ਗੁਰਦੁਆਰਾ ਨਾਨਕ ਮਤਾ ਰਾਹੋਂ ਵਿਖੇ ਚੜਦੀ ਕਲਾ ਨਾਲ ਕਰਵਾਇਆ ਗਿਆ ਗਿਆਰਵਾਂ ਗੁਰਮਤਿ ਸਮਾਗਮ।

ਨਵਾਂਸ਼ਹਿਰ:- ਪਿਛਲੇ ਸਾਲਾਂ ਦੀ ਤਰ੍ਹਾਂ ਧੰਨ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਨੂੰ ਅਤੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਗੁਰੂ ਨਾਨਕ ਮਿਸ਼ਨ ਸੇਵਾ ਸੋਸਾਇਟੀ ਵਲੋਂ ਕਰਵਾਈ ਜਾ ਰਹੀ 25 ਗੁਰਮਤਿ ਸਮਾਗਮਾਂ ਦੀ ਲੜੀ ਦਾ ਗਿਆਰਵਾਂ ਸਮਾਗਮ ਗੁਰਦੁਆਰਾ ਨਾਨਕ ਮਤਾ ਰਾਹੋਂ ਵਿਖੇ ਬੜੀ ਸ਼ਰਧਾ, ਪ੍ਰੇਮ ਸਹਿਤ ਅਤੇ ਧੂਮਧਾਮ ਨਾਲ ਕਰਵਾਇਆ ਗਿਆ।

ਨਵਾਂਸ਼ਹਿਰ:- ਪਿਛਲੇ ਸਾਲਾਂ ਦੀ ਤਰ੍ਹਾਂ ਧੰਨ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਨੂੰ ਅਤੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਗੁਰੂ ਨਾਨਕ ਮਿਸ਼ਨ ਸੇਵਾ ਸੋਸਾਇਟੀ ਵਲੋਂ ਕਰਵਾਈ ਜਾ ਰਹੀ 25 ਗੁਰਮਤਿ ਸਮਾਗਮਾਂ ਦੀ ਲੜੀ ਦਾ ਗਿਆਰਵਾਂ ਸਮਾਗਮ ਗੁਰਦੁਆਰਾ ਨਾਨਕ ਮਤਾ ਰਾਹੋਂ ਵਿਖੇ ਬੜੀ ਸ਼ਰਧਾ, ਪ੍ਰੇਮ ਸਹਿਤ ਅਤੇ ਧੂਮਧਾਮ ਨਾਲ ਕਰਵਾਇਆ ਗਿਆ। 
ਇਸ ਸਮਾਗਮ ਦੌਰਾਨ ਦਰਬਾਰ ਸਾਹਿਬ ਦੇ ਹਜੂਰੀ ਰਾਗੀ ਭਾਈ ਨਿਰਭੈ ਸਿੰਘ ਜੀ ਨੇ ਗੁਰਬਾਣੀ ਕੀਰਤਨ ਦੀ ਅੰਮ੍ਰਿਤ ਵਰਖਾ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ। ਉਨ੍ਹਾਂ ਤੋਂ ਬਾਅਦ ਪੰਥ ਦੇ ਪ੍ਰਸਿੱਧ ਕਥਾ ਵਾਚਕ ਪ੍ਰਿ. ਮਨਿੰਦਰਪਾਲ ਸਿੰਘ ਸਿੱਖ ਮਿਸ਼ਨਰੀ ਕਾਲਜ ਰੋਪੜ ਨੇ ਗੁਰੂ ਨਾਨਕ ਦੇਵ ਜੀ ਦੀ ਬਾਣੀ ਅਤੇ ਜੀਵਨ ਇਤਿਹਾਸ ਦੀਆਂ ਅਲੱਗ ਅਲੱਗ ਘਟਨਾਵਾਂ ਸੰਬੰਧੀ ਜਿਕਰ ਕਰਕੇ  ਗੁਰਮਤਿ ਵਿਚਾਰਾਂ ਦੀ ਸ਼ੁਰੂਆਤ ਕੀਤੀ ਅਤੇ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਦਾ ਪ੍ਰਕਰਣ ਸ੍ਰਵਣ ਕਰਵਾਕੇ ਸੰਗਤਾਂ ਨੂੰ ਆਪਣੇ ਵਿਰਸੇ ਨਾਲ ਜੁੜਨ ਦੀ ਭਾਵੁਕ ਅਪੀਲ ਕੀਤੀ। 
ਗੁਰੂ ਨਾਨਕ ਮਿਸ਼ਨ ਸੇਵਾ ਸੁਸਾਇਟੀ ਦੇ ਮੁੱਖ ਸੇਵਾਦਾਰ ਸੁਰਜੀਤ ਸਿੰਘ ਨੇ ਇਸ ਮੌਕੇ ਰੋਜਾਨਾ ਦੀ ਤਰ੍ਹਾਂ ਸੰਗਤਾਂ ਨੂੰ ਜੀ ਆਇਆਂ ਕਿਹਾ ਅਤੇ ਗੁਰੂ ਨਾਨਕ ਸਾਹਿਬ ਜੀ ਦੇ 556 ਸਾਲਾ ਪ੍ਰਕਾਸ਼ ਪੁਰਬ ਅਤੇ 350 ਸਾਲਾਂ ਸ਼ਹੀਦੀ ਸ਼ਤਾਬਦੀ ਪੁਰਬ ਨੂੰ ਸਮਰਪਿਤ ਖਾਲਸਾ ਸਕੂਲ ਦੀ ਗਰਾਊਂਡ ਵਿੱਚ ਕਰਵਾਏ ਜਾ ਰਹੇ ਮਹਾਨ ਕੀਰਤਨ ਦਰਬਾਰ ਅਤੇ ਗੁਰਦੁਆਰਾ ਮੰਜੀ ਸਾਹਿਬ ਵਿਖੇ ਹੋਣ ਵਾਲੇ ਵਿਸ਼ਾਲ ਗੁਰਮਤਿ ਸਮਾਗਮ ਵਿੱਚ ਹਾਜ਼ਰੀਆਂ ਭਰਨ ਲਈ ਅਪੀਲ ਕੀਤੀ ।ਸਮਾਗਮ ਦੌਰਾਨ ਸਟੇਜ ਦਾ ਸੰਚਾਲਨ ਭਾਈ ਤਰਲੋਚਨ ਸਿੰਘ ਖਟਕੜ ਕਲਾਂ ਵਲੋਂ ਕੀਤਾ ਗਿਆ। ਗੁ: ਪ੍ਰਬੰਧਕ ਕਮੇਟੀ ਅਤੇ ਗੁਰੂ ਨਾਨਕ ਮਿਸ਼ਨ ਸੋਸਾਇਟੀ ਵਲੋਂ ਕੀਰਤਨੀ ਜੱਥੇ ਅਤੇ ਕਥਾਵਾਚਕ ਨੂੰ ਵੀ ਸਿਰੋਪੇ ਦੇ ਕੇ ਸਨਮਾਨਿਤ ਕੀਤਾ ਗਿਆ। ਸੁਸਾਇਟੀ ਵਲੋਂ ਗੁ: ਕਮੇਟੀ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ। 
ਅੱਜ ਦੇ ਸਮਾਗਮ ਵਿੱਚ ਦੂਰ ਦੁਰਾਡੇ ਸ਼ਹਿਰਾਂ ਤੋਂ ਬੱਸਾਂ ਅਤੇ ਨਿੱਜੀ ਸਾਧਨਾਂ ਰਾਹੀਂ ਸੰਗਤਾਂ ਹੁੰਮ ਹੁੰਮਾ ਕੇ ਸ਼ਾਮਿਲ ਹੋਈਆਂ ਅਤੇ ਕੀਰਤਨ  ਦੌਰਾਨ ਸ਼ਬਦ ਗਾਇਨ ਕਰਕੇ ਸਮਾਗਮ ਦਾ ਖੂਬ ਆਨੰਦ ਮਾਣਿਆ। ਇਸ ਮੌਕੇ ਸ਼ੇਰੇ ਪੰਜਾਬ ਸੇਵਾ ਦਲ, ਗੁਰੂ ਨਾਨਕ ਦੇਵ ਸੇਵਕ ਜੱਥੇ, ਬਾਬਾ ਦੀਪ ਸਿੰਘ ਸੇਵਕ ਜੱਥੇ, ਭਾਈ ਘਨੱਈਆ ਜੀ ਸੇਵਕ ਜੱਥੇ ਅਤੇ ਹੋਰ ਸੇਵਕ ਜੱਥਿਆਂ ਅਤੇ ਸ਼ਹਿਰ ਦੀਆਂ ਸੰਗਤਾਂ ਵਲੋਂ ਜਿੱਥੇ ਗੁਰਬਾਣੀ ਕੀਰਤਨ ਅਤੇ ਕਥਾ ਵਿਚਾਰਾਂ ਦਾ ਅਨੰਦ ਮਾਣਿਆ ਉੱਥੇ ਹੀ ਵੱਖ ਵੱਖ ਸੇਵਾਵਾਂ ਕਰਕੇ ਜੀਵਨ ਸਫਲਾ ਕੀਤਾ। 
ਇਸ ਮੌਕੇ ਪ੍ਰਧਾਨ ਸਤਵਿੰਦਰ ਸਿੰਘ, ਮਹਿੰਦਰ ਸਿੰਘ, ਹਰਭਜਨ ਸਿੰਘ, ਮਹਿੰਦਰ ਸਿੰਘ ਕਾਲਾ, ਹਰਗੁਰਿੰਦਰ ਸਿੰਘ ਹੈਪੀ, ਸੁਖਵਿੰਦਰ ਸਿੰਘ ਛੀਨਾ, ਰਾਜਵੰਤ ਸਿੰਘ,  ਹਰਪਾਲ ਸਿੰਘ ਬਾਜਵਾ, ਅਮਰੀਕ ਸਿੰਘ, ਸੁਰਿੰਦਰ ਸਿੰਘ ਸੈਣੀ, ਅਮਰਜੀਤ ਸਿੰਘ, ਮਲਕੀਤ ਸਿੰਘ ਕਾਹਲੋ, ਸਤਪਾਲ ਸਿੰਘ, ਸੁਰਿੰਦਰ ਸਿੰਘ ਹੁੰਦਲ, ਅਮਰਜੀਤ ਸਿੰਘ ਪਾਬਲਾ, ਦਿਲਬਾਗ ਸਿੰਘ ਕਾਹਲੋ, ਬਲਵਿੰਦਰ ਸਿੰਘ ਛੀਨਾ, ਸੁਰਿੰਦਰ ਸਿੰਘ, ਮਨਜੀਤ ਸਿੰਘ ਛੀਨਾ, ਸੁਖਿੰਦਰ ਪਾਲ ਸਿੰਘ ਤੂਰ, ਰਘਵਿੰਦਰ ਸਿੰਘ ਬਾਜਵਾ, ਬਲਜੀਤ ਸਿੰਘ ਬਾਜਵਾ ਤੋਂ ਇਲਾਵਾ ਗੁਰੂ ਨਾਨਕ ਮਿਸ਼ਨ ਸੇਵਾ ਸੁਸਾਇਟੀ ਦੇ ਸਰਪ੍ਰਸਤ ਉੱਤਮ ਸਿੰਘ ਸੇਠੀ, ਜਨਰਲ ਸਕੱਤਰ ਜਗਜੀਤ ਸਿੰਘ, ਕੈਸ਼ੀਅਰ ਜਗਦੀਪ ਸਿੰਘ, ਜੋਗਾ ਸਿੰਘ ਐਸਡੀਓ, ਹਰਜਿੰਦਰ ਸਿੰਘ ਅਟਾਰੀ, ਤਰਲੋਕ ਸਿੰਘ ਸੇਠੀ, ਗਿਆਨ ਸਿੰਘ,  ਹਰਮਿੰਦਰ ਸਿੰਘ, ਜਸਕਰਨ ਸਿੰਘ ਧਰਮਕੋਟ, ਰਮਣੀਕ ਸਿੰਘ, ਪਲਵਿੰਦਰ ਸਿੰਘ ਕਰਿਆਮ, ਹਰਵਿੰਦਰ ਸਿੰਘ ਪੂਜਾ ਸਿਲਕ,  ਬਲਵਿੰਦਰ ਸਿੰਘ ਪੰਜਾਬ ਕਲਾਥ, ਅਮਰਜੀਤ  ਸਿੰਘ ਸ੍ਰੀ ਗੁਰੂ ਰਾਮਦਾਸ ਸੇਵਾ ਸੁਸਾਇਟੀ, ਸੁਖਵਿੰਦਰ ਸਿੰਘ ਗੋਬਿੰਦਪੁਰ, ਕੁਲਜੀਤ ਸਿੰਘ ਖਾਲਸਾ, ਹਕੀਕਤ ਸਿੰਘ, ਦਲਜੀਤ ਸਿੰਘ ਬਡਵਾਲ, ਸਤਬੀਰ ਸਿੰਘ ਗੋਨੀ ਬੰਗਾ, ਊਧਮ ਸਿੰਘ ਗੋਬਿੰਦਪੁਰ, ਬਗੀਚਾ ਸਿੰਘ ਰੱਕੜ, ਜਸਪਾਲ ਸਿੰਘ ਭਾਰਟਾ, ਬਲਜਿੰਦਰ ਸਿੰਘ ਕਾਹਲੋਂ, ਅਵਤਾਰ ਸਿੰਘ ਗੋਬਿੰਦਪੁਰ, ਜਸਪਾਲ ਸਿੰਘ ਸੜੋਆ, ਪਰਮਜੀਤ ਸਿੰਘ ਮੂਸਾਪੁਰ, ਭਗਵਾਨ ਸਿੰਘ, ਹਰਵਿੰਦਰ ਸਿੰਘ ਹਾਈਵੇ ਟਾਇਰ, ਅਰਵਿੰਦਰ ਸਿੰਘ, ਸੁਦਾਗਰ ਸਿੰਘ ਵੀ ਸ਼ਾਮਿਲ ਸ ਵੱਡੀ ਗਿਣਤੀ ਵਿੱਚ ਸੰਗਤਾਂ ਮੌਜੂਦ ਸਨ।