ਸੇਵਾ ਪੱਖਵਾੜਾ ਤਹਿਤ 20 ਸਤੰਬਰ ਨੂੰ ਪੂਰੇ ਸੂਬੇ ਵਿੱਚ ਨਵੀਂ ਸੜਕਾਂ ਦੇ ਨਿਰਮਾਣ ਅਤੇ ਰਿਪੇਅਰ ਕੰਮਾਂ ਦਾ ਹੋਵੇਗਾ ਸ਼ੁਭਾਰੰਭ-ਰੰਣਬੀਰ ਗੰਗਵਾ
ਚੰਡੀਗੜ੍ਹ, 9 ਸਤੰਬਰ - ਹਰਿਆਣਾ ਦੇ ਲੋਕ ਨਿਰਮਾਣ ਮੰਤਰੀ ਸ੍ਰੀ ਰਣਬੀਰ ਗੰਗਵਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੇ ਜਨਮ ਦਿਵਸ 17 ਸਤੰਬਰ ਤੋਂ 2 ਅਕਤੂਬਰ, 2025 ਤੱਕ ਸੇਵਾ ਪੱਖਵਾੜਾ ਆਯੋਜਿਤ ਕੀਤਾ ਜਾ ਰਿਹਾ ਹੈ। ਇਸੇ ਦਿਸ਼ਾ ਵਿੱਚ ਸੂਬਾ ਸਰਕਾਰ ਦੇ ਲੋਕ ਨਿਰਮਾਣ ਵਿਭਾਗ, ਸ਼ਹਿਰੀ ਸਥਾਨਕ ਵਿਭਾਗ, ਵਿਕਾਸ ਅਤੇ ਪੰਚਾਇਤ ਵਿਭਾਗ, ਹਰਿਆਣਾ ਰਾਜ ਖੇਤੀਬਾੜੀ ਮਾਰਕੀਟਿੰਗ ਬੋਰਡ, ਹਰਿਆਣਾ ਸ਼ਹਿਰੀ ਵਿਕਾਸ ਅਥਾਰਿਟੀ ਅਤੇ ਐਚਐਸਆਈਆਈਡੀਸੀ ਵੱਲੋਂ 20 ਸਤੰਬਰ ਨੂੰ ਪੂਰੇ ਸੂਬੇ ਵਿੱਚ ਆਪਣੇ ਆਪਣੇ ਵਿਭਾਗਾਂ ਦੀ 75 ਨਵੀਂ ਸੜਕਾਂ ਦਾ ਨਿਰਮਾਣ ਕੰਮ, ਪੁਰਾਣੀ ਸੜਕਾਂ ਦੀ ਮੇਜਰ ਰਿਪੇਅਰ ਦੇ ਕੰਮਾਂ ਦਾ ਸ਼ੁਭਾਰੰਭ ਕੀਤਾ ਜਾਵੇਗਾ।

ਸ੍ਰੀ ਰਣਬੀਰ ਗੰਗਵਾ ਦੇਰ ਸ਼ਾਮ ਇੱਥੇ ਵੱਖ ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਸੇਵਾ ਖਪਵਾੜੇ ਨੂੰ ਲੈ ਕੇ ਮੀਟਿੰਗ ਦੀ ਪ੍ਰਧਾਨਗੀ ਕਰ ਰਹੇ ਸਨ। ਉਨ੍ਹਾਂ ਨੇ ਕਿਹਾ ਕਿ 20 ਸਤੰਬਰ ਨੂੰ ਆਯੋਜਿਤ ਹੋਣ ਵਾਲੇ ਪੋ੍ਰਗਰਾਮ ਵਿੱਚ ਇੱਕ ਥਾਂ 'ਤੇ ਮੁੱਖ ਮੰਤਰੀ ਮੁੱਖ ਮਹਿਮਾਨ ਵੱਜੋਂ ਸ਼ਿਰਕਤ ਕਰਣਗੇ। ਇਸ ਦੇ ਇਲਾਵਾ ਹੋਰ ਸਥਾਨਾਂ 'ਤੇ ਮੰਤਰੀ, ਸਾਂਸਦ ਅਤੇ ਵਿਧਾਇਕ ਇਸ ਪ੍ਰੋਗਰਾਮ ਵਿੱਚ ਸ਼ਿਰਕਤ ਕਰਣਗੇ।
ਸੇਵਾ ਪੱਖਵਾੜਾ ਦੌਰਾਨ ਲੋਕ ਨਿਰਮਾਣ ਵਿਭਾਗ ਵੱਲੋਂ ਚਲਾਇਆ ਜਾਵੇਗਾ ਵਿਸ਼ੇਸ਼ ਸਫਾਈ ਅਭਿਆਨ
ਸ੍ਰੀ ਰਣਬੀਰ ਗੰਗਵਾ ਨੇ ਅਧਿਕਾਰੀਆਂ ਨੂੰ ਇਹ ਵੀ ਨਿਰਦੇਸ਼ ਦਿੱਤੇ ਕਿ ਸੇਵਾ ਪੱਖਵਾੜਾ ਦੌਰਾਨ ਬਰਸਾਤ ਨਾਲ ਖਰਾਬ ਹੋਈ ਸੜਕਾਂ ਦੀ ਮਰੱਮਤ ਲਈ ਵਿਸ਼ੇਸ਼ ਅਭਿਆਨ ਚਲਾ ਕੇ ਉਨ੍ਹਾਂ ਨੂੰ ਠੀਕ ਕੀਤਾ ਜਾਵੇ। ਨਾਲ ਹੀ ਸਾਰੇ ਵਿਸ਼ਰਾਮ ਘਰਾਂ ਵਿੱਚ ਵਿਸ਼ੇਸ਼ ਸਫਾਈ ਅਭਿਆਨ ਅਤੇ ਪੌਧਾਰੋਪਣ ਕੀਤਾ ਜਾਵੇ ਅਤੇ ਸਾਰੇ ਸਰਕਾਰੀ ਹੱਯਪਤਾਲਾਂ ਦਾ ਸੌਂਦਰੀਕਰਣ ਕੀਤਾ ਜਾਵੇ। ਇਸ ਦੇ ਇਲਾਵਾ, ਸੜਕਾਂ ਦੇ ਬਰਮ ਅਤੇ ਸੈਂਟ੍ਰਲ ਵਰਜ ਨੂੰ ਠੀਕ ਕੀਤਾ ਜਾਵੇ।
ਉਨ੍ਹਾਂ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਪੂਬੇ ਸੂਬੇ ਵਿੱਚ 20 ਸਤੰਬਰ ਨੂੰ ਹੋਣ ਵਾਲੇ ਪ੍ਰੋਗਰਾਮ ਨੂੰ ਲੈ ਕੇ ਸਬੰਧਿਤ ਵਿਭਾਗ ਆਪਣੇ ਆਪਣੇ ਪੋ੍ਰਗਰਾਮਾਂ ਦੇ ਸਥਾਨ ਦੀ ਨਿਸ਼ਾਨਦੇਹੀ ਕਰ ਉਨ੍ਹਾਂ ਦੀ ਲਿਸਟ ਦਫ਼ਤਰ ਭਿਜਵਾਨਾ ਯਕੀਨੀ ਕਰਨ।
ਸ੍ਰੀ ਗੰਗਵਾ ਨੇ ਕਿਹਾ ਕਿ ਕਿਸੇ ਵੀ ਸੂਬੇ ਦੀ ਸਭਕਾਂ ਦੀ ਸਥਿਤੀ ਨਾਲ ਹੀ ਉੱਥੇ ਦੀ ਤਰੱਕੀ ਦਾ ਪਤਾ ਚਲਦਾ ਹੈ। ਅੱਜ ਦੀ ਦੁਨਿਆ ਵਿੱਚ ਸਭਕ ਅਤੇ ਟ੍ਰਾਂਸਪੋਰਟ ਹਰੇਕ ਵਿਅਕਤੀ ਦੇ ਜੀਵਨ ਦਾ ਇੱਕ ਮੁੱਖ ਅੰਗ ਬਣ ਗਿਆ ਹੈ। ਹਰ ਵਿਅਕਤੀ ਕਿਸੇ ਨਾ ਕਿਸੇ ਰੂਪ ਨਾਲ ਸਭਕ ਨੂੰ ਇਸਤੇਮਾਲ ਕਰਦਾ ਹੈ। ਇਸ ਲਈ ਸੜਕਾਂ ਨੂੰ ਮਜਬੂਤੀ ਨਾਲ ਬਨਾਉਣਾ ਹੈ।
ਇਸ ਮੌਕੇ 'ਤੇ ਮੀਟਿੰਗ ਵਿੱਚ ਲੋਕ ਨਿਰਮਾਣ ਵਿਭਾਗ ਦੇ ਵਧੀਕ ਮੁੱਖ ਸਕੱਤਰ ਸ੍ਰੀ ਅਨੁਰਾਗ ਅਗਰਵਾਲ ਅਤੇ ਵੱਖ ਵੱਖ ਵਿਭਾਗਾਂ ਦੇ ਸੀਨਿਅਰ ਅਧਿਕਾਰੀ ਮੌਜ਼ੂਦ ਰਹੇ।