ਵਾਸਤੂ ਵਿੱਚ ਰੰਗਾਂ ਦਾ ਮਹੱਤਵਪੂਰਣ ਸਥਾਨ ਹੈ : ਡਾ. ਭੂਪਿੰਦਰ ਵਾਸਤੂ ਸ਼ਾਸਤਰੀ

ਹੁਸ਼ਿਆਰਪੁਰ- ਰੰਗ ਸਾਡੇ ਜੀਵਨ ਨੂੰ ਰੰਗੀਨ ਜਾਂ ਬੇਰੰਗ ਕਰਨ ਦੀ ਸਮਰਥਾ ਰੱਖਦੇ ਹਨ। ਹਰ ਵਿਅਕਤੀ ਨੂੰ ਕੋਈ ਨਾ ਕੋਈ ਖਾਸ ਰੰਗ ਪਸੰਦ ਹੁੰਦਾ ਹੈ ਅਤੇ ਉਹ ਆਪਣੀ ਪਸੰਦ ਅਨੁਸਾਰ ਘਰ ਦੀਆਂ ਦਿਵਾਰਾਂ ਨੂੰ ਵੱਖ-ਵੱਖ ਰੰਗਾਂ ਨਾਲ ਸਜਾਉਂਦਾ ਹੈ। ਕਈ ਵਾਰ ਇਹ ਰੰਗ ਹਾਨਿਕਾਰਕ ਸਾਬਤ ਹੁੰਦੇ ਹਨ ਅਤੇ ਕਈ ਵਾਰ ਜੀਵਨ ਵਿੱਚ ਸੁਖ-ਸ਼ਾਂਤੀ ਲਿਆਉਂਦੇ ਹਨ। ਇਹ ਵਿਚਾਰ ਅੰਤਰਰਾਸ਼ਟਰੀ ਖਿਆਤੀ ਪ੍ਰਾਪਤ ਵਾਸਤੂ ਵਿਦਵਾਨ ਅਤੇ ਲੇਖਕ ਡਾ. ਭੂਪਿੰਦਰ ਵਾਸਤੂ ਸ਼ਾਸਤਰੀ ਨੇ ਪ੍ਰਗਟ ਕੀਤੇ।

ਉਨ੍ਹਾਂ ਨੇ ਕਿਹਾ ਕਿ ਖ਼ਾਸ ਕਰਕੇ ਮੁਕਾਬਲਾ ਪਰੀਖਿਆ ਦੀ ਤਿਆਰੀ ਕਰਨ ਵਾਲੇ ਵਿਦਿਆਰਥੀਆਂ ਲਈ ਘਰ ਵਿੱਚ ਲਾਲ ਰੰਗ ਦੀ ਪ੍ਰਧਾਨਤਾ ਨੁਕਸਾਨਦਾਇਕ ਹੁੰਦੀ ਹੈ। ਇਸ ਨਾਲ ਸੁਭਾਵ ਵਿੱਚ ਗੁੱਸਾ ਅਤੇ ਇਕਾਗ੍ਰਤਾ ਵਿੱਚ ਘਾਟ ਆ ਜਾਂਦੀ ਹੈ। ਇਸ ਲਈ ਘਰ ਦੇ ਈਸ਼ਾਨ ਕੋਣ ਅਤੇ ਉੱਤਰ ਦਿਸ਼ਾ ਵਿੱਚ ਲਾਲ ਰੰਗ ਨਹੀਂ ਕਰਨਾ ਚਾਹੀਦਾ।
ਪਰੀਖਿਆ ਦੇ ਨਤੀਜਿਆਂ ਵਿੱਚ ਸੁਧਾਰ ਲਈ ਘਰ ਵਿੱਚ ਗੁਰੂ ਬ੍ਰਹਸਪਤੀ ਦਾ ਸ਼ੁਭ ਪ੍ਰਭਾਵ ਜ਼ਰੂਰੀ ਮੰਨਿਆ ਗਿਆ ਹੈ। ਇਸ ਲਈ ਘਰ ਦੇ ਈਸ਼ਾਨ ਹਿੱਸੇ ਵਿੱਚ ਕੋਈ ਅੰਦਰੂਨੀ ਜਾਂ ਬਾਹਰੀ ਵਾਸਤੂ ਦੋਸ਼ ਨਹੀਂ ਹੋਣਾ ਚਾਹੀਦਾ। ਜੇ ਦੋਸ਼ ਹੈ ਅਤੇ ਉਸਨੂੰ ਦੂਰ ਕਰਨਾ ਮੁਸ਼ਕਲ ਹੈ ਤਾਂ ਉਥੇ ਹਲਕੇ ਨੀਲੇ ਰੰਗ ਦਾ ਪ੍ਰਯੋਗ ਕਰਨਾ ਚਾਹੀਦਾ ਹੈ।
ਵਿਦਿਆਰਥੀਆਂ ਲਈ ਪੜ੍ਹਾਈ ਦਾ ਕਮਰਾ ਈਸ਼ਾਨ ਕੋਣ, ਉੱਤਰ ਜਾਂ ਪੂਰਬ ਦਿਸ਼ਾ ਵਿੱਚ ਬਣਾਉਣਾ ਚਾਹੀਦਾ ਹੈ। ਕਮਰੇ ਦੀ ਉੱਤਰੀ, ਪੂਰਬੀ ਅਤੇ ਈਸ਼ਾਨ ਵਾਲੀ ਦਿਵਾਰ ਚਿੱਟੇ ਜਾਂ ਕ੍ਰੀਮ ਰੰਗ ਨਾਲ ਹੋਣੀ ਚਾਹੀਦੀ ਹੈ। ਪੜ੍ਹਾਈ ਦੇ ਕਮਰੇ ਵਿੱਚ ਲਾਲ, ਕਾਲੇ ਅਤੇ ਗੁਲਾਬੀ ਰੰਗ ਨਹੀਂ ਕਰਨੇ ਚਾਹੀਦੇ।
ਅਧਿਐਨ ਕਮਰੇ ਵਿੱਚ ਉੱਤਰ-ਪੂਰਬ ਅਤੇ ਈਸ਼ਾਨ ਵੱਲ ਕੋਈ ਅਲਮਾਰੀ ਜਾਂ ਭਾਰੀ ਸਮਾਨ ਨਹੀਂ ਰੱਖਣਾ ਚਾਹੀਦਾ। ਕਮਰੇ ਵਿੱਚ ਟਾਇਲਟ ਨਹੀਂ ਹੋਣਾ ਚਾਹੀਦਾ ਅਤੇ ਨਾ ਹੀ ਪੜ੍ਹਾਈ ਵਾਲੀ ਦਿਵਾਰ ਦੇ ਨਾਲ ਚਿਮਨੀ ਹੋਣੀ ਚਾਹੀਦੀ ਹੈ। ਵਿਦਿਆਰਥੀ ਜਦੋਂ ਸੌਣ ਤਾਂ ਸਿਰ ਹਮੇਸ਼ਾ ਪੂਰਬ ਵੱਲ ਰੱਖਣਾ ਚਾਹੀਦਾ ਹੈ, ਜੇ ਪੂਰਬ ਵੱਲ ਸੰਭਵ ਨਾ ਹੋਵੇ ਤਾਂ ਦੱਖਣ ਦਿਸ਼ਾ ਉੱਤਮ ਮੰਨੀ ਜਾਂਦੀ ਹੈ।
ਪੜ੍ਹਾਈ ਵਾਲੇ ਕਮਰੇ ਵਿੱਚ ਕਿਸੇ ਵੀ ਤਰ੍ਹਾਂ ਦਾ ਕਬਾੜ ਜਾਂ ਬੇਲੋੜੀ ਸਮੱਗਰੀ ਇਕੱਠੀ ਨਹੀਂ ਕਰਨੀ ਚਾਹੀਦੀ। ਸਟੱਡੀ ਟੇਬਲ ਦੇ ਨੇੜੇ ਸ਼ੀਸ਼ਾ ਵੀ ਨਹੀਂ ਹੋਣਾ ਚਾਹੀਦਾ। ਡਾ. ਭੂਪਿੰਦਰ ਸ਼ਾਸਤਰੀ ਨੇ ਕਿਹਾ ਕਿ ਜੇ ਈਸ਼ਾਨ ਕੋਣ ਦੂਸ਼ਿਤ ਹੋਵੇ ਤਾਂ ਉਥੋਂ ਸੁਖ-ਸ਼ਾਂਤੀ, ਸਮਰੱਥਾ, ਆਦਰ-ਮਾਨ, ਖਿਆਤੀ ਅਤੇ ਧਨ-ਲਕਸ਼ਮੀ ਆਦਿ ਦਾ ਹ੍ਰਾਸ ਹੋਣਾ ਆਮ ਗੱਲ ਹੈ। ਇਸ ਲਈ ਘਰ ਜਾਂ ਇਮਾਰਤ ਦੇ ਨਿਰਮਾਣ ਵਿੱਚ ਰੰਗਾਂ ਦੀ ਚੋਣ ਵੀ ਵਾਸਤੂ ਅਨੁਸਾਰ ਹੀ ਕਰਨੀ ਚਾਹੀਦੀ ਹੈ।