ਰੈਡ ਕਰਾਸ, ਸਕਾਊਟ ਟ੍ਰੇਨਿੰਗਾਂ, ਰਾਹੀਂ ਸਰਬੱਤ ਦੇ ਭਲੇ ਲਈ ਤਿਆਰ ਕੀਤਾ ਜਾ ਰਿਹਾ ਬੱਚਿਆਂ ਨੂੰ - ਰਾਵਿੰਦਰ ਕੌਰ ਸਿੱਧੂ।

ਕੁਦਰਤੀ ਅਤੇ ਮਨੁੱਖੀ ਆਫਤਾਵਾਂ, ਜੰਗਾਂ ਅਤੇ ਘਰੈਲੂ ਘਟਨਾਵਾਂ ਸਮੇਂ ਆਰਮੀ ਅਤੇ ਐਨ ਡੀ ਆਰ ਐਫ ਜਵਾਨਾਂ ਤੋਂ ਬਿਨਾਂ ਕੋਈ ਵੀ ਨਾਗਰਿਕ, ਪੀੜਤਾਂ ਦੀ ਮਦਦ ਨਹੀਂ ਕਰਦੇ, ਕਿਉਂਕਿ ਉਨ੍ਹਾਂ ਨੂੰ ਮਦਦ ਦੇਣ ਦੀ ਟ੍ਰੇਨਿੰਗਾਂ ਅਭਿਆਸ ਨਹੀਂ ਹੁੰਦੇ। ਜਦਕਿ ਰੈੱਡ ਕਰਾਸ, ਸਕਾਊਟ ਗਾਈਡ ਦੀਆ ਗਤੀਵਿਧੀਆਂ ਰਾਹੀਂ ਬੱਚਿਆਂ ਅੰਦਰ ਮਾਨਵਤਾ ਨੂੰ ਬਚਾਉਣ ਅਤੇ ਪੀੜਤਾਂ ਦੀ ਸਹਾਇਤਾ ਕਰਨ ਦੇ ਜ਼ਜਬਾਤ ਪੈਦਾ ਹੁੰਦੇ ਹਨ, ਇਸ ਲਈ ਸਿਖਿਆ ਸੰਸਥਾਵਾਂ ਵਿਖੇ ਵੱਧ ਤੋਂ ਵੱਧ ਰੈੱਡ ਕਰਾਸ ਫਸਟ ਏਡ ਅਤੇ ਸਕਾਊਟ ਗਾਈਡ ਕੈਂਪ ਲਗਾਉਣੇ ਚਾਹੀਦੇ ਹਨ,

ਇਹ ਵਿਚਾਰ ਭਾਰਤ ਸਕਾਊਟ ਗਾਈਡ ਅਤੇ ਰੈੱਡ ਕਰਾਸ ਦੇ  ਟਰੇਨਿੰਗ ਕਮਿਸ਼ਨਰ ਰਾਵਿੰਦਰ ਕੌਰ ਸਿੱਧੂ ਅਤੇ ਗਿਆਨ ਜਯੋਤੀ ਐਜੂਕੇਸ਼ਨ ਸੁਸਾਇਟੀ ਦੇ ਪ੍ਰਧਾਨ ਉਪਕਾਰ ਸਿੰਘ ਨੇ, ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਮਾਡਲ ਟਾਊਨ ਵਿਖੇ, ਫਸਟ ਏਡ, ਸੇਫਟੀ, ਸਿਹਤ ਜਾਗਰੂਕਤਾ ਮਿਸ਼ਨ ਦੇ ਚੀਫ ਟ੍ਰੇਨਰ ਸ਼੍ਰੀ ਕਾਕਾ ਰਾਮ ਵਰਮਾ ਅਤੇ ਆਵਾਜਾਈ ਸਿੱਖਿਆ ਸੈਲ ਦੇ ਸਹਾਇਕ ਥਾਣੇਦਾਰ ਰਾਮ ਸਰਨ ਵਲੋਂ ਕਰਵਾਏ ਕੁਇਜ਼ ਮੁਕਾਬਲਿਆਂ ਸਮੇਂ ਜੇਤੂ ਟੀਮਾਂ ਨੂੰ ਇਨਾਮ ਵੰਡਦੇ ਹੋਏ ਪ੍ਰਗਟ ਕੀਤੇ। ਉਨ੍ਹਾਂ ਨੇ ਦੱਸਿਆ ਕਿ ਇਨ੍ਹਾਂ ਮੁਕਾਬਲਿਆਂ ਰਾਹੀਂ, ਵਿਦਿਆਰਥੀਆਂ ਨੂੰ ਭਵਿੱਖ ਦੀਆਂ ਚਨੋਤੀਆ, ਘਟਨਾਵਾਂ ਅਤੇ ਅਪਤਾਵਾਂ ਦਾ ਸਾਹਮਣਾ  ਅਤੇ ਪੀੜਤਾਂ ਦੀ ਸਹਾਇਤਾ ਕਰਨ ਲਈ ਤਿਆਰ ਕੀਤਾ ਜਾ ਰਿਹਾ ਹੈ। 
ਪ੍ਰਿੰਸੀਪਲ ਸ਼੍ਰੀਮਤੀ ਨਰੈਸ ਜੈਨ ਅਤੇ ਵਾਈਸ ਪ੍ਰਿੰਸੀਪਲ ਭਗਵੰਤ ਸਿੰਘ ਨੇ ਧੰਨਵਾਦ ਕਰਦੇ ਹੋਏ ਕਿਹਾ ਕਿ ਵਿਦਿਆਰਥੀਆਂ, ਨੂੰ ਆਫ਼ਤ ਪ੍ਰਬੰਧਨ, ਸਿਵਲ ਡਿਫੈਂਸ, ਫਸਟ ਏਡ, ਫਾਇਰ ਸੇਫਟੀ, ਆਵਾਜਾਈ ਨਿਯਮਾਂ ਕਾਨੂੰਨਾਂ ਅਸੂਲਾਂ, ਸਾਈਬਰ ਸੁਰੱਖਿਆ, ਨਸ਼ਿਆਂ, ਅਪਰਾਧਾਂ, ਪ੍ਰਦੂਸ਼ਨ, ਦਿਲ ਦੇ ਦੌਰੇ, ਕਾਰਡੀਅਕ ਅਰੈਸਟ, ਸੀ ਪੀ ਆਰ ਰਿਕਵਰੀ ਪੁਜੀਸ਼ਨ ਵੈਟੀਲੈਟਰ ਬਣਾਉਟੀ ਸਾਹ ਕਿਰਿਆ, ਬੇਹੋਸ਼ੀ, ਸਦਮੇਂ, ਅੱਗਾਂ ਲਗਣ, ਗੈਸਾਂ ਲੀਕ ਹੋਣ, ਬਿਜਲੀ ਸ਼ਾਟ ਸਰਕਟ ਅਤੇ ਹੈਲਪ ਲਾਈਨ ਨੰਬਰਾਂ ਬਾਰੇ ਪ੍ਰਸ਼ਨ ਪੁੱਛੇ ਅਤੇ  ਪ੍ਰਸ਼ਨਾਂ ਦੀ ਵਿਆਖਿਆ ਵੀ ਕੀਤੀ ਗਈ। 
ਵੋਕੇਸ਼ਨਲ ਅਧਿਆਪਕਾਂ ਨਵਜੋਤ ਕੌਰ ਨੇ ਦੱਸਿਆ ਕਿ ਇਨ੍ਹਾਂ ਮੁਕਾਬਲਿਆਂ ਵਿੱਚ 22 ਟੀਮਾਂ ਨੇ ਭਾਗ ਲਿਆ ਜਦਕਿ 100 ਤੋਂ ਵੱਧ ਹੈਲਥ ਕੇਅਰ ਦੇ ਵਿਦਿਆਰਥੀਆਂ ਨੂੰ ਇਨ੍ਹਾਂ ਮੁਕਾਬਲਿਆਂ ਰਾਹੀਂ ਸਬੰਧਤ ਵਿਸ਼ਿਆਂ ਬਾਰੇ ਗਿਆਨ ਪ੍ਰਾਪਤ ਹੋਇਆ। ਕਾਕਾ ਰਾਮ ਵਰਮਾ ਨੇ ਧੰਨਵਾਦ ਕਰਦੇ ਹੋਏ ਕਿਹਾ ਕਿ ਸਿੱਖਿਆ ਦੇ ਨਾਲ ਨਾਲ ਵਿਦਿਆਰਥੀਆਂ, ਅਧਿਆਪਕਾਂ, ਨਾਗਰਿਕਾਂ ਨੂੰ ਵੀ ਆਫ਼ਤ ਪ੍ਰਬੰਧਨ, ਸਿਵਲ ਡਿਫੈਂਸ, ਫਸਟ ਏਡ, ਫਾਇਰ ਸੇਫਟੀ ਬਾਰੇ ਜਾਣਕਾਰੀਆਂ ਅਤੇ ਟ੍ਰੇਨਿੰਗਾਂ ਦੇਕੇ, ਉਨ੍ਹਾਂ ਨੂੰ ਪੀੜਤਾਂ ਦੇ ਮਦਦਗਾਰ ਫ਼ਰਿਸ਼ਤੇ ਬਣਾਇਆ ਜਾ ਸਕਦਾ ਹੈ।