ਸੰਤ ਬਾਬਾ ਮੇਲਾ ਰਾਮ ਜੀ ਦੀ ਸਲਾਨਾ ਬਰਸੀ ਅੱਜ
ਨਵਾਂਸ਼ਹਿਰ:- ਬ੍ਰਹਮਲੀਨ 108 ਸੰਤ ਬਾਬਾ ਮੇਲਾ ਰਾਮ ਜੀ ਦੀ 72ਵੀਂ ਸਾਲਾਨਾ ਬਰਸੀ ਅੱਜ, 28 ਅਗਸਤ, ਦਿਨ ਵੀਰਵਾਰ ਨੂੰ, ਪਿੰਡ ਭਰੋਮਜਾਰਾ, ਨਜ਼ਦੀਕ ਬਹਿਰਾਮ ਵਿਖੇ, ਬੜੀ ਸ਼ਰਧਾ ਭਾਵਨਾ ਨਾਲ ਮਨਾਈ ਜਾ ਰਹੀ ਹੈ।
ਨਵਾਂਸ਼ਹਿਰ:- ਬ੍ਰਹਮਲੀਨ 108 ਸੰਤ ਬਾਬਾ ਮੇਲਾ ਰਾਮ ਜੀ ਦੀ 72ਵੀਂ ਸਾਲਾਨਾ ਬਰਸੀ ਅੱਜ, 28 ਅਗਸਤ, ਦਿਨ ਵੀਰਵਾਰ ਨੂੰ, ਪਿੰਡ ਭਰੋਮਜਾਰਾ, ਨਜ਼ਦੀਕ ਬਹਿਰਾਮ ਵਿਖੇ, ਬੜੀ ਸ਼ਰਧਾ ਭਾਵਨਾ ਨਾਲ ਮਨਾਈ ਜਾ ਰਹੀ ਹੈ।
ਇਸ ਦੀ ਜਾਣਕਾਰੀ ਦਿੰਦਿਆਂ, ਡੇਰੇ ਦੇ ਗੱਦੀ ਨਸ਼ੀਨ ਸੰਤ ਬਾਬਾ ਕੁਲਵੰਤ ਰਾਮ, ਪ੍ਰਧਾਨ ਸ਼੍ਰੀ ਗੁਰੂ ਰਵਿਦਾਸ ਸਾਧੂ ਸੰਪਰਦਾਇਕ ਸੁਸਾਇਟੀ, ਪੰਜਾਬ, ਨੇ ਦੱਸਿਆ ਹੈ ਕਿ ਸਮਾਗਮ ਵਿੱਚ ਵੱਖ-ਵੱਖ ਡੇਰਿਆਂ ਤੋਂ ਸੰਤ ਮਹਾਂਪੁਰਸ਼ ਪਹੁੰਚਣਗੇ।
ਇਸ ਮੌਕੇ, ਚਾਹ-ਪਕੌੜਿਆਂ ਦੇ ਲੰਗਰ ਅਤੇ ਗੁਰੂ ਕੇ ਲੰਗਰ ਅਟੁੱਟ ਵਰਤਾਏ ਜਾਣਗੇ। ਇਸ ਮੌਕੇ, ਵੱਖ-ਵੱਖ ਕੀਰਤਨੀ ਜਥੇ, ਬਾਬਾ ਜੀ ਦੀ ਮਹਿਮਾ ਦਾ ਗੁਣਗਾਨ ਕਰਨਗੇ।