ਵੈਟਨਰੀ ਯੂਨੀਵਰਸਿਟੀ ਦੇ ਵਿਗਿਆਨੀਆਂ ਨੂੰ ਅੰਤਰਰਾਸ਼ਟਰੀ ਕਾਨਫਰੰਸ ਵਿੱਚ ਮਿਲਿਆ ਸਨਮਾਨ
ਲੁਧਿਆਣਾ 24 ਅਕਤੂਬਰ 2024- ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਦੇ ਡਾ.ਵੀ.ਕੇ.ਦੁਮਕਾ ਅਤੇ ਡਾ.ਐਮ.ਕੇ.ਲੋਨਾਰੇ ਨੂੰ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਵਿਖੇ ਆਯੋਜਿਤ `2024 ਵਿੱਚ ਜ਼ਹਿਰਬਾਦ ਵਿੱਚ ਮੌਜੂਦਾ ਰੁਝਾਨ` ਵਿਸ਼ੇ ਬਾਰੇ ਅੰਤਰਰਾਸ਼ਟਰੀ ਕਾਨਫਰੰਸ ਅਤੇ ਸੋਸਾਇਟੀ ਦੀ 43ਵੀਂ ਸਾਲਾਨਾ ਗੋਸ਼ਠੀ ਵਿੱਚ ਸਰਵੋਤਮ ਮੁੱਖ ਸੰਪਾਦਕ (ਟੌਕਸੀਕੋਲੋਜੀ ਇੰਟਰਨੈਸ਼ਨਲ) ਦਾ ਪੁਰਸਕਾਰ ਪ੍ਰਾਪਤ ਹੋਇਆ। ਟੌਕਸੀਕੋਲੋਜੀ ਇੰਡੀਆ ਨੇ ਪਿਛਲੇ ਦਸ ਸਾਲਾਂ ਤੋਂ ਰਸਾਲਾ ਪ੍ਰਕਾਸ਼ਿਤ ਕਰਨ ਵਿੱਚ ਉਨ੍ਹਾਂ ਦੇ ਮਹੱਤਵਪੂਰਨ ਯੋਗਦਾਨ ਲਈ ਉਨ੍ਹਾਂ ਨੂੰ ਸਨਮਾਨਿਆ।

ਸਮਾਗਮ ਦੇ ਮੁੱਖ ਮਹਿਮਾਨ ਵੈਟਨਰੀ ਯੂਨੀਵਰਸਿਟੀ ਲੁਧਿਆਣਾ ਦੇ ਉਪ-ਕੁਲਪਤੀ ਡਾ. ਜਤਿੰਦਰ ਪਾਲ ਸਿੰਘ ਗਿੱਲ ਸਨ। ਉਨ੍ਹਾਂ ਨੇ ਅਜਿਹੇ ਮਹੱਤਵਪੂਰਨ ਸਮਾਗਮ ਦੀ ਮੇਜ਼ਬਾਨੀ ਲਈ ਐਲ ਪੀ ਯੂ ਅਤੇ ਸੋਸਾਇਟੀ ਆਫ ਟੌਕਸੀਕੋਲੋਜੀ, ਇੰਡੀਆ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਕਾਨਫਰੰਸ ਦਾ ਵਿਸ਼ਾ ਸਮੇਂ ਦੀ ਲੋੜ ਹੈ ਅਤੇ ਸਾਰਿਆਂ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖਦਾ ਹੈ। ਵਿਗਿਆਨੀਆਂ ਅਤੇ ਖੋਜਾਰਥੀਆਂ ਦੇ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਡਾ. ਗਿੱਲ ਨੇ ਕਿਹਾ ਕਿ ਇਹ ਕਾਨਫਰੰਸ ਵੱਖ-ਵੱਖ ਵਿਸ਼ਿ਼ਆਂ ਦੇ ਉੱਘੇ ਵਿਗਿਆਨੀਆਂ ਨੂੰ ਵਿਚਾਰਾਂ ਦਾ ਆਦਾਨ-ਪ੍ਰਦਾਨ ਕਰਨ ਅਤੇ ਸਿਹਤ ਅਤੇ ਵਾਤਾਵਰਣ ਨਾਲ ਸਬੰਧਤ ਮੁੱਦਿਆਂ `ਤੇ ਵਿਚਾਰ-ਵਟਾਂਦਰਾ ਕਰਨ ਲਈ ਇੱਕ ਸਾਂਝੇ ਮੰਚ `ਤੇ ਲਿਆਉਣ ਦਾ ਯਤਨ ਹੈ।
ਉਨ੍ਹਾਂ ਕਿਹਾ ਕਿ ਇਹ ਇੱਕ ਵਿਸ਼ੇਸ਼ ਮੌਕਾ ਹੈ ਜਦੋਂ ਪ੍ਰਮੁੱਖ ਸੰਸਥਾਵਾਂ ਦੇ ਉੱਘੇ ਵਿਗਿਆਨੀ ਸਭ ਤੋਂ ਚੁਣੌਤੀਪੂਰਨ ਆਲਮੀ ਸਮੱਸਿਆ ਦਾ ਹੱਲ ਲੱਭਣ ਲਈ ਇਕੱਠੇ ਹੋਏ ਹਨ। ਇਹ ਚੁਣੌਤੀ ਵਾਤਾਵਰਣ ਵਿੱਚ ਰਸਾਇਣਾਂ ਦੀ ਪਛਾਣ ਕਰਨ ਦੇ ਤਰੀਕਿਆਂ ਨੂੰ ਸਮਝਣ ਦੀ ਲੋੜ ਸੰਬੰਧੀ ਹੈ। ਸਾਨੂੰ ਲੋੜ ਹੈ ਕਿ ਅਸੀਂ ਆਪਣੇ ਆਲੇ-ਦੁਆਲੇ ਬਾਰੇ ਵਿਚਾਰ ਕਰੀਏ ਅਤੇ ਸਵੈ-ਪੜਚੋਲ ਕਰੀਏ ਕਿ ਵਾਤਾਵਰਨ ਨੂੰ ਬਚਾਉਣ ਵਿੱਚ ਸਾਡੀ ਭੂਮਿਕਾ ਕੀ ਹੈ।
ਡਾ. ਗਿੱਲ ਨੇ ਦੱਸਿਆ ਕਿ ਵੈਟਨਰੀ `ਵਰਸਿਟੀ ਦਾ ਇਸ ਸੁਸਾਇਟੀ ਨਾਲ ਨੇੜਲਾ ਸਬੰਧ ਹੈ ਅਤੇ ਇਸ ਨੇ ਇਸ ਦੇ ਮੌਜੂਦਾ ਸਰੂਪ ਤੱਕ ਅੱਗੇ ਲਿਆਉਣ ਵਿੱਚ ਅਹਿਮ ਭੂਮਿਕਾ ਨਿਭਾਈ ਹੈ। ਵੈਟਨਰੀ ਯੂਨੀਵਰਸਿਟੀ ਦੇ ਵਿਗਿਆਨੀ ਸੁਸਾਇਟੀ ਦੇ ਅਹੁਦੇਦਾਰ ਅਤੇ ਫੈਲੋ ਰਹੇ ਹਨ ਅਤੇ ਯੂਨੀਵਰਸਿਟੀ ਲੰਮੇ ਸਮੇਂ ਤੋਂ ਸੁਸਾਇਟੀ ਦਾ ਮੁੱਖ ਦਫਤਰ ਰਹੀ ਹੈ। ਸੁਸਾਇਟੀ ਦਾ ਅਧਿਕਾਰਤ ਰਸਾਲਾ ‘ਟੌਕਸੀਕੋਲੋਜੀ ਇੰਟਰਨੈਸ਼ਨਲ’ ਵੀ ਇਸ ਯੂਨੀਵਰਸਿਟੀ ਤੋਂ ਹੀ ਪ੍ਰਕਾਸ਼ਿ਼ਤ ਹੋ ਰਿਹਾ ਹੈ।