ਪੰਜਾਬ ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ ਦੀ ਜੋਨ ਗੜ੍ਹਸ਼ੰਕਰ ਦੀ ਚੋਣ 21,12,2024 ਨੂੰ __ਸਰੂਪ ਚੰਦ
ਗੜ੍ਹਸ਼ੰਕਰ:- ਪੰਜ਼ਾਬ ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ ਦੇ ਸੂਝਵਾਨ ਤੇ ਜੁਝਾਰੂ ਸਾਥੀਓ ਆਪਜੀ ਨੂੰ ਸਰੂਪ ਚੰਦ ਜਨਰਲ ਸਕੱਤਰ ਤਹਿਸੀਲ ਗੜ੍ਹਸ਼ੰਕਰ ਵੱਲੋਂ ਦੱਸਿਆ ਜਾਂਦਾ ਹੈ ਕਿ ਜਿਲਾ ਬਾਡੀ ਹੁਸ਼ਿਆਪੁਰ ਨਾਲ ਵਿਚਾਰ ਚਰਚਾ ਉਪਰੰਤ ਤਹਿਸੀਲ ਗੜ੍ਹਸ਼ੰਕਰ ਨੂੰ ਦੋ ਜੋਨਾ, ਜੋਨ ਗੜ੍ਹਸ਼ੰਕਰ ਅਤੇ ਜੋਨ ਮਾਹਿਲਪੁਰ ਵਿੱਚ ਵੰਡ ਦਿੱਤਾ ਗਿਆ ਹੈ।

ਇਹ ਬਕਾਇਦਾ ਜਿਲ੍ਹਾ ਬਾਡੀ ਨੇ ਆਪਣੇ ਸੰਵਿਧਾਨ ਵਿੱਚ ਸੰਸ਼ੋਧਨ ਕਰਕੇ ਮੁਕੇਰੀਆਂ ਦੀ ਤਰਜ਼ ਤੇ ਪਰਵਾਨਗੀ ਦਿੱਤੀ ਹੈ। ਸਾਥੀਓ ਇਸ ਦਿਸੰਬਰ ਮਹੀਨੇ ਵਿੱਚ ਇਨ੍ਹਾਂ ਜ਼ੋਨਾ ਦੀ ਚੋਣ ਹੋ ਰਹੀ ਹੈ। ਜੋਨ ਗੜ੍ਹਸ਼ੰਕਰ ਦੀ ਚੋਣ ਮਿਤੀ 21/12/2024 ਦਿਨ ਸ਼ਨੀਵਾਰ ਨੂੰ ਗਾਂਧੀ ਪਾਰਕ ਬੰਗਾਂ ਚੌਂਕ ਵਿੱਚ ਠੀਕ 11 ਵਜੇ ਕੀਤੀ ਜਾਵੇ ਗੀ। ਆਪ ਸੱਭ ਨੂੰ ਇਸ ਜਨਰਲ ਇਜ਼ਲਾਸ ਵਿੱਚ ਸਮੇਂ ਸਿਰ ਪਹੁੰਚਣ ਲਈ ਨਿਮਰਤਾ ਸਹਿਤ ਬੇਨਤੀ ਕੀਤੀ ਜਾਂਦੀ ਹੈ।
ਵਲੋਂ : ਸਰੂਪ ਚੰਦ ਤਹਿਸੀਲ ਜਨਰਲ ਸਕੱਤਰ ਗੜ੍ਹਸ਼ੰਕਰ