ਨਕਸਲਵਾੜੀ ਲਹਿਰ ਦੇ ਸ਼ਹੀਦਾਂ ਦੀ ਯਾਦ ਵਿੱਚ ਪਿੰਡ ਮੰਗੂਵਾਲ ਵਿਖੇ ਸ਼ਹੀਦੀ ਕਾਨਫਰੰਸ 23 ਫਰਵਰੀ ਨੂੰ
ਨਵਾਂਸ਼ਹਿਰ - ਪਿੰਡ ਮੰਗੂਵਾਲ ਦੇ ਨਕਸਲਵਾੜੀ ਲਹਿਰ ਦੇ ਸ਼ਹੀਦਾਂ ਇਕਬਾਲ ਸਿੰਘ, ਰਾਮ ਕਿਸ਼ਨ ਕਿਸ਼ੂ ਅਤੇ ਸੋਹਣ ਲਾਲ ਜੋਸ਼ੀ ਦੀ ਯਾਦ ਵਿੱਚ ਸ਼ਹੀਦੀ ਕਾਨਫਰੰਸ 23 ਫਰਵਰੀ ਨੂੰ ਸੀ ਪੀ ਆਈ ਐਮ ਐਲ ( ਨਿਊ ਡੈਮੋਕਰੇਸੀ ) ਵਲੋਂ ਕਰਵਾਈ ਜਾ ਰਹੀ ਹੈ।
ਨਵਾਂਸ਼ਹਿਰ - ਪਿੰਡ ਮੰਗੂਵਾਲ ਦੇ ਨਕਸਲਵਾੜੀ ਲਹਿਰ ਦੇ ਸ਼ਹੀਦਾਂ ਇਕਬਾਲ ਸਿੰਘ, ਰਾਮ ਕਿਸ਼ਨ ਕਿਸ਼ੂ ਅਤੇ ਸੋਹਣ ਲਾਲ ਜੋਸ਼ੀ ਦੀ ਯਾਦ ਵਿੱਚ ਸ਼ਹੀਦੀ ਕਾਨਫਰੰਸ 23 ਫਰਵਰੀ ਨੂੰ ਸੀ ਪੀ ਆਈ ਐਮ ਐਲ ( ਨਿਊ ਡੈਮੋਕਰੇਸੀ ) ਵਲੋਂ ਕਰਵਾਈ ਜਾ ਰਹੀ ਹੈ।
ਇਹ ਜਾਣਕਾਰੀ ਕਾਮਰੇਡ ਹਰੀ ਰਾਮ ਰਸੂਲਪੁਰੀ ਨੇ ਦਿੰਦਿਆ ਕਿਹਾ ਇਸ ਕਾਨਫਰੰਸ ਨੂੰ ਸੂਬਾਈ ਆਗੂ ਕਾਮਰੇਡ ਦਰਸ਼ਨ ਸਿੰਘ ਖੱਟਕੜ ਅਤੇ ਕੁਲਵਿੰਦਰ ਸਿੰਘ ਵੜੈਚ ਸੰਬੋਧਨ ਕਰਨਗੇ। ਮਾਨਵ ਕਲਾ ਕੇਂਦਰ ਨਗਰ ਦੀ ਟੀਮ ਨਾਟਕ ਅਤੇ ਕੋਰੀਓਗ੍ਰਾਫੀਆਂ ਪੇਸ਼ ਕਰੇਗੀ।
ਇਸ ਲਈ ਇਲਾਕਾ ਨਿਵਾਸੀਆਂ ਨੂੰ ਕਾਨਫਰੰਸ ਵਿੱਚ ਪਹੁੰਚਣ ਲਈ ਖੁੱਲ੍ਹਾ ਸੱਦਾ ਦਿੱਤਾ ਜਾਂਦਾ ਹੈ। ਦਰਸ਼ਕਾਂ ਲਈ ਲੰਗਰ ਅਤੁੱਟ ਵਰਤਾਇਆ ਜਾਵੇਗਾ।