ਪਾਵਰਕਾਮ ਪੈਨਸ਼ਨਰਜ਼ ਵਲੋਂ ਕੀਤਾ ਗਿਆ ਅਰਥੀ ਫੂਕ ਮੁਜਾਹਰਾ
ਪਟਿਆਲਾ : 07 ਅਗਸਤ 2025: ਮੁਲਾਜਮ ਤੇ ਪੈਨਸ਼ਨਰਜ਼ ਸਾਂਝੇ ਫਰੰਟ ਪੰਜਾਬ ਦੇ ਸੱਦੇ ਤੇ ਅੱਜ ਪਟਿਆਲਾ ਵਿਖੇ 66 ਕੇ.ਵੀ. ਸਬ ਸਟੇਸ਼ਨ ਵਿਖੇ ਪਾਵਰਕਾਮ ਪੈਨਸ਼ਨਰਜ਼ ਪਟਿਆਲਾ ਸਰਕਲ ਦੀਆਂ ਲੋਕਲ ਡਵੀਜਨਾਂ ਵੱਲੋਂ ਅਰਥੀ ਫੂਕ ਮੁਜਾਹਰਾ ਕੀਤਾ ਗਿਆ, ਜਿਸ ਵਿੱਚ ਸੈਂਕੜਿਆਂ ਦੀ ਗਿਣਤੀ ਵਿੱਚ ਸਾਥੀਆਂ ਨੇ ਹਿੱਸਾ ਲਿਆ। ਇਹ ਰੋਸ ਪ੍ਰਦਰਸ਼ਨ ਪੰਜਾਬ ਸਰਕਾਰ ਵੱਲੋਂ 29 ਜੁਲਾਈ ਦੀ ਮੀਟਿੰਗ ਮੁੜ ਮੁਲਤਵੀ ਕਰਨ ਕਰਕੇ ਕੀਤਾ ਗਿਆ।

ਇਹ ਰੋਸ ਪ੍ਰਦਰਸ਼ਨ ਸ੍ਰੀ ਅਤਰ ਸਿੰਘ ਡਵੀਜਨ ਪ੍ਰਧਾਨ ਸਬ ਅਰਬਨ ਮੰਡਲ ਪਟਿਆਲਾ ਅਤੇ ਸ੍ਰ਼ੀ ਕ੍ਰਿਸ਼ਨ ਕੁਮਾਰ ਪੂਰਬ ਮੰਡਲ ਪਟਿਆਲਾ ਅਤੇ ਰਾਮ ਚੰਦ ਧਾਮੋਮਾਜਰਾ ਮਾਡਲ ਟਾਊਨ ਪਟਿਆਲਾ ਡਵੀਜਨ ਪ੍ਰਧਾਨ, ਬਲਜਿੰਦਰ ਸਿੰਘ ਪੱਛਮ ਮੰਡਲ ਪਟਿਆਲਾ ਦੀ ਅਗਵਾਈ ਵਿੱਚ ਕੀਤਾ ਗਿਆ। ਜਿਸ ਵਿੱਚ ਸੂਬਾ ਜਨਰਲ ਸਕੱਤਰ ਧਨਵੰਤ ਸਿੰਘ ਭੱਠਲ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ।
ਇਸ ਰੋਸ ਧਰਨੇ ਵਿੱਚ ਸਰਵ ਸ੍ਰੀ ਸੰਤ ਰਾਮ ਚੀਮਾ, ਰਾਮ ਚੰਦ ਬਖਸ਼ੀਵਾਲਾ ਸਰਕਲ ਸਕੱਤਰ ਪਟਿਆਲਾ, ਸ੍ਰੀ ਨਾਥ ਰਾਮ, ਠਾਣਾ ਸਿੰਘ, ਕ੍ਰਿਸ਼ਨ ਦੇਵ, ਲਖਵੀਰ ਸਿੰਘ, ਸੁਰਿੰਦਰ ਸਿੰਘ ਖਾਲਸਾ, ਓਮ ਪ੍ਰਕਾਸ਼, ਬਲਜਿੰਦਰ ਸਿੰਘ, ਕਾਕਾ ਸਿੰਘ, ਆਦਿ ਹਾਜਰ ਸਨ।
ਪੈਨਸ਼ਨਰਜ਼ ਅਤੇ ਸਾਂਝਾ ਫਰੰਟ ਪੰਜਾਬ ਦੇ ਸੱਦੇ ਤੇ ਵਿੱਤ ਮੰਤਰੀ ਅਤੇ ਮੁੱਖ ਮੰਤਰੀ ਦੀ ਅਰਥੀ ਸਾੜੀ ਗਈ ਅਤੇ ਮੰਗ ਕੀਤੀ ਗਈ ਕਿ 2.59 ਦਾ ਫਾਰਮੂਲਾ ਪੈਨਸ਼ਨਰਾਂ ਤੇ ਵੀ ਲਾਗੂ ਕੀਤਾ ਜਾਵੇ। ਮਹਿੰਗਾਈ ਭੱਤੇ ਦੀਆਂ ਕਿਸ਼ਤਾਂ ਜਾਰੀ ਕੀਤੀਆਂ ਜਾਣ। ਮੁਲਾਜਮਾਂ ਦੇ ਬਕਾਏ ਤੁਰੰਤ ਦਿੱਤੇ ਜਾਣ। 200 ਰੁਪਏ ਲਾਏ ਜੱਜੀਆ ਟੈਕਸ ਬੰਦ ਕੀਤਾ ਜਾਵੇ, ਠੇਕੇਦਾਰੀ ਪ੍ਰਥਾ ਬੰਦ ਕਰਕੇ ਰੈਗੂਲਰ ਭਰਤੀਆਂ ਕੀਤੀਆਂ ਜਾਣ ਆਦਿ ਮੰਗਾਂ ਬਾਰੇ ਵਿਚਾਰ ਰੱਖੇ ਗਏ।