ਪੰਜਾਬ ਜਲ ਸਰੋਤ ਮੁਲਾਜ਼ਮ ਯੂਨੀਅਨ ਸਬ ਡਵੀਜ਼ਨ ਗੜ੍ਹਸ਼ੰਕਰ ਦੀ ਮਹੀਨਾਵਾਰ ਮੀਟਿੰਗ ਹੋਈ

ਗੜ੍ਹਸ਼ੰਕਰ:- ਅੱਜ ਪੰਜਾਬ ਜਲ ਸਰੋਤ ਮੁਲਾਜ਼ਮ ਯੂਨੀਅਨ ਸਬ ਡਵੀਜ਼ਨ ਗੜ੍ਹਸ਼ੰਕਰ ਦੀ ਮਹੀਨਾਵਾਰ ਜਨਰਲ ਬਾਡੀ ਦੀ ਮੀਟਿੰਗ ਹਰਜਿੰਦਰ ਸੂੰਨੀ ਦੀ ਪ੍ਰਧਾਨਗੀ ਅਧੀਨ ਕੀਤੀ ਗਈ। ਸਕੱਤਰ ਦੀ ਭੂਮਿਕਾ ਕੁਲਵਿੰਦਰ ਔੜ ਵਲੋ ਨਿਭਾਈ ਗਈ। ਇਸ ਮੀਟਿੰਗ ਵਿੱਚ ਨਵੇਂ ਆਏ ਸਾਥੀਆਂ ਨੂੰ ਜੀ ਆਇਆਂ ਆਖਿਆ ਗਿਆ।

ਮੀਟਿੰਗ ਵਿੱਚ ਨਵੇਂ ਭਰਤੀ ਹੋਏ ਮੁਲਾਜਮਾਂ ਦੇ ਪੂਰੇ ਹੋ ਚੁੱਕੇ  ਪ੍ਰੋਬੇਸ਼ਨ ਪੀਰਿਅਡ ਦੇ ਕੇਸਾਂ ਬਾਰੇ, ਗ੍ਰੈਚੁਟੀ ਦੀ ਹੱਦ 10 ਲੱਖ ਤੋਂ 20 ਲੱਖ ਕਰਨ ਬਾਰੇ ਅਤੇ ਹੋਰ ਮੁਲਾਜਮਾਂ ਦੀਆਂ ਮੰਗਾਂ ਬਾਰੇ ਗੰਭੀਰ ਚਰਚਾ ਕੀਤੀ ਗਈ। ਡਵੀਜ਼ਨ ਦੇ ਆਗੂ ਨਰੇਸ਼ ਕੁਮਾਰ ਬੱਗਾ  ਵਲੋ ਮੁਲਾਜਮਾਂ ਦੀਆਂ ਲਟਕਦੀਆਂ ਮੰਗਾਂ ਬਾਰੇ ਚਾਨਣ ਪਾਇਆ ਗਿਆ ਤੇ ਸਾਥੀਆਂ ਨੂੰ ਸੰਘਰਸ਼ਾਂ ਲਈ ਤਿਆਰ ਰਹਿਣ ਦਾ ਸੱਦਾ ਦਿੱਤਾ। 
ਮੀਟਿੰਗ ਦੇ ਅੰਤ ਵਿੱਚ ਪ੍ਰਧਾਨ ਹਰਜਿੰਦਰ ਸੂੰਨੀ ਵਲੋਂ ਜਿੱਥੇ ਆਪਣੇ ਵਿਚਾਰ ਪੇਸ਼ ਕੀਤੇ ਗਏ ਉਥੇ ਹੀ ਆਏ ਹੋਏ ਸਾਥੀਆਂ ਦਾ ਧੰਨਵਾਦ ਵੀ ਕੀਤਾ ਗਿਆ। ਮੀਟਿੰਗ ਵਿੱਚ ਸੀਨੀਅਰ ਮੀਤ ਪ੍ਰਧਾਨ ਕਰਨਪ੍ਰੀਤ ਸਿੰਘ, ਮੀਤ ਪ੍ਰਧਾਨ ਹਿੰਮਤ ਰਾਮ, ਕੈਸ਼ੀਅਰ ਕਰਮਜੀਤ ਸਿੰਘ, ਪ੍ਰੈਸ ਸਕੱਤਰ ਵਿਕਾਸ, ਤੋਂ ਇਲਾਵਾ ਅਮਨ, ਚੰਦਰ ਮੋਹਨ, ਨਿਰਮਲ ਸਿੰਘ, ਅਮਨਦੀਪ ਸਿੰਘ, ਸੰਦੀਪ ਸਿੰਘ ਆਦਿ ਸ਼ਾਮਿਲ ਹੋਏ।