ਗ੍ਰਾਂਟਾ ਜਲਦੀ ਖਰਚ ਕਰਨ ਲਈ ਅਧਿਆਪਕਾਂ ਨੂੰ ਮਜਬੂਰ ਕਰਨਾ ਗੈਰਜਰੂਰੀ -ਨਰਿੰਦਰ ਅਜਨੋਹਾ
ਹੁਸ਼ਿਆਰਪੁਰ- ਸਿੱਖਿਆ ਵਿਭਾਗ ਵਲੋਂ ਸਰਕਾਰੀ ਸਕੂਲਾਂ ਨੂੰ ਜਾਰੀ ਕੀਤੀਆਂ ਜਾਂਦੀਆਂ ਗ੍ਰਾਂਟਾ ਨੂੰ ਅਕਸਰ ਜਲਦ ਖਰਚ ਕਰਨ ਲਈ ਫੁਰਮਾਨ ਜਾਰੀ ਕਰ ਦਿੱਤਾ ਜਾਂਦਾ ਹੈ ਜਿਸ ਨਾਲ ਅਧਿਆਪਕ ਵਰਗ ਨੂੰ ਕਾਫੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈਂਦਾ ਹੈ ਕਿਉਂਕਿ ਇਸ ਤਰਾਂ ਗ੍ਰਾਂਟਾ ਖਰਚ ਕਰਨ ਨਾਲ ਕਈ ਵਾਰ ਅਧਿਆਪਕ ਜਲਦੀ ਵਿੱਚ ਵੈਂਡਰਾਂ ਨੂੰ ਗ੍ਰਾਂਟ ਟਰਾਂਸਫਰ ਕਰ ਦਿੱਤੀ ਜਾਂਦੀ ਹੈ ਪਰ ਬਾਅਦ ਵਿੱਚ ਇਹ ਵੈਂਡਰਾਂ ਕੋਲੋਂ ਅਧਿਆਪਕਾਂ ਨੂੰ ਬਿੱਲ ਵਗੈਰਾ ਲੈਣ ਵਿੱਚ ਕਾਫੀ ਮਾਨਸਿਕ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ।

ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਬਲਾਕ ਕੋਟ ਫਤੂਹੀ ਦੇ ਗੌਰਮਿੰਟ ਟੀਚਰ ਯੂਨੀਅਨ ਦੇ ਪ੍ਰਧਾਨ ਨਰਿੰਦਰ ਅਜਨੋਹਾ ਅਤੇ ਜਨਰਲ ਸਕੱਤਰ ਉਂਕਾਰ ਸਿੰਘ ਨੇ ਕੋਟ ਫਤੂਹੀ ਵਿਖੇ ਇੱਕ ਮੀਟਿੰਗ ਦੌਰਾਨ ਕੀਤਾ। ਆਗੂਆਂ ਨੇ ਕਿਹਾ ਕਿ ਇੱਕ ਪਾਸੇ ਅਧਿਆਪਕ ਬੀ.ਐੱਲ.ਓ ਦੀ ਡਿਊਟੀ ਵਿੱਚ ਲੱਗੇ ਹੋਏ ਹਨ, ਸਤੰਬਰ ਮਹੀਨੇ ਦੇ ਇਮਤਿਹਾਨ ਆ ਚੁੱਕੇ ਹਨ।ਉੱਧਰ ਦੂਜੇ ਪਾਸੇ ਸਿੱਖਿਆ ਵਿਭਾਗ ਅਧਿਆਪਕਾਂ ਨੂੰ ਗ੍ਰਾਂਟਾ ਜਲਦੀ ਖਰਚ ਕਰਨ ਲਈ ਮਜਬੂਰ ਕਰ ਰਿਹਾ ਹੈ।
ਉਦਾਹਰਣ ਦੇ ਤੌਰ ਤੇ ਸਕੂਲ ਗ੍ਰਾਂਟ ਜਿਸਨੂੰ ਅਧਿਆਪਕਾਂ ਨੇ ਸਾਰਾ ਸਾਲ ਸਮੇਂ ਅਤੇ ਲੋੜ ਮੁਤਾਬਿਕ ਖਰਚ ਕਰਨਾ ਹੁੰਦਾ ਹੈ।ਪਰ ਅੱਜ ਕੱਲ੍ਹ ਵਿਭਾਗ ਇਹ ਸਕੂਲ ਗਰਾਂਟ ਅਤੇ ਹੋਰ ਸਾਰੀਆਂ ਗ੍ਰਾਂਟਾਂ ਜਾਰੀ ਕਰਨ ਦੇ ਨਾਲ ਵਰਤੋਂ ਸਰਟੀਫਿਕੇਟ ਅਤੇ ਗ੍ਰਾਂਟ ਨਿੱਲ ਕਰਨ ਲਈ ਅਧਿਆਪਕਾਂ ਨੂੰ ਫੁਰਮਾਨ ਨਾਲ ਹੀ ਜਾਰੀ ਕਰ ਦਿੰਦਾ ਹੈ ਜਿਸ ਨਾਲ ਅਧਿਆਪਕਾਂ ਉੱਪਰ ਮਾਨਸਿਕ ਦਬਾਅ ਬਣਦਾ ਹੈ। ਅਧਿਆਪਕਾਂ ਨੂੰ ਉਲਾਸ, ਮਿਸ਼ਨ ਸਮਰੱਥ, ਸਵੱਸ਼ਤਾ ਪਖਵਾੜਾ, ਬੀ.ਐੱਲ.ਓ ਡਿਊਟੀ ਅਤੇ ਕਈ ਹੋਰ ਗੈਰ ਵਿੱਦਿਅਕ ਕੰਮਾਂ ਵਿੱਚ ਉਲਝਾਇਆ ਹੋਇਆ ਹੈ ਅਤੇ ਵਿਦਿਆਰਥੀਆਂ ਕੋਲੋਂ ਉਹਨਾਂ ਦਾ ਸਿੱਖਿਆ ਗ੍ਰਹਿਣ ਕਰਨ ਦਾ ਹੱਕ ਖੋਇਆ ਜਾ ਰਿਹਾ ਹੈ।
ਆਗੂਆਂ ਨੇ ਉੱਚ ਅਧਿਕਾਰੀਆਂ ਕੋਲੋਂ ਮੰਗ ਕੀਤੀ ਕਿ ਅਧਿਆਪਕਾਂ ਨੂੰ ਗ੍ਰਾਂਟਾ ਜਲਦੀ ਖਰਚ ਕਰਨ ਲਈ ਮਜਬੂਰ ਨਾ ਕੀਤਾ ਜਾਵੇ ਅਤੇ ਉਹਨਾਂ ਦੇ ਗੈਰ ਵਿੱਦਿਅਕ ਕੰਮ ਦਾ ਭਾਰ ਘਟਾਇਆ ਜਾਵੇ। ਇਸ ਮੌਕੇ ਨਰਿੰਦਰ ਅਜਨੋਹਾ, ਉਂਕਾਰ ਸਿੰਘ, ਸਗਲੀ ਰਾਮ, ਉਮੇਸ਼ ਕੁਮਾਰ, ਅਜੇ ਕੁਮਾਰ, ਸੁਖਜੀਵਨ ਸਿੰਘ, ਪ੍ਰਿਤਪਾਲ ਸਿੰਘ, ਸੰਦੀਪ ਕੁਮਾਰ, ਸੰਜੀਵ ਕੁਮਾਰ ਰਾਜਨ ਅਤੇ ਸੁਰਿੰਦਰ ਸਿੰਘ ਹਾਜਰ ਸਨ।