ਮੁਬਾਰਕਪੁਰ ਦੇ ਗੁਰਦੁਆਰਾ ਗੁਰੂ ਰਵਿਦਾਸ ਜੀ ਵਿਖੇ ਸੰਗਰਾਂਦ ਦਾ ਦਿਹਾੜਾ ਮਨਾਇਆ।

ਨਵਾਂਸ਼ਹਿਰ- ਨਵਾਂਸ਼ਹਿਰ ਗੁਰਦੁਆਰਾ ਗੁਰੂ ਰਵਿਦਾਸ ਪਿੰਡ ਮੁਬਾਰਕਪੁਰ ਵਿਖੇ ਭਾਦੋਂ ਮਹੀਨੇ ਦਾ ਸੰਗਰਾਂਦ ਦਾ ਦਿਹਾੜਾ ਬੜੀ ਸ਼ਰਧਾ ਪੂਰਵਕ ਮਨਾਇਆ ਗਿਆ ਗਿਆਨੀ ਗੁਰਦੇਵ ਸਿੰਘ ਨੇ ਬਾਰਹ ਮਾਹ ਦੀ ਬਾਣੀ ਦੇ ਭੋਗ ਤੋਂ ਉਪਰੰਤ ਕਥਾ ਵਿਚਾਰਾਂ ਕਰਦਿਆਂ ਭਾਦੋਂ ਮਹੀਨੇ ਬਾਰੇ ਵਿਸਥਾਰ ਵਿੱਚ ਦੱਸਦਿਆਂ ਕਿਹਾ ਕਿ ਭਾਦੁਇ ਭਰਮ ਭੁਲਾਣੀਆ ਦੂਜੈ ਲਗਾ ਹੇਤ ਜਿਹੜਾ ਵੀ ਜੀਵ ਕੋਈ ਪਰਮਾਤਮਾ ਦਾ ਨਾਮ ਸਿਮਰਦਾ ਹੈ। ਅਗਰ ਉਹ ਇੱਕ ਗੁਰੂ ਦਾ ਲੜ ਛੱਡ ਕੇ ਦੂਸਰੇ ਦੀ ਆਸ ਰੱਖਦਾ ਹੈ ਤਾਂ ਉਹ ਦੁਵਿਧਾ ਦੇ ਵਿੱਚ ਆਪਣਾ ਜੀਵਨ ਗੁਆ ਬੈਠਦਾ ਹੈ।

 ਇਸੇ ਤਰਹਾਂ ਉਹਨਾਂ ਗੁਰੂ ਰਵਿਦਾਸ ਜੀ ਦੇ ਸਲੋਕ ਹਰਿ ਸੋ ਹੀਰਾ ਛਾਡਿ ਕੈ ਕਰੇ ਆਣ ਕੀ ਆਸ ਤੇ ਨਰ ਦੋਜਕ ਜਾਹਿਗੇ ਸਤ ਭਾਖੈ ਰਵਿਦਾਸ ਦੀ ਵੀ ਵਿਸਥਾਰ ਵਿੱਚ ਵਿਆਖਿਆ ਕਰਦਿਆਂ ਮਨੁੱਖ ਨੂੰ ਗੁਰੂ ਰਵਿਦਾਸ ਜੀ ਨੇ ਤਾੜਨਾ ਕੀਤੀ ਹੈ ਕਿ ਹਰੀ ਰੂਪੀ ਹੀਰੇ ਨੂੰ ਛੱਡ ਕੇ ਮਨੁੱਖ ਦੂਸਰੇ ਦਾਰਿਆਂ ਦੇ ਉੱਤੇ ਦਰ ਦਰ ਭਟਕਦਾ ਫਿਰਦਾ ਹੈ ਇਸ ਭਟਕਣਾ ਵਿੱਚ ਹੀ ਮਨੁੱਖ ਨੇ ਆਪਣਾ ਜੀਵਨ ਵਿਅਰਥ ਗਵਾ ਦਿੱਤਾ ਹੈ।
 ਉਹਨਾਂ ਨੇ ਕਿਹਾ ਕਿ ਸਾਨੂੰ ਨਾਮ ਬਾਣੀ ਦੇ ਨਾਲ ਜੁੜਨਾ ਚਾਹੀਦਾ ਹੈ ਅਤੇ ਗੁਰੂ ਰਵਿਦਾਸ ਮਹਾਰਾਜ ਜੀ ਦੇ ਕੀਤੇ ਹੋਏ ਪਰਉਪਕਾਰਾਂ, ਉਹਨਾਂ ਦੀ ਦਿੱਤੀ ਹੋਈ ਬਾਣੀ ਨੂੰ ਪੜ੍ਹ ਕੇ ਉਹਦੇ ਉੱਤੇ ਅਮਲ ਕਰਕੇ ਆਪਣੇ ਜੀਵਨ ਨੂੰ ਸਫਲਾ ਬਣਾਉਣਾ ਚਾਹੀਦਾ ਹੈ ਇਸ ਮੌਕੇ ਤੇ ਗੁਰਦੁਆਰਾ ਗੁਰੂ ਰਵਿਦਾਸ ਮਹਾਰਾਜ ਜੀ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮੋਹਨ ਲਾਲ ,ਜਗਦੀਸ਼ ਰਾਏ, ਪ੍ਰਸ਼ੋਤਮ ਲਾਲ,ਦੇਸ ਰਾਜ ਬਾਲੀ, ਰਾਮ ਜੀ ਦਾਸ, ਗੁਰਮੁਖ ਰਾਮ ਅਤੇ ਹੋਰ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਹਾਜ਼ਰ ਸਨ।