ਤੁਹਾਡੇ ਵੱਲੋਂ ਦਾਨ ਕੀਤਾ ਹੋਇਆ ਰਕਤ ਹੋ ਸਕਦਾ ਹੈ ਕਿਸੇ ਦੀ ਜ਼ਿੰਦਗੀ ਬਚਾਉਣ ਲਈ ਸਹਾਈ-ਸ੍ਰੀ ਮਤੀ ਰਾਜਵਿੰਦਰ ਕੌਰ ਬੀ ਡੀ ਪੀ ਓ
ਹੁਸ਼ਿਆਰਪੁਰ- ਇਸ ਸੰਸਾਰ ਵਿੱਚ ਜੋ ਵੀ ਵਿਅਕਤੀ ਆਇਆ ਹੈ ਉਸਨੇ ਇਸ ਸੰਸਾਰ ਨੂੰ ਤਿਆਗ ਕੇ ਇੱਕ ਦਿਨ ਜਰੂਰ ਜਾਣਾ ਹੈ,ਪ੍ਰੰਤੂ ਹਰੇਕ ਇਨਸਾਨ ਨੂੰ ਆਪਣੀ ਜ਼ਿੰਦਗੀ ਵਿੱਚ ਕੁਝ ਅਜਿਹੇ ਕਰਮ ਕਰਨੇ ਚਾਹੀਦੇ ਹਨ, ਜਿਸ ਦੇ ਨਾਲ ਲੋਕ ਉਸ ਨੂੰ ਹਮੇਸ਼ਾ ਯਾਦ ਰੱਖਣ।

ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਅੱਜ ਸ੍ਰੀ ਮਤੀ ਰਾਜਵਿੰਦਰ ਕੌਰ ਨੇ ਆਈ ਡੋਨਰ ਇੰਚਾਰਜ ਟਾਂਡਾ ਭਾਈ ਬਰਿੰਦਰ ਸਿੰਘ ਮਸੀਤੀ ਦੇ ਨਾਲ ਮੁਲਾਕਾਤ ਦੌਰਾਨ ਕੀਤਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਭਾਈ ਬਰਿੰਦਰ ਸਿੰਘ ਮਸੀਤੀ ਨੇ ਦੱਸਿਆ ਕਿ ਇਨਸਾਨ ਨੂੰ ਆਪਣੇ ਜਿਉਂਦੇ ਜੀ ਰਕਤ ਦਾਨ ਤੇ ਮਰਨ ਉਪਰੰਤ ਨੇਤਰਦਾਨ ਜਰੂਰ ਕਰਨੇ ਚਾਹੀਦੇ ਹਨ, ਜਿਸ ਨਾਲ ਕਿਸੇ ਲੋੜਵੰਦ ਵਿਅਕਤੀ ਦਾ ਭਲਾ ਹੋ ਸਕੇ।
ਇਸ ਮੌਕੇ ਭਾਈ ਮਸੀਤੀ ਨੇ ਦੱਸਿਆ ਕਿ ਸ਼੍ਰੀਮਤੀ ਰਾਜਵਿੰਦਰ ਕੌਰ ਨੇ ਕਿਹਾ ਕਿ ਤੁਹਾਡੇ ਵੱਲੋਂ ਦਾਨ ਕੀਤਾ ਹੋਇਆ ਰਕਤ ਕਿਸੇ ਇਨਸਾਨ ਦੀ ਜ਼ਿੰਦਗੀ ਬਚਾਉਣ ਲਈ ਸਹਾਈ ਹੋ ਸਕਦਾ ਹੈ ਇਸ ਲਈ ਹਰੇਕ ਇਨਸਾਨ ਨੂੰ ਰਕਤ ਦਾਨ ਕਰਨਾ ਚਾਹੀਦਾ ਹੈ। ਵੀ. ਡੀ. ਪੀ. ਓ. ਨੇ ਨੇਤਰਦਾਨ ਅਸੋਸੀਏਸ਼ਨ ਹੁਸ਼ਿਆਰਪੁਰ ਤੇ ਭਾਈ ਬਰਿੰਦਰ ਸਿੰਘ ਮਸੀਤੀ ਵਲੋਂ ਇਨਸਾਨੀਅਤ ਦੇ ਭਲੇ ਲਈ ਚਲਾਏ ਜਾ ਰਹੇ ਇੰਨਾ ਕਾਰਜਾਂ ਦੀ ਸ਼ਲਾਘਾ ਕੀਤੀ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਸ੍ਰੀ ਰਵਿੰਦਰ ਸਿੰਘ ਜੇ.ਈ. , ਸ੍ਰੀ ਇਕਬਾਲ ਸੁਪਰਡੰਟ, ਸ੍ਰੀ ਦਿਲਰਾਜ ਸਿੰਘ, ਸ੍ਰੀ ਮਤੀ ਰਾਜਵਿੰਦਰ ਕੌਰ ਜੀ. ਆਰ. ਐੱਸ. ਆਦਿ ਹਾਜ਼ਰ ਸਨ।