ਰਾਮਪੁਰ ਬਿਲੜੋ ਨੂੰ ਹਿਮਾਚਲ ਨਾਲ ਜੋੜਨ ਵਾਲੇ ਰਾਹ ਦੀ ਦਸ਼ਾ ਸੁਧਾਰੀ ਜਾਵੇ
ਗੜਸ਼ੰਕਰ, 5 ਸਤੰਬਰ- ਗੜਸ਼ੰਕਰ ਦੇ ਨਜ਼ਦੀਕੀ ਪਿੰਡ ਰਾਮਪੁਰ ਬਿਲੜੋ ਨੂੰ ਹਿਮਾਚਲ ਨਾਲ ਜੋੜਨ ਵਾਲੇ ਰਾਹ ਦੀ ਹੜ ਕਾਰਨ ਹੋਈ ਤਬਾਹੀ ਨਾਲ ਇਲਾਕੇ ਦਾ ਜਨਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ।
ਗੜਸ਼ੰਕਰ, 5 ਸਤੰਬਰ- ਗੜਸ਼ੰਕਰ ਦੇ ਨਜ਼ਦੀਕੀ ਪਿੰਡ ਰਾਮਪੁਰ ਬਿਲੜੋ ਨੂੰ ਹਿਮਾਚਲ ਨਾਲ ਜੋੜਨ ਵਾਲੇ ਰਾਹ ਦੀ ਹੜ ਕਾਰਨ ਹੋਈ ਤਬਾਹੀ ਨਾਲ ਇਲਾਕੇ ਦਾ ਜਨਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ।
ਇਸ ਸਬੰਧੀ ਸੀਨੀਅਰ ਸਿਟੀਜਨ ਵੈਲਫੇਅਰ ਸੋਸਾਇਟੀ ਬਿਲੜੋ ਤੋਂ ਪ੍ਰਧਾਨ ਸਤੀਸ਼ ਕੁਮਾਰ ਅਤੇ ਉਹਨਾਂ ਦੇ ਨਾਲ ਨਾਮੀ ਸਮਾਜ ਸੇਵਕ ਲਖਵਿੰਦਰ ਕੁਮਾਰ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਬਿਨਾਂ ਦੇਰੀ ਇਸ ਰਾਹ ਦੀ ਦਸ਼ਾ ਸੁਧਾਰੀ ਜਾਵੇ ਤਾਂ ਕਿ ਆਮ ਲੋਕਾਂ ਨੂੰ ਸੁੱਖ ਦਾ ਸਾਹ ਆਵੇ।