ਮਿੰਨੀ ਜੰਗਲ ਵਿਚ ਬੂਟੇ ਲਗਾਉਣ ਦੀ ਸੇਵਾ ਨਿਰੰਤਰ ਜਾਰੀ।

ਨਵਾਂਸ਼ਹਿਰ- ਨਗਰ ਕੌਂਸਲ ਨਵਾਂਸ਼ਹਿਰ ਦੇ ਸਹਿਯੋਗ ਨਾਲ ਪਿਛਲੇ ਸਾਲ ਅਰੰਭ ਕੀਤੇ ਗਏ ਮਿਊਂਸਪਲ ਨੇਚਰ ਗਾਰਡਨ ਦੀ ਪਹਿਲੀ ਵਰ੍ਹੇਗੰਢ ਨੂੰ ਸਮਰਪਿਤ ਗੁਰੂ ਨਾਨਕ ਮਿਸ਼ਨ ਸੇਵਾ ਸੋਸਾਇਟੀ ਅਤੇ ਪਾਰਕ ਮੈਨੇਜਮੈਂਟ ਕਮੇਟੀ ਵਲੋਂ ਇਸ ਵਿਚ ਅੱਜ ਦੂਸਰੀ ਵਾਰ ਬੂਟੇ ਲਗਾਉਣ ਦੀ ਸੇਵਾ ਨੂੰ ਨਿਰੰਤਰ ਅੱਗੇ ਵਧਾਉਂਦੇ ਹੋਏ ਨਵੀਂ ਕਿਸਮ ਦੇ ਕਰੀਬ 40 ਹੋਰ ਬੂਟੇ ਲਗਾਉਣ ਦੀ ਸੇਵਾ ਕੀਤੀ ਗਈ।

ਅੱਜ ਲਗਾਏ ਗਏ ਬੂਟਿਆਂ ਵਿਚ ਨਿੰਮ, ਅਮਲਤਾਸ, ਜੰਡ, ਬੇਰੀ, ਕਚਨਾਰ, ਬੇਲਪਤਰੀ,  ਗਰਨੇ, ਲਸੂੜੀ, ਧਰੇਕ,  ਸਰੂ, ਕਿੱਕਰ, ਆਮਲਾ, ਮਹਿੰਦੀ, ਕਰੀਰ ਸਿੰਮਲ  ਆਦਿਕ 16 ਕਿਸਮਾਂ ਦੇ ਅਲੱਗ ਅਲੱਗ ਪ੍ਰਕਿਰਤਿਕ ਬੂਟੇ ਸ਼ਾਮਲ ਸਨ।  
ਇਹ ਜਾਣਕਾਰੀ ਸਾਂਝੀ ਕਰਦੇ ਹੋਏ ਮੁੱਖ ਸੇਵਾਦਾਰ ਸੁਰਜੀਤ ਸਿੰਘ ਅਤੇ ਸੰਸਥਾ ਦੇ ਸਮੂਹ ਮੈਂਬਰਾਂ ਨੇ ਦੱਸਿਆ ਕਿ ਮਿੰਨੀ ਜੰਗਲ ਵਿਚ ਲਗਾਏ ਗਏ ਬੂਟੇ ਹੁਣ ਕਾਫੀ ਵੱਧ ਚੁੱਕੇ ਹਨ ਅਤੇ ਹੁਣ ਤੋੰ ਮਹੌਲ ਸੰਘਣੇ ਜੰਗਲ ਞਰਗਾ ਬਣਦਾ ਨਜਰ ਆ ਰਿਹਾ ਹੈ। ਵਾਹਿਗੁਰੂ ਦੀ ਕਿਰਪਾ ਸਦਕਾ ਪਿੱਛਲੇ ਇਕ ਸਾਲ ਦੀ ਮੁਸ਼ੱਕਤ ਇਤਨਾ ਰੰਗ ਲਿਆ ਰਹੀ ਹੈ ਕਿ ਆਉਣ ਵਾਲੇ ਸਮੇਂ ਦੌਰਾਨ ਇਹ ਗਾਰਡਨ ਨਵਾਂਸ਼ਹਿਰ ਦੇ ਇਕ ਅਜੂਬੇ ਦੀ ਦਿੱਖ ਪ੍ਰਦਾਨ ਕਰੇਗਾ।  
ਇਸ ਮੌਕੇ ਜਿੱਥੇ ਮਿਊਂਸਪਲ ਕੌਂਸਲ ਨਵਾਂਸ਼ਹਿਰ ਦੇ ਸਮੂਹ ਮੈਂਬਰਾਂ ਵਲੋਂ ਇਸ ਜੰਗਲ ਦੇ ਪ੍ਰਸਾਰ ਲਈ ਦਿੱਤੇ ਜਾ ਰਹੇ ਸਹਿਯੋਗ ਲਈ ਧੰਨਵਾਦ ਕੀਤਾ ਗਿਆ ਉੱਥੇ ਵਿਦੇਸ਼ ਦੌਰੇ ਤੇ ਗਏ ਸੁਸਾਇਟੀ ਦੇ ਉਪ ਮੁੱਖ ਸੇਵਾਦਾਰ ਅਤੇ ਪਾਰਕ ਮੈਨੇਜਮੈਂਟ ਦੇ ਮੁੱਖ ਕਰਤਾ ਧਰਤਾ ਸ: ਦੀਦਾਰ ਸਿੰਘ ਗਹੂੰਣ ਵਲੋਂ ਵਿਦੇਸ਼ ਫੇਰੀ ਦੌਰਾਨ ਇਸ ਜੰਗਲ ਦੀ ਨੁਹਾਰ ਬਦਲਣ ਲਈ ਭੇਜੇ ਜਾ ਰਹੇ ਦਿਸ਼ਾ-ਨਿਰਦੇਸ਼ ਅਤੇ ਆਰਥਿਕ ਸੇਵਾ ਲਈ ਵੀ ਉਨ੍ਹਾਂ ਨੂੰ ਯਾਦ ਕੀਤਾ ਗਿਆ।
ਅੱਜ ਬੂਟੇ ਲਗਾਉਣ ਦੀ ਸੇਵਾ ਦੌਰਾਨ ਮਹਿੰਦਰਪਾਲ ਚੰਦਰ ਪ੍ਰਧਾਨ, ਪਰਮਜੀਤ ਕੈਰੇ ਇੰਸਪੈਕਟਰ, ਬਖਸ਼ੀਸ਼ ਸਿੰਘ, ਗਿਆਨ ਸਿੰਘ, ਰਾਮ ਪਾਲ ਰਾਏ,  ਪਰਮਜੀਤ ਸਿੰਘ ਮੂਸਾਪੁਰ, ਇੰਦਰਜੀਤ ਸਿੰਘ ਬਾਹੜਾ, ਕੁਲਜੀਤ ਸਿੰਘ ਖਾਲਸਾ, ਬਲਬੁੱਧ ਸਿੰਘ, ਇੰਦਰਜੀਤ ਸ਼ਰਮਾ, ਗੁਰਚਰਨ ਸਿੰਘ ਪਾਬਲਾ, ਦਲਜੀਤ ਸਿੰਘ ਬਡਵਾਲ ਮਨਮੋਹਨ ਸਿੰਘ ਕੰਞਲ, ਸੋਹਣ ਸਿੰਘ, ਨਰਿੰਦਰ ਰਾਣਾ, ਰਮਨ ਮੁਰਗਈ ਅਤੇ ਹੋਰ ਮੈਂਬਰ ਵੀ ਮੌਜੂਦ ਸਨ।