ਸੰਤ ਸਤਵਿੰਦਰ ਹੀਰਾ ਦਾ ਜਬਲਪੁਰ 'ਚ ਹੋਇਆ ਨਿੱਘਾ ਸਵਾਗਤ

ਜਬਲ ਪੁਰ/ਹੁਸ਼ਿਆਰਪੁਰ- ਜਬਲਪੁਰ ਮੱਧ ਪ੍ਰਦੇਸ਼: ਆਲ ਇੰਡੀਆ ਆਦਿ ਧਰਮ ਮਿਸ਼ਨ (ਰਜਿ.) ਭਾਰਤ ਦੇ ਰਾਸ਼ਟਰੀ ਪ੍ਰਧਾਨ ਸੰਤ ਸਤਵਿੰਦਰ ਹੀਰਾ ਦਾ ਜਬਲਪੁਰ ਮੱਧ ਪ੍ਰਦੇਸ਼ ਪਹੁੰਚਣ ‘ਤੇ ਸਥਾਨਕ ਸਾਧ-ਸੰਗਤ ਵੱਲੋਂ ਉਤਸ਼ਾਹਪੂਰਵਕ ਨਿੱਘਾ ਸਵਾਗਤ ਕੀਤਾ ਗਿਆ। ਇਥੇ ਵਿਸ਼ੇਸ਼ ਸਤਿਸੰਗ ਪ੍ਰੋਗਰਾਮਾਂ ਲਈ ਪਹੁੰਚੇ ਸੰਤ ਹੀਰਾ ਦਾ ਸ਼ਹਿਰ ‘ਚ ਦਾਖਲ ਹੁੰਦੇ ਹੀ ਭਿੰਨ-ਭਿੰਨ ਸਮਾਜਿਕ ਵਰਗਾਂ ਦੇ ਲੋਕਾਂ, ਆਧਿਆਤਮਿਕ ਸੰਸਥਾਵਾਂ ਦੇ ਪ੍ਰਤੀਨਿਧੀਆਂ ਅਤੇ ਸ਼ਰਧਾਲੂਆਂ ਵੱਲੋਂ ਫੁੱਲਮਾਲਾਵਾਂ ਅਤੇ ਜੈਕਾਰਿਆਂ ਨਾਲ ਸਨਮਾਨ ਕੀਤਾ ਗਿਆ।

ਸੰਤ ਸਤਵਿੰਦਰ ਹੀਰਾ ਨੇ ਸਭ ਤੋਂ ਪਹਿਲਾਂ ਭਾਰਤੀ ਸੰਵਿਧਾਨ ਦੇ ਨਿਰਮਾਤਾ ਤੇ ਸਮਾਜਕ ਨਿਆਂ ਦੇ ਮਹਾਨਾਇਕ, ਭਾਰਤ ਰਤਨ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਦੀ ਪ੍ਰਤਿਮਾ ‘ਤੇ ਫੁੱਲਾਂ ਮਾਲਾਵਾਂ ਭੇਟ ਕਰਕੇ ਸ਼ਰਧਾ ਸੁਮਨ ਭੇਟ ਕੀਤੇ। ਇਸ ਮੌਕੇ ‘ਤੇ ਉਨ੍ਹਾਂ ਨੇ ਕਿਹਾ ਬਾਬਾ ਸਾਹਿਬ ਦਾ ਜੀਵਨ ਮਨੁੱਖਤਾ, ਸਮਾਨਤਾ ਅਤੇ ਸਿੱਖਿਆ ਦੇ ਪ੍ਰਕਾਸ਼ ਰਾਹੀਂ ਸਮਾਜ ਨੂੰ ਉੱਜਾਲਾ ਕਰਨ ਦਾ ਸੰਦੇਸ਼ ਦਿੰਦਾ ਹੈ। ਸਾਨੂੰ ਉਨ੍ਹਾਂ ਦੇ ਆਦਰਸ਼ਾਂ ਨੂੰ ਆਪਣੀ ਜ਼ਿੰਦਗੀ ‘ਚ ਅਪਣਾਉਂਦਿਆਂ ਇੱਕਜੁੱਟ ਸਮਾਜ ਦਾ ਨਿਰਮਾਣ ਕਰਨਾ ਚਾਹੀਦਾ ਹੈ।"*  
    ਆਦਿ ਧਰਮ ਮਿਸ਼ਨ ਦੇ ਸੰਦੇਸ਼ ਤੇ ਵਿਚਾਰ ਪੇਸ਼ ਕਰਦਿਆਂ ਸੰਤ ਹੀਰਾ ਨੇ ਆਲ ਇੰਡੀਆ ਆਦਿ ਧਰਮ ਮਿਸ਼ਨ ਦੇ ਉਦੇਸ਼ਾਂ  ਅਤੇ ਪ੍ਰਾਪਤੀਆਂ ਤੇ ਚਾਨਣਾ ਪਾਉਂਦੇ ਹੋਏ ਕਿਹਾ ਕਿ ਸੰਗਠਨ ਦਾ ਮੁੱਖ ਉਦੇਸ਼ ਆਧਿਆਤਮਿਕ ਜਾਗਰੂਕਤਾ, ਸਮਾਜਕ ਏਕਤਾ ਅਤੇ ਪੱਛੜੇ ਵਰਗਾਂ ਦੇ ਉਤਥਾਨ ਲਈ ਕੰਮ ਕਰਨਾ ਹੈ। 
ਉਨ੍ਹਾਂ ਨੇ ਧਾਰਮਿਕ ਸਹਿਣਸ਼ੀਲਤਾ, ਸਿੱਖਿਆ ਅਤੇ ਸਮਾਜਿਕ ਭਲਾਈ ਦੀ ਮਹੱਤਤਾ ‘ਤੇ ਜੋਰ ਦਿੰਦੇ ਹੋਏ ਸੰਗਤਾਂ ਨੂੰ ਆਦਿ ਧਰਮ ਦੇ ਮੂਲ ਸਿਧਾਂਤਾਂ ‘ਤੇ ਚੱਲਣ ਲਈ ਪ੍ਰੇਰਿਤ ਕੀਤਾ। ਆਦਿ ਧਰਮ ਮਿਸ਼ਨ ਭਾਰਤ ਦੀਆਂ ਜਨ ਸਮਰਥਨ ਅਤੇ ਭਵਿੱਖ ਦੀਆਂ ਯੋਜਨਾਵਾਂ ਬਾਰੇ ਚਰਚਾ ਕਰਦਿਆਂ ਜਬਲਪੁਰ ਆਦਿ ਧਰਮ ਮੰਡਲ ਦੇ ਆਗੂਆਂ ਵਲੋੰ 
ਸੰਤ ਸਤਵਿੰਦਰ ਹੀਰਾ ਵਲੋੰ ਬਹੁਜਨ ਰਹਿਬਰਾਂ ਦੇ ਸੰਘਰਸ਼ ਲਈ ਕੀਤੇ ਯਤਨਾਂ ਦੀ ਸਰਾਹਨਾ ਕਰਦਿਆਂ ਉਨ੍ਹਾਂ ਦੇ ਸਿੱਖਿਆ ਅਤੇ ਸਮਾਜਿਕ ਕਲਿਆਣ ਪ੍ਰੋਗਰਾਮਾਂ ਨੂੰ "ਯੁਗਾਂਤਰਕਾਰੀ" ਅਤੇ ਸਮਾਜ ਲਈ ਕਲਿਆਣਕਾਰੀ ਦੱਸਿਆ।  
ਮੱਧ ਪ੍ਰਦੇਸ਼ ਦੇ ਦੌਰੇ ਦੌਰਾਨ ਸੰਤ ਸਤਵਿੰਦਰ ਹੀਰਾ ਵਲੋੰ ਪੇਂਡੂ ਇਲਾਕਿਆਂ ‘ਚ ਜਨ ਸਭਾਵਾਂ ਨੂੰ ਸਤਿਸੰਗ ਰਾਹੀਂ ਗੁਰੂਆਂ, ਰਹਿਬਰਾਂ ਦੇ ਮਿਸ਼ਨ ਨਾਲ ਜੋੜਨਗੇ ਕਰਨਗੇ ਅਤੇ ਆਦਿ ਧਰਮ ਮੰਡਲ ਵੱਲੋਂ ਨਵੇਂ ਜਨ-ਜਾਗਰੂਕਤਾ ਕਾਰਜਕ੍ਰਮਾਂ ਦਾ ਸ਼ੁਭਾਰੰਭ ਕਰਨਗੇ।
ਆਦਿ ਧਰਮ ਮੰਡਲ ਜਬਲਪੁਰ ਦੇ ਪ੍ਰਬੰਧਕਾਂ ਨੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਸੰਤ ਸਤਵਿੰਦਰ ਹੀਰਾ ਦਾ ਇਹ ਦੌਰਾ ਜਬਲਪੁਰ ਦੇ ਲੋਕਾਂ ਲਈ ਪ੍ਰੇਰਣਾਦਾਇਕ ਬਣਿਆ ਹੈ। ਉਨ੍ਹਾਂ ਦੇ ਸੰਦੇਸ਼ ਨੇ ਨਾ ਕੇਵਲ ਸਮਾਜਿਕ ਏਕਤਾ ਨੂੰ ਮਜ਼ਬੂਤ ਬਣਾਇਆ, ਸਗੋਂ ਆਧਿਆਤਮਿਕ ਉਤਥਾਨ ਦੀ ਵੀ ਨਵੀਂ ਰਾਹ ਦਿਖਾਈ ਹੈ। ਸਾਧ-ਸੰਗਤ ਨੇ ਇਸ ਪਾਵਨ ਮੌਕੇ ਨੂੰ "ਇਤਿਹਾਸਕ" ਦੱਸਦੇ ਹੋਏ ਭਵਿੱਖ ‘ਚ ਹੋਰ ਵੱਧ ਯੋਗਦਾਨ ਪਾਉਣ ਦਾ ਸੰਕਲਪ ਲਿਆ।