ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬਾੜ੍ਹ ਤ੍ਰਾਸਦੀ ਵਿੱਚ ਫੜਿਆ ਪੰਜਾਬ ਦਾ ਹੱਥ; ਖੰਨਾ ਨੇ ਕਿਹਾ 1600 ਕਰੋੜ ਦੀ ਕੀਤੀ ਪੰਜਾਬ ਦੀ ਮਦਦ

ਹੁਸ਼ਿਆਰਪੁਰ:- ਪੂਰਵ ਸੰਸਦ ਮੈਂਬਰ ਅਵਿਨਾਸ਼ ਰਾਇ ਖੰਨਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਦਿਲ ਵਿੱਚ ਪੰਜਾਬ ਰਾਜ ਲਈ ਵਿਸ਼ੇਸ਼ ਸਥਾਨ ਹੈ। ਉਨ੍ਹਾਂ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਮੋਦੀ ਨੇ ਖੁਦ ਪੰਜਾਬ ਦੇ ਬਾੜ੍ਹ ਪ੍ਰਭਾਵਿਤ ਖੇਤਰਾਂ ਦਾ ਦੌਰਾ ਕਰਕੇ ਹਾਲਾਤਾਂ ਦਾ ਜਾਇਜ਼ਾ ਲਿਆ ਅਤੇ ਆਪਣੀ ਪਹਲ ਕਰਦਿਆਂ ਇਸ ਮੁਸ਼ਕਲ ਵੇਲੇ ਵਿੱਚ ਪੰਜਾਬ ਦਾ ਹੱਥ ਫੜਿਆ।

ਖੰਨਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਵੱਲੋਂ ਕੀਤੀ ਗਈ 1600 ਕਰੋੜ ਰੁਪਏ ਦੀ ਵਿੱਤੀ ਮਦਦ ਨਾਲ ਉਹ ਲੋਕ ਜਿਨ੍ਹਾਂ ਨੇ ਬਾੜ੍ਹ ਵਿੱਚ ਆਪਣੇ ਘਰ-ਬਾਰ ਗੁਆਏ ਹਨ, ਉਨ੍ਹਾਂ ਨੂੰ ਵੱਡੀ ਰਾਹਤ ਮਿਲੇਗੀ।
ਉਨ੍ਹਾਂ ਨੇ ਪੰਜਾਬ ਦੀ ਮਦਦ ਲਈ ਪੰਜਾਬ ਵਾਸੀਆਂ ਦੀ ਓਰੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਧੰਨਵਾਦ ਵੀ ਕੀਤਾ।