ਮਾਸੂਮ ਬੱਚੇ ਦੀ ਹੱਤਿਆ ‘ਤੇ ਸੂਬੇ ਚ ਰੋਸ, ਸਰਕਾਰ ਤੋਂ ਠੋਸ ਕਦਮਾਂ ਦੀ ਮੰਗ – ਸਤੀਸ਼ ਕੁਮਾਰ ਸੋਨੀ
ਗੜ੍ਹਸ਼ੰਕਰ:- ਪਿਛਲੇ ਦਿਨੀਂ ਇੱਕ ਮਸੂਮ ਬੱਚੇ ਦੀ ਘਿਨਾਉਣੇ ਢੰਗ ਨਾਲ ਹੱਤਿਆ ਕੀਤੀ ਗਈ ਹੈ। ਉਸ ਕਾਰਣ ਸੂਬੇ ਚ ਜੋ ਸਥਿਤੀ ਬਣੀ ਹੋਈ ਹੈ, ਉਹ ਬਹੁਤ ਹੀ ਚਿੰਤਾਜਨਕ ਹੈ ।ਇਸ ਦੌਰਾਨ ਸਰਕਾਰ ਦਾ ਜਨਤਾ ਪ੍ਰਤੀ ਰਵੱਈਆ ਸੁਹਿਰਦਪੂਰਨ ਨਹੀਂ ਹੈ। ਜਿਸ ਕਾਰਨ ਜਨਤਾ ਚ ਰੋਸ ਪਾਇਆ ਜਾ ਰਿਹਾ ਹੈ। ਸਰਕਾਰ ਨੂੰ ਸਥਿਤੀ ਦਾ ਜਾਇਜ਼ਾ ਲੈਕੇ ਤਰਕਪੂਰਨ ਫੈਸਲਾ ਲੈਣਾ ਚਾਹੀਦਾ ਹੈ। ਇਹ ਵਿਚਾਰ ਆਦਰਸ਼ ਸੋਸ਼ਲ ਵੈਲਫੇਅਰ ਸੁਸਾਇਟੀ ਪੰਜਾਬ ਦੇ ਸੰਸਥਾਪਕ ਪ੍ਰਧਾਨ ਸਤੀਸ਼ ਕੁਮਾਰ ਸੋਨੀ ਨੇ ਪ੍ਰੈਸ ਨਾਲ ਗੱਲਬਾਤ ਕਰਦੇ ਹੋਏ ਰੱਖੇ।

ਉਨ੍ਹਾਂ ਕਿਹਾ ਕਿ ਕੁੱਝ ਦਿਨ ਪਹਿਲਾਂ ਇਕ ਪਰਵਾਸੀ ਵਲੋਂ ਇਕ ਪੰਜ ਸਾਲਾਂ ਮਾਸੂਮ ਬੱਚੇ ਨਾਲ ਘਿਨਾਉਣੀ ਹਰਕਤ ਕਰਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਹੈ। ਜਿਸ ਨਾਲ ਸਾਰੇ ਸੂਬੇ ਚ ਰੋਸ ਦੀ ਲਹਿਰ ਦੌੜ ਗਈ ਹੈ। ਜਿਸ ਕਾਰਨ ਪਰਵਾਸੀਆਂ ਅਤੇ ਲੋਕਲ ਨਾਗਰਿਕਾਂ ਚ ਟਕਰਾਅ ਦੀ ਸਥਿਤੀ ਬਣ ਗਈ ਹੈ। ਜਿਸ ਨਾਲ ਪੂਰੇ ਸੂਬੇ ਚ ਤਣਾਅ ਦਾ ਮਾਹੌਲ ਬਣ ਗਿਆ ਹੈ। ਇਸ ਦਾ ਮੁੱਖ ਕਾਰਨ ਪ੍ਰਸ਼ਾਸਨ ਵਲੋ ਵੇਲੇ ਸਿਰ ਸਹੀ ਕਦਮ ਨਾ ਚੁੱਕਣਾ ਹੈ।
ਪਹਿਲਾਂ ਵੀ ਅਲੱਗ ਅਲੱਗ ਸਮਾਜਿਕ ਜਥੇਬੰਦੀਆਂ ਵਲੋਂ ਪ੍ਰਸ਼ਾਸਨ ਨੂੰ ਮੰਗ ਪੱਤਰ ਰਾਹੀ ਪਰਵਾਸੀਆਂ ਦੀ ਪੁਲਿਸ ਵੈਰੀਫਿਕੇਸ਼ਨ ਕਰਨ ਦੀ ਬੇਨਤੀ ਕੀਤੀ ਗਈ ਸੀ। ਜੇਕਰ ਉਸ ਸਮੇਂ ਕੋਈ ਠੋਸ ਕਦਮ ਚੁੱਕਿਆ ਹੁੰਦਾ ਤਾਂ ਹੁਣ ਇਸ ਮਾਸੂਮ ਨੂੰ ਦਰਿੰਦੇ ਦੀ ਗੰਦੀ ਸੋਚ ਭਰੀ ਦਰਿੰਦਗੀ ਦਾ ਸ਼ਿਕਾਰ ਨਾ ਹੋਣਾ ਪੈਂਦਾ। ਸੂਬਾ ਸਰਕਾਰ ਦਾ ਪਰਵਾਸੀਆਂ ਪ੍ਰਤੀ ਢਿੱਲਾ ਰਵੱਈਆ ਹੀ ਇਸ ਤਰਾਂ ਦੀ ਸਥਿਤੀ ਲਈ ਜ਼ਿੰਮੇਵਾਰ ਹੈ।
ਬੜੀ ਨਮੋਸ਼ੀਜਨਕ ਭਰੀ ਗੱਲ ਹੈ ਕਿ ਇੰਨੇ ਦਿਨ ਬੀਤ ਜਾਣ ਦੇ ਬਾਵਜੂਦ ਵੀ ਸਰਕਾਰ ਦਾ ਕੋਈ ਵੀ ਨੁਮਾਇੰਦਾ ਪੀੜ੍ਹਤ ਪਰਿਵਾਰ ਕੋਲ ਨਹੀਂ ਪੁੱਜਾ। ਹੁਣ ਜ਼ਰੂਰਤ ਹੈ ਵੋਟਾਂ ਦੀ ਰਾਜਨੀਤੀ ਤੋਂ ਉੱਠ ਕੇ ਸੂਬਾ ਸਰਕਾਰ ਅਤੇ ਬਾਕੀ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆ ਨੂੰ ਇੱਕਠੇ ਹੋ ਕੇ ਕੋਈ ਠੋਸ ਫੈਸਲਾ ਲੈਣਾ ਚਾਹੀਦਾ ਹੈ। ਨਹੀਂ ਤਾਂ ਆਉਣ ਵਾਲੇ ਸਮੇਂ ਚ ਸੂਬੇ ਚ ਹੋਰ ਵੀ ਭੈੜੀ ਸਥਿਤੀ ਬਣ ਸਕਦੀ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਬਾਹਰੋਂ ਆਉਣ ਵਾਲੇ ਪਰਵਾਸੀਆਂ ਲਈ ਕੋਈ ਠੋਸ ਕਾਨੂੰਨ ਬਣਾਵੇ।
ਉਹਨਾ ਦੀ ਪ੍ਰੋਪਰ ਪੁਲਸ ਵੈਰੀਫਿਕੇਸ਼ਨ ਹੋਣ ਤੋਂ ਬਾਅਦ ਹੀ ਇਥੇ ਕੰਮ ਕਰਨ ਅਤੇ ਰਹਿਣ ਦੀ ਇਜਾਜਤ ਮਿਲੇ ਪਰ ਵੋਟ ਦਾ ਅਧਿਕਾਰ ਨਾ ਮਿਲੇ ਤਾਂ ਜੋ ਪਰਵਾਸੀਆਂ ਦੇ ਭੇਸ ਵਿਚ ਅਪਰਾਧਿਕ ਛਵੀ ਵਾਲੇ ਵਿਅਕਤੀ ਸੂਬੇ ਵਿੱਚ ਨਾ ਆ ਸਕਣ ਅਤੇ ਕਿਸੇ ਹੋਰ ਮਾਸੂਮ ਨੂੰ ਇਹੋ ਜਿਹੇ ਅਪਰਾਧਿਕ ਸੋਚ ਵਾਲੇ ਵਿਅਕਤੀ ਦਾ ਸ਼ਿਕਾਰ ਨਾ ਹੋਣਾ ਪਵੇ।