ਲੱਠਮਾਰਾਂ ਤੇ ਪ੍ਰਸ਼ਾਸਨ ਵਿਰੁੱਧ ਕਿਰਤੀ ਕਿਸਾਨ ਯੂਨੀਅਨ ਦੀ ਰੈਲੀ 25 ਨੂੰ

ਨਵਾਂਸ਼ਹਿਰ,16 ਸਤੰਬਰ- ਕਿਰਤੀ ਕਿਸਾਨ ਯੂਨੀਅਨ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਕਮੇਟੀ ਦੀ ਮੀਟਿੰਗ ਦਾਣਾ ਮੰਡੀ ਨਵਾਂਸ਼ਹਿਰ ਚ ਹੋਈ। ਮੀਟਿੰਗ ਦੌਰਾਨ ਜ਼ਿਲ੍ਹਾ ਪ੍ਰਧਾਨ ਸੁਰਿੰਦਰ ਸਿੰਘ ਬੈਂਸ ਅਤੇ ਜ਼ਿਲ੍ਹਾ ਸਕੱਤਰ ਤਰਸੇਮ ਸਿੰਘ ਬੈਂਸ ਨੇ ਦੱਸਿਆ ਕਿ ਸੰਗਰੂਰ ਦੇ ਜਿਲ੍ਹਾ ਮੈਜਿਸਟ੍ਰੇਟ ਅਤੇ ਸੀਨੀਅਰ ਸੁਪਰਡੈਂਟ ਆਫ਼ ਪੁਲਿਸ ਨੇ ਕਿਰਤੀ ਕਿਸਾਨ ਯੂਨੀਅਨ ਸੰਗਰੂਰ ਦੇ ਆਗੂ ਨਿਰਭੈ ਸਿੰਘ ਖਾਈ ਤੇ ਕਾਤਲਾਨਾ ਹਮਲਾ ਕਰਨ ਵਾਲੇ ਲੱਠਮਾਰਾ ਨੂੰ ਜੇਲ ਚ ਬੰਦ ਨਹੀਂ ਕੀਤਾ ਸਗੋਂ ਜ਼ਮੀਨਾਂ ਤੇ ਧੱਕੇ ਨਾਲ ਕਬਜਾ ਕਰਨ ਵਾਲੇ ਸਰਕਾਰੀ ਸ਼ਹਿ ਪ੍ਰਾਪਤ ਗਰੋਹ ਦੇ ਕੁਝ ਗੁੰਡਿਆਂ ਦੀ ਜ਼ਮਾਨਤ ਕਰਵਾਉਣ ਚ ਮਦਦ ਕੀਤੀ।

ਬੀਤੇ ਮਹੀਨੇ ਸੰਗਰੂਰ ਦਾਣਾ ਮੰਡੀ ਚ ਸੰਯੁਕਤ ਕਿਸਾਨ ਮੋਰਚੇ ਵਲੋਂ ਵੱਡੀ ਰੈਲੀ ਕਰਕੇ ਨਿਰਭੈ ਸਿੰਘ ਖਾਈ ਤੇ ਕਾਤਲਾਨਾ ਹਮਲਾ ਕਰਨ ਵਾਲੇ ਲੱਠਮਾਰਾ ਨੂੰ ਜੇਲ੍ਹ ਚ ਬੰਦ ਕਰਨ ਲਈ ਜ਼ੋਰਦਾਰ ਆਵਾਜ਼ ਉਠਾਈ ਸੀ। ਕਿਰਤੀ ਕਿਸਾਨ ਯੂਨੀਅਨ ਸੂਬਾ ਕਮੇਟੀ ਵਲੋਂ ਨਿਰਭੈ ਸਿੰਘ ਖਾਈ ਤੇ ਕਾਤਲਾਨਾ ਹਮਲਾ ਕਰਨ ਵਾਲੇ ਗੁੰਡਿਆਂ ਨੂੰ ਜੇਲ੍ਹ ਚ ਡੱਕਣ ਅਤੇ ਨਿਰਭੈ ਸਿੰਘ ਖਾਈ ਨੂੰ ਇਨਸਾਫ਼ ਦਿਵਾਉਣ ਲਈ ਸੰਗਰੂਰ ਚ 25 ਸਤੰਬਰ ਨੂੰ ਪੰਜਾਬ ਪੱਧਰੀ ਵਿਸਾਲ ਰੈਲੀ ਕੀਤੀ ਜਾਵੇਗੀ। ਜਿਲ੍ਹਾ ਨਵਾਂਸ਼ਹਿਰ ਤੋਂ ਵੱਡੀ ਗਿਣਤੀ ਕਿਸਾਨ ਬੱਸਾਂ ਤੇ ਕਾਰਾਂ ਰਾਹੀਂ ਸ਼ਮਲ ਹੋਣਗੇ। 
ਹੜਾਂ ਦੌਰਾਨ ਲੱਖਾਂ ਏਕੜ ਫਸਲਾਂ ਬਰਬਾਦ ਹੋ ਗਈਆ, ਲੱਖਾਂ ਹੀ ਪਸ਼ੂ ਮਰ ਗਏ, ਸੈਂਕੜੇ ਦੇ ਕਰੀਬ ਮਨੁੱਖੀ ਜਾਨਾਂ ਰੁੜ ਗਈਆਂ, ਪਰ ਕੇਦਰ ਤੇ ਪੰਜਾਬ ਸਰਕਾਰ ਨੇ ਪੀੜਿਤ ਪ੍ਰੀਵਾਰਾਂ ਦੀ ਕੋਈ  ਵੀ ਮਦਦ ਨਹੀਂ ਕੀਤੀ , ਸਿਰਫ਼ ਬਿਆਨਾ ਤੱਕ ਹੀ ਸੀਮਿਤ ਹੈ। ਜਿਹੜੀ ਸਰਕਾਰ ਮੁਰਗੀ ਤੇ ਬੱਕਰੀ ਦਾ ਮੁਆਵਜਾ ਦੇਣ ਦੇ ਐਲਾਨ ਕਰਦੀ ਸੀ ਅਜੇ ਕੋਈ ਵੀ ਰਾਹਤ ਹੜ੍ਹ ਪੀੜਿਤਾਂ ਨੂੰ ਨਹੀਂ ਮਿਲੀ। ਸਮੂਹ ਲੋਕਾਂ ਨੂੰ ਹੜਾਂ ਨਾਲ ਹੋਏ ਜਾਨੀ ਤੇ ਮਾਲੀ ਨੁਕਸਾਨ  ਦਾ ਬਣਦਾ ਮੁਆਵਜਾ ਪ੍ਰਾਪਤ ਕਰਨ ਲਈ ਜ਼ੋਰਦਾਰ ਸੰਘਰਸ਼ ਦੀਆਂ ਤਿਆਰੀਆਂ ਕਰਨੀਆਂ ਪੈਣਗੀਆਂ।
 ਇਸ ਮੌਕੇ ਨਵਾਂਸ਼ਹਿਰ, ਔੜ ਇਲਾਕੇ ਦੇ ਪ੍ਰਧਾਨ ਕੁਲਬੀਰ ਸਿੰਘ, ਸੁਰਿੰਦਰ ਸਿੰਘ ਮਹਿਰਮਪੁਰ, ਸੋਹਣ ਸਿੰਘ ਅਟਵਾਲ, ਮੇਜਰ ਸਿੰਘ, ਤਾਰਾ ਸਿੰਘ ਸ਼ਹਪੁਰ,ਰਾਮ ਜੀ ਦਾਸ, ਬਲਬੀਰ ਸਿੰਘ ਸਕੋਹਪੁਰ , ਕਰਨੈਲ ਸਿੰਘ, ਮੋਹਣਸਿੰਘ, ਬਲਦੇਵ ਸਿੰਘ, ਕਸਮੀਰ ਸਿੰਘ , ਜੀਵਨ ਬੇਗੋਵਾਲ ਅਤੇ ਹੋਰ ਹਾਜਰ ਸਨ।