ਸਾਨੂੰ ਸਾਡੇ ਧਾਰਮਿਕ ਵਿਰਸੇ ਨਾਲ ਜੋੜ ਕੇ ਰੱਖਦਾ ਹੈ ਰਾਮਲੀਲਾ ਦਾ ਮੰਚਨ : ਪਹਿਲਵਾਨ ਅਮਰਜੀਤ ਸਿੰਘ
ਬਨੂੰੜ, 26 ਸਤੰਬਰ- ਸ੍ਰੀ ਰਾਜੀਵ ਗਾਂਧੀ ਪੰਚਾਇਤੀ ਰਾਜ ਸੈਲ ਦੇ ਜਿਲ੍ਹਾ ਪ੍ਰਧਾਨ ਪਹਿਲਵਾਨ ਅਮਰਜੀਤ ਸਿੰਘ ਗਿੱਲ ਨੇ ਕਿਹਾ ਹੈ ਕਿ ਰਾਮ ਲੀਲਾ ਦਾ ਮੰਚਣ ਸਾਨੂੰ ਬਦੀ ਉੱਤੇ ਨੇਕੀ ਦੀ ਜਿੱਤ ਦਾ ਭਰੋਸਾ ਦਿਵਾਉਂਦਾ ਹੈ। ਬਨੂੜ ਵਿਖੇ ਰਾਮ ਕ੍ਰਿਸ਼ਨ ਸੇਵਾ ਦੱਲ ਵੱਲੋਂ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਕਰਵਾਏ ਜਾ ਰਹੇ ਰਾਮਲੀਲਾ ਦੇ ਪ੍ਰੋਗਰਾਮ ਵਿੱਚ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਣ ਮੌਕੇ ਸੰਬੋਧਨ ਕਰਦਿਆਂ ਉਹਨਾਂ ਕਿਹਾ ਕਿ ਰਾਮਲੀਲਾ ਦਾ ਮੰਚਨ ਸਾਨੂੰ ਸਾਡੇ ਧਾਰਮਿਕ ਵਿਰਸੇ ਨਾਲ ਜੋੜ ਕੇ ਰੱਖਦਾ ਹੈ ਅਤੇ ਬਨੂੜ ਦੇ ਰਾਮਲੀਲਾ ਅਤੇ ਦੁਸ਼ਹਿਰਾ ਦੇ ਪ੍ਰੋਗਰਾਮ ਇਲਾਕੇ ਵਿੱਚ ਮਸ਼ਹੂਰ ਹਨ।

ਇਸ ਮੌਕੇ ਉਹਨਾਂ ਜਯੋਤੀ ਪ੍ਰਚੰਡ ਦੀ ਰਸਮ ਅਦਾ ਕੀਤੀ ਅਤੇ ਰਾਮਲੀਲਾ ਕਮੇਟੀ ਨੂੰ 11000 ਦਾ ਯੋਗਦਾਨ ਦਿੱਤਾ।
ਇਸ ਮੌਕੇ ਸ੍ਰੀ ਰਾਮ ਕ੍ਰਿਸ਼ਨ ਸੇਵਾ ਦੱਲ ਦੀ ਕਮੇਟੀ ਦੇ ਪ੍ਰਧਾਨ ਜੀਵਨ ਕੁਮਾਰ ਪੇਸੀ ਤੇ ਸਾਰੇ ਮੈਂਬਰ ਸਾਹਿਬਾਨ, ਚਾਚਾ ਚੰਮਨ ਲਾਲ ਸਮਾਜ ਸੇਵੀ, ਸੰਜੇ ਠਾਕਰ, ਹਰਸ਼ਪ੍ਰੀਤ ਗਿੱਲ, ਮਲਕੀਤ ਸਿੰਘ ਤੇ ਹੋਰ ਆਗੂ ਹਾਜ਼ਰ ਸਨ।