ਪੰਜਾਬੀ ਸਾਹਿਤ ਸਭਾ ਨੇ “ਮੈਂ ਕਿਤੇ ਨਹੀਂ ਗਿਆ” ਨਾਟਕ ਦੀ ਪੇਸ਼ਕਾਰੀ ਕੀਤੀ: ਸਮਾਜਕ ਮੁੱਦਿਆਂ ’ਤੇ ਇੱਕ ਤਾਕਤਵਰ ਪ੍ਰਸਤੁਤੀ

ਚੰਡੀਗੜ੍ਹ, 06 ਨਵੰਬਰ 2024:- ਪੰਜਾਬੀ ਸਾਹਿਤ ਸਭਾ ਅਤੇ ਸਕੂਲ ਆਫ਼ ਪੰਜਾਬੀ ਸਟੱਡੀਜ਼, ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਵੱਲੋਂ ਐਲ ਆਨੰਦ ਆਡੀਟੋਰੀਅਮ ਵਿਖੇ ਦੀਪੇਸ਼ਕਰੀ ਦਾ ਨਾਟਕ “ਮੈਂ ਕਿਤੇ ਨਹੀਂ ਗਿਆ” ਦਾ ਆਯੋਜਨ ਕੀਤਾ ਗਿਆ। ਪ੍ਰੋਗਰਾਮ ਦੇ ਸੁਆਗਤੀ ਭਾਸ਼ਣ ਵਿੱਚ ਸਤਵੀਰ ਸਿੰਘ ਨੇ ਕਿਹਾ ਕਿ ਪੰਜਾਬੀ ਸਾਹਿਤ ਸਤਿਕਾਰ ਦਾ ਹੱਕਦਾਰ ਹੈ ਕਿਉਂਕਿ ਪੰਜਾਬੀ ਸਾਹਿਤ ਨੇ ਕਵੀਆਂ,

ਚੰਡੀਗੜ੍ਹ, 06 ਨਵੰਬਰ 2024:- ਪੰਜਾਬੀ ਸਾਹਿਤ ਸਭਾ ਅਤੇ ਸਕੂਲ ਆਫ਼ ਪੰਜਾਬੀ ਸਟੱਡੀਜ਼, ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਵੱਲੋਂ ਐਲ ਆਨੰਦ ਆਡੀਟੋਰੀਅਮ ਵਿਖੇ ਦੀਪੇਸ਼ਕਰੀ ਦਾ ਨਾਟਕ “ਮੈਂ ਕਿਤੇ ਨਹੀਂ ਗਿਆ” ਦਾ ਆਯੋਜਨ ਕੀਤਾ ਗਿਆ। ਪ੍ਰੋਗਰਾਮ ਦੇ ਸੁਆਗਤੀ ਭਾਸ਼ਣ ਵਿੱਚ ਸਤਵੀਰ ਸਿੰਘ ਨੇ ਕਿਹਾ ਕਿ ਪੰਜਾਬੀ ਸਾਹਿਤ ਸਤਿਕਾਰ ਦਾ ਹੱਕਦਾਰ ਹੈ ਕਿਉਂਕਿ ਪੰਜਾਬੀ ਸਾਹਿਤ ਨੇ ਕਵੀਆਂ, ਲੇਖਕਾਂ ਅਤੇ ਹੋਰ ਮਹਾਨ ਸ਼ਖ਼ਸੀਅਤਾਂ ਦੇ ਪ੍ਰੋਗਰਾਮਾਂ ਦੇ ਨਾਲ-ਨਾਲ ਨਾਟਕ ਪੇਸ਼ਕਾਰੀਆਂ ਦੀ ਸ਼ੁਰੂਆਤ ਕੀਤੀ ਹੈ। ਅਜਿਹੇ ਪ੍ਰੋਗਰਾਮ ਸਾਹਿਤ ਅਤੇ ਸਮਾਜ ਦੇ ਚੰਗੇਰੇ ਭਵਿੱਖ ਲਈ ਲਾਹੇਵੰਦ ਹਨ। ਨਾਟਕ ਦੇ ਨਿਰਦੇਸ਼ਕ ਜਿੰਦਰ ਸਿੰਘ ਨੇ ਕਿਹਾ ਕਿ ਮੈਂ ਕਲਾ ਦੀ ਪ੍ਰਸ਼ੰਸਾ ਕਰਦਾ ਹਾਂ, ਕਲਾ ਹਿੰਸਾ ਲਈ ਨਹੀਂ ਹੁੰਦੀ, ਕਲਾ ਸਮਾਜ ਲਈ ਹੁੰਦੀ ਹੈ। ਅੱਜ ਅਸੀਂ ਜੋ ਨਾਟਕ ਪੇਸ਼ ਕਰ ਰਹੇ ਹਾਂ ਉਹ ਪਰਵਾਸ ਨਾਲ ਸਬੰਧਤ ਹੈ ਅਤੇ ਸੱਚੀਆਂ ਘਟਨਾਵਾਂ 'ਤੇ ਆਧਾਰਿਤ ਨਾਟਕ ਹੈ। ਇਸ ਨਾਟਕ ਦੇ ਲੇਖਕ ਕੁਲਵਿੰਦਰ ਖੈਰਹਨ ਹਨ। ਇਸ ਤੋਂ ਇਲਾਵਾ ਪ੍ਰਸਿੱਧ ਨਾਟਕਕਾਰ ਸੈਮੂਅਲ ਜੋਂਥਿਮ ਮਦਵਿੰਦਰ ਕਾਰਨੀ ਨੇ ਵੀ ਸ਼ਿਰਕਤ ਕੀਤੀ। ਅੰਤ ਵਿੱਚ ਸੈਮੂਅਲ ਜੌਹਨ ਨੇ ਕਿਹਾ ਕਿ ਅਦਾਕਾਰ ਸਮਾਜ ਦੇ ਦੁੱਖਾਂ ਨੂੰ ਨਾਟਕ ਰਾਹੀਂ ਮੰਚ ’ਤੇ ਪੇਸ਼ ਕਰਦਾ ਹੈ ਅਤੇ ਇਸ ਪੇਸ਼ਕਾਰੀ ਰਾਹੀਂ ਉਹ ਸਮਾਜ ਨੂੰ ਸੱਚਾਈ ਦੇ ਨੇੜੇ ਲੈ ਜਾਂਦਾ ਹੈ। ਪ੍ਰੋਗਰਾਮ ਵਿੱਚ ਮੰਚ ਸੰਚਾਲਨ ਪੰਜਾਬ ਸਾਹਿਤ ਸਭਾ ਦੀ ਪ੍ਰਧਾਨ ਮਨਪ੍ਰੀਤ ਕੌਰ ਨੇ ਕੀਤਾ। ਪਵਨ, ਡਾ. ਸਤਵੀਰ, ਡਾ. ਸੁਖਜੀਤ ਕੌਰ, ਕੁਲਦੀਪ ਸਿੰਘ, ਮਹਿਤਾਬ ਸਿੰਘ, ਖੋਜਾਰਥੀ ਅਤੇ ਵਿਦਿਆਰਥੀ ਸ਼ਾਮਲ ਸਨ।