ਮਜ਼ਦੂਰ ਦਿਵਸ ਮੌਕੇ ਲਾਲ ਝੰਡਾ ਲਹਿਰਾਇਆ

ਐਸ ਏ ਐਸ ਨਗਰ, 1 ਮਈ- ਮਜ਼ਦੂਰ ਦਿਵਸ ਮੌਕੇ ਸਪੈਸ਼ਲ ਮੰਡਲ ਮੁਹਾਲੀ ਅਤੇ ਸਰਕਲ ਮੁਹਾਲੀ ਵਿਖੇ ਝੰਡਾ ਲਹਿਰਾਇਆ ਗਿਆ। ਇਸ ਮੌਕੇ ਪੀ ਐਸ ਈ ਬੀ ਇੰਪਲਾਈਜ਼ ਫੈਡਰੇਸ਼ਨ ਏਟਕ ਜਥੇਬੰਦੀ ਦੇ ਸਰਕਲ ਪ੍ਰਧਾਨ ਸ੍ਰੀ ਮੋਹਨ ਸਿੰਘ ਗਿੱਲ ਅਤੇ ਸਟੇਟ ਕਮੇਟੀ ਦੇ ਜਨਰਲ ਸਕੱਤਰ ਸ੍ਰੀ ਸੁਰਿੰਦਰਪਾਲ ਸਿੰਘ ਲਾਹੋਰੀਆ ਵਿਸ਼ੇਸ਼ ਤੌਰ ਤੇ ਹਾਜ਼ਰ ਰਹੇ।

ਇਸ ਮੌਕੇ ਬੁਲਾਰਿਆਂ ਨੇ ਕਿਹਾ ਕਿ ਇਹ ਦਿਨ ਮਜ਼ਦੂਰਾਂ ਦੇ ਯੋਗਦਾਨ ਨੂੰ ਮਾਨਤਾ ਦੇਣ ਅਤੇ ਉਹਨਾਂ ਦੇ ਅਧਿਕਾਰਾਂ ਨੂੰ ਉਤਸ਼ਾਹਿਤ ਕਰਨ ਲਈ ਸਮਰਪਿਤ ਹੈ। ਇਹ ਸਮਾਜ ਅਤੇ ਆਰਥਿਕਤਾ ਵਿੱਚ ਕਿਰਤ ਦੀ ਮਹੱਤਤਾ ਦੀ ਯਾਦ ਦਿਵਾਉਣ ਦਾ ਵੀ ਕੰਮ ਕਰਦਾ ਹੈ।
ਇਸ ਮੌਕੇ ਵੱਖ ਵੱਖ ਆਗੂਆਂ ਵਲੋਂ ਪਾਵਰਕੌਮ ਅੰਦਰ 2 ਮੰਡਲਾਂ ਵਿੱਚ ਖਰੜ ਅਤੇ ਲਾਲੜੂ ਵਿਖੇ ਮੈਨੇਜਮੈਂਟ ਵਲੋਂ ਕੀਤੇ ਜਾ ਰਹੇ ਨਿੱਜੀਕਰਨ ਦਾ ਵੀ ਵਿਰੋਧ ਕੀਤਾ ਗਿਆ। ਆਗੂਆਂ ਵਲੋਂ ਦੱਸਿਆ ਗਿਆ ਕਿ ਪਾਵਰਕੌਮ ਅੰਦਰ ਇਸ ਸਮੇਂ ਲਾਈਨ ਮੈਨ ਅਤੇ ਸਹਾਇਕ ਲਾਇਨ ਮੈਨ ਦੀਆਂ ਲਗਭਗ 70 ਪ੍ਰਤੀਸ਼ਤ ਅਸਾਮੀਆਂ ਖਾਲੀ ਹਨ। ਮੈਨੇਜਮੈਂਟ ਰੈਗੂਲਰ ਭਰਤੀ ਕਰਨ ਦੀ ਥਾਂ ਡੰਗ ਟਪਾਊ ਨੀਤੀ ਅਪਣਾ ਰਹੀ ਹੈ।  
ਇਸ ਮੌਕੇ ਹੋਰਨਾਂ ਤੋਂ ਇਲਾਵਾ ਜਨਰਲ ਸਕੱਤਰ ਸ੍ਰੀ ਬਲਵਿੰਦਰ ਕੁਮਾਰ, ਕੈਸ਼ੀਅਰ ਰਣਜੀਤ ਸਿੰਘ, ਜਸਵੀਰ ਸਿੰਘ, ਹਰਪ੍ਰੀਤ ਸਿੰਘ, ਮਦਨ ਠਾਕੁਰ, ਟੁਨਟੁਨ ਸ਼ਰਮਾ, ਪੈਨਸ਼ਨ ਯੂਨੀਅਨ ਦੇ ਪ੍ਰਧਾਨ ਸ੍ਰੀ ਬ੍ਰਿਜ ਮੋਹਨ ਸ਼ਰਮਾ, ਰਜਿੰਦਰ ਸੋਹਲ ਅਤੇ ਹੋਰ ਸਾਥੀ ਮੌਜੂਦ ਸਨ।