ਵਾਲੀਆਂ ਮਸ਼ੀਨਾਂ, ਰਜਾਈਆਂ, ਤਲਾਈਆਂ, ਕੱਪੜੇ, ਡੰਗਰਾਂ ਦਾ ਸੁੱਕਾ ਚਾਰਾ, ਹਰਾ ਚਾਰਾ ਅਤੇ 1000 ਏਕੜ ਜਮੀਨਾਂ ਦੀਆਂ ਸਾਰੀਆਂ ਫ਼ਸਲਾਂ ਤੇ ਮਕਾਨ-ਕੋਠੀਆਂ—ਬਰਬਾਦ ਹੋ ਗਈਆਂ ਹਨ। ਸਾਰਾ ਪਰਿਵਾਰ ਕਮਰਿਆਂ ਦੀ ਰਹਾਇਸ਼ ਦੇ ਉੱਪਰ ਬਹੁਤ ਹੀ ਦੁੱਖਦਾਈ ਸਮਾਂ ਬਿਜਲੀ ਬੰਦ ਹਨੇਰੇ ਵਿੱਚ, ਸਖ਼ਤ ਗਰਮੀ ਵਿੱਚ ਅਤੇ ਵੱਡੇ ਪੱਧਰ ਤੇ ਮੱਛਰਾਂ ਤੇ ਮੱਖੀਆਂ ਦੇ ਕਾਰਨ ਮਾੜਾ ਸਮਾਂ ਪੰਜ ਫੁੱਟ ਪਾਣੀ ਵਿੱਚ ਕੱਟ ਰਿਹਾ ਹੈ।
ਉਨ੍ਹਾਂ ਸਾਰਿਆਂ ਹੜ ਪੀੜਤ ਪਰਿਵਾਰਾਂ ਨੂੰ ਮੱਛਰਦਾਨੀਆਂ (1000) ਅਤੇ ਵੱਡੀਆਂ ਤਰਪਾਲਾਂ (ਵਾਟਰ ਪ੍ਰੂਫ਼ 1000 ਦੇ ਕਰੀਬ) ਤੇ ਦਵਾਈਆਂ, ਮੱਛਰਾਂ ਦੀਆਂ ਕਿੱਟਾਂ ਆਦਿ ਵੱਖ-ਵੱਖ ਸੈਕੜੇ ਪਰਿਵਾਰਾਂ ਵਿੱਚ ਵੰਡੀਆਂ ਗਈਆਂ।
ਰਣਜੀਤ ਸਿੰਘ ਭੋਮਾ ਨੇ ਸੰਗਤਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਡੇਰਾ ਬਾਬਾ ਨਾਨਕ, ਰਾਮਦਾਸ, ਅਜਨਾਲਾ ਵਿੱਚ 1000 ਏਕੜ ਜਮੀਨਾਂ ਦੀਆਂ ਸਾਰੀਆਂ ਫ਼ਸਲਾਂ ਅਤੇ ਕੋਠੀਆਂ-ਮਕਾਨ, ਜਿਹੜੇ ਲੱਖਾਂ ਰੁਪਏ ਵਿੱਚ ਬਣੇ ਸਨ, ਪਾਣੀ ਆਉਣ ਨਾਲ ਗਲ ਚੁੱਕੇ ਹਨ ਅਤੇ ਕਰੋੜਾਂ ਰੁਪਏ ਦੀ ਜਾਇਦਾਦ ਤਬਾਹ ਹੋ ਚੁੱਕੀ ਹੈ। ਪਿੰਡਾਂ ਵਿੱਚ ਸੁੱਕਾ ਰਾਸ਼ਨ ਬਹੁਤ ਵੱਡੇ ਪੱਧਰ ਤੇ ਜਮ੍ਹਾਂ ਹੋ ਚੁੱਕਾ ਹੈ।
ਦਾਨੀਆਂ ਸੰਗਤਾਂ ਨੂੰ ਅਪੀਲ ਕੀਤੀ ਗਈ ਕਿ ਹੜ ਪੀੜਤਾਂ ਦੀ ਸਹਾਇਤਾ ਥੋੜੇ ਸਮੇਂ ਲਈ ਰੋਕੀ ਜਾਵੇ। ਭੋਮਾ ਨੇ ਕਿਹਾ ਕਿ ਹੜ ਪੀੜਤ ਪਿੰਡਾਂ ਵਿੱਚ ਸਮਾਜ ਸੁਧਾਰ ਸੰਸਥਾ ਪੰਜਾਬ ਦੀਆਂ ਟੀਮਾਂ ਸਮੇਤ ਪਿੰਡਾਂ ਵਿੱਚ ਹੋਏ ਨੁਕਸਾਨ ਦੀਆਂ ਲਿਸਟਾਂ ਤਿਆਰ ਕੀਤੀਆਂ ਜਾ ਰਹੀਆਂ ਹਨ।
ਉਨ੍ਹਾਂ ਪੀੜਤ ਪਰਿਵਾਰਾਂ ਨੂੰ ਆਉਣ ਵਾਲੇ ਸਮੇਂ ਵਿੱਚ ਸੀਮੈਂਟ, ਬੱਜਰੀ, ਰੇਤ, ਬੀਜ, ਦਵਾਈਆਂ, ਖਾਣਾ, ਬਿਜਲੀ ਦੀਆਂ ਮੋਟਰਾਂ, ਫਰਨੀਚਰ ਦਾ ਸਾਰਾ ਸਮਾਨ ਆਦਿ ਨਵਾਂ ਲੈਕੇ ਸੇਵਾ ਕਰਨ ਦੀ ਬਹੁਤ ਵੱਡੀ ਲੋੜ ਹੈ। ਦਾਨੀਆਂ ਸੰਗਤਾਂ ਨੂੰ ਉਨ੍ਹਾਂ ਪੀੜਤ ਪਰਿਵਾਰਾਂ ਦੇ ਬੈਂਕ ਖਾਤਿਆਂ ਦੀਆਂ ਲਿਸਟਾਂ ਦਿੱਤੀਆਂ ਜਾਣਗੀਆਂ, ਤਾਂ ਜੋ ਸਹੀ ਜਗ੍ਹਾ ਤੇ ਸੇਵਾ ਲੱਗ ਸਕੇ, ਨਜਾਇਜ਼ ਲੁੱਟ ਨਾ ਹੋ ਸਕੇ ਅਤੇ ਪੀੜਤ ਪਰਿਵਾਰਾਂ ਨੂੰ ਰਾਹਤ ਮਿਲ ਸਕੇ।
