
ਪੰਡਿਤ ਦੀਨ ਦਿਆਲ ਉਪਾਧਿਆਏ ਦੀ ਜੈਯੰਤੀ ਹਰਿਆਣਾ ਵਿੱਚ ਅੰਤਯੋਦਿਆ ਉਤਥਾਨ ਅਤੇ ਨਾਰੀ ਸ਼ਕਤੀ ਨੂੰ ਸਮਰਪਿਤ
ਚੰਡੀਗੜ੍ਹ, 25 ਸਤੰਬਰ - ਹਰਿਆਣਾ ਸਰਕਾਰ ਨੇ ਅੰਤਯੋਦਿਆ ਦੇ ਮੋਢੀ ਪੰਡਿਤ ਦੀਨਦਿਆਲ ਉਪਾਧਿਆਏ ਦੀ ਜੈਯੰਤੀ ਨੂੰ ਵਿਕਾਸ, ਅੰਤਯੋਦਿਆ ਉਤਥਾਨ ਅਤੇ ਨਾਰੀ ਸ਼ਕਤੀ ਨੂੰ ਸਮਰਪਿਤ ਕਰਦੇ ਹੋਏ ਕਈ ਜਰੂਰੀ ਯੋਜਨਾਵਾਂ ਅਤੇ ਪਰਿਯੋਜਨਾਵਾਂ ਦੀ ਸੌਗਾਤ ਜਨਤਾ ਨੂੰ ਦਿੱਤੀ। ਇਸ ਮੌਕੇ 'ਤੇ ਵੀਰਵਾਰ ਨੂੰ ਜ਼ਿਲ੍ਹਾਂ ਪੰਚਕੂਲਾ ਦੇ ਤਾਊ ਦੇਵੀਲਾਲ ਸਟੇਡਿਅਮ ਵਿੱਚ ਆਯੋਜਿਤ ਰਾਜ ਪੱਧਰੀ ਪੋ੍ਰਗਰਾਮ ਦੌਰਾਨ ਮੁੱਖ ਮੰਤਰੀ ਸਿੰਘ ਸੈਣੀ ਨੇ ਮਹਿਲਾਵਾਂ ਦੀ ਆਰਥਿਕ ਅਤੇ ਸਮਾਜਿਕ ਸਥਿਤੀ ਨੂੰ ਮਜਬੂਤ ਬਨਾਉਣ ਲਈ ਦੀਨਦਿਆਲ ਲਾਡੋ ਲੱਛਮੀ ਯੋਜਨਾ ਦੀ ਸ਼ੁਰੂਆਤ ਕੀਤੀ ਅਤੇ ਯੋਜਨਾ ਨੂੰ ਸਹੀ ਢੰਗ ਨਾਲ ਲਾਗੂ ਕਰਨ ਲਈ ਖ਼ਾਸ ਮੋਬਾਇਲ ਐਪ ਵੀ ਲਾਂਚ ਕੀਤਾ।
ਚੰਡੀਗੜ੍ਹ, 25 ਸਤੰਬਰ - ਹਰਿਆਣਾ ਸਰਕਾਰ ਨੇ ਅੰਤਯੋਦਿਆ ਦੇ ਮੋਢੀ ਪੰਡਿਤ ਦੀਨਦਿਆਲ ਉਪਾਧਿਆਏ ਦੀ ਜੈਯੰਤੀ ਨੂੰ ਵਿਕਾਸ, ਅੰਤਯੋਦਿਆ ਉਤਥਾਨ ਅਤੇ ਨਾਰੀ ਸ਼ਕਤੀ ਨੂੰ ਸਮਰਪਿਤ ਕਰਦੇ ਹੋਏ ਕਈ ਜਰੂਰੀ ਯੋਜਨਾਵਾਂ ਅਤੇ ਪਰਿਯੋਜਨਾਵਾਂ ਦੀ ਸੌਗਾਤ ਜਨਤਾ ਨੂੰ ਦਿੱਤੀ। ਇਸ ਮੌਕੇ 'ਤੇ ਵੀਰਵਾਰ ਨੂੰ ਜ਼ਿਲ੍ਹਾਂ ਪੰਚਕੂਲਾ ਦੇ ਤਾਊ ਦੇਵੀਲਾਲ ਸਟੇਡਿਅਮ ਵਿੱਚ ਆਯੋਜਿਤ ਰਾਜ ਪੱਧਰੀ ਪੋ੍ਰਗਰਾਮ ਦੌਰਾਨ ਮੁੱਖ ਮੰਤਰੀ ਸਿੰਘ ਸੈਣੀ ਨੇ ਮਹਿਲਾਵਾਂ ਦੀ ਆਰਥਿਕ ਅਤੇ ਸਮਾਜਿਕ ਸਥਿਤੀ ਨੂੰ ਮਜਬੂਤ ਬਨਾਉਣ ਲਈ ਦੀਨਦਿਆਲ ਲਾਡੋ ਲੱਛਮੀ ਯੋਜਨਾ ਦੀ ਸ਼ੁਰੂਆਤ ਕੀਤੀ ਅਤੇ ਯੋਜਨਾ ਨੂੰ ਸਹੀ ਢੰਗ ਨਾਲ ਲਾਗੂ ਕਰਨ ਲਈ ਖ਼ਾਸ ਮੋਬਾਇਲ ਐਪ ਵੀ ਲਾਂਚ ਕੀਤਾ।
ਮੁੱਖ ਮੰਤਰੀ ਨੇ ਰਜਿਸਟੇ੍ਰਸ਼ਨ ਸਮੇ ਆਉਣ ਵਾਲੀ ਸਮੱਸਿਆਵਾਂ ਦੇ ਹੱਲ ਲਈ ਟੋਲ ਫ੍ਰੀ ਨੰਬਰ 18001802231 ਅਤੇ ਹੈਲਪਲਾਇਨ ਨੰਬਰ 01724880500 ਵੀ ਲਾਂਚ ਕੀਤਾ। ਪ੍ਰੋਗਰਾਮ ਦੌਰਾਨ ਹੀ ਯੋਜਨਾ ਤਹਿਤ ਪੰਜ ਮਹਿਲਾਵਾਂ ਦਾ ਲਾਇਵ ਰਜਿਸਟ੍ਰੇਸ਼ਨ ਵੀ ਕਰਵਾਇਆ ਗਿਆ। ਮੁੱਖ ਮੰਤਰੀ ਨੇ ਦੱਸਿਆ ਕਿ ਮੋਬਾਇਲ ਐਪ ਲਾਂਚ ਹੋਣ ਦੇ ਕੁੱਝ ਸਮੇ ਅੰਦਰ ਹੀ ਲਗਭਗ 50 ਹਜ਼ਾਰ ਮਹਿਲਾਵਾਂ ਨੇ ਆਪਣੇ ਮੋਬਾਇਲ 'ਤੇ ਇਸ ਐਪ ਨੂੰ ਡਾਉਨਲੋਡ ਕੀਤਾ ਅਤੇ ਲਗਭਗ 8000 ਮਹਿਲਾਵਾਂ ਨੇ ਰਜਿਸਟ੍ਰੇਸ਼ਨ ਕੀਤਾ ਹੈ।
ਇਸ ਦੇ ਇਲਾਵਾ ਮੁੱਖ ਮੰਤਰੀ ਨੇ ਵਿਕਾਸਾਤਮਕ ਪਰਿਯੋਜਨਾਵਾਂ ਦੀ ਸੌਗਾਤ ਦਿੰਦੇ ਹੋਏ 326.25 ਕਰੋੜ ਰੁਪਏ ਦੀ ਲਾਗਤ ਦੀ ਪਰਿਯੋਜਨਾਵਾਂ ਦਾ ਵੀ ਉਦਘਾਟਨ ਕੀਤਾ। ਇਸ ਵਿੱਚ ਸਿਹਤ ਖੇਤਰ ਨੂੰ ਮਜਬੂਤੀ ਪ੍ਰਦਾਨ ਕਰਨ ਦੀ ਦਿਸ਼ਾ ਵਿੱਚ 78.04 ਕਰੋੜ ਰੁਪਏ ਦੀ ਲਾਗਤ ਦੇ 31 ਉਦਘਾਟਨ ਅਤੇ 78.12 ਕਰੋੜ ਰੁਪਏ ਦੀ ਲਾਗਤ ਦੀ 97 ਪਰਿਯੋਜਨਾਵਾਂ ਦੇ ਉਦਘਾਟਨ ਵੀ ਸ਼ਾਮਲ ਹਨ। ਨਾਲ ਹੀ ਲੋਕ ਨਿਰਮਾਣ ਵਿਭਾਗ ਅਤੇ ਸ਼ਹਿਰੀ ਸਥਾਨਕ ਸੰਗਠਨ ਦੀ ਇੱਕ ਇੱਕ ਪਰਿਯੋਜਨਾਵਾਂ ਦਾ ਉਦਘਾਟਨ ਵੀ ਕੀਤਾ ਗਿਆ ਜਿਸ ਦੀ ਲਾਗਤ 89 ਕਰੋੜ 37 ਲੱਖ ਰੁਪਏ ਹੈ।
ਆਪਣੇ ਭਾਸ਼ਣ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਸਰਕਾਰ ਦਾ ਟੀਚਾ ਵਿਕਾਸ ਦੀ ਯੋਜਨਾਵਾਂ ਨੂੰ ਅੰਤਮ ਲਾਇਨ ਵਿੱਚ ਬੈਠੇ ਵਿਅਕਤੀ ਤੱਕ ਪਹੁੰਚਾਉਣਾ ਹੈ। ਪੰਡਿਤ ਦੀਨਦਿਆਲ ਉਪਾਧਿਆਏ ਦੇ ਅੰਤਯੋਦਿਆ ਦਰਸ਼ਨ ਨਾਲ ਪ੍ਰੇਰਿਤ ਹੋ ਕੇ ਹਰਿਆਣਾ ਸਰਕਾਰ ਸਮਾਜ ਦੇ ਹਰ ਵਰਗ ਖ਼ਾਸਕਰ ਮਹਿਲਾਵਾਂ ਅਤੇ ਕਮਜੋਰ ਵਰਗਾਂ ਦੇ ਉਤਥਾਨ ਲਈ ਪ੍ਰਤੀਬੱਧ ਹੈ।
ਉਨ੍ਹਾਂ ਨੇ ਨਵਰਾਤਰਾਂ ਅਤੇ ਕਰਮਯੋਗੀ ਅਤੇ ਕੋਮ ਦੇ ਨਾਇਕ ਪੰਡਿਤ ਦੀਨਦਿਆਲ ਉਪਾਧਿਆਏ ਦੀ ਜੈਯੰਤੀ ਦੀ ਵਧਾਈ ਅਤੇ ਸ਼ੁਭਕਾਮਨਾਵਾਂ ਦਿੰਦੇ ਹੋਏ ਕਿਹਾ ਕਿ ਪੰਡਿਤ ਦੀਨਦਿਆਲ ਉਪਾਧਿਆਏ ਦਾ ਮੰਨਣਾ ਸੀ ਕਿ ਕੌਮ ਉੱਦੋ ਮਹਾਨ ਬਣ ਸਕਦਾ ਹੈ ਜਦੋਂ ਉੱਥੇ ਦੀ ਨਾਰੀ ਸੁਰੱਖਿਅਤ, ਸਿੱਖਿਅਤ ਅਤੇ ਸਨਮਾਨਿਤ ਹੋਵੇਗੀ। ਇਸੇ ਸੋਚ ਨੂੰ ਅੱਗੇ ਵਧਾਉਂਦੇ ਹੋਏ ਦੀਨਦਿਆਲ ਲਾਡੋ ਲੱਛਮੀ ਯੋਜਨਾ ਨੂੰ ਲਾਗੂ ਕੀਤਾ ਜਾ ਰਿਹਾ ਹੈ।
ਪਹਿਲੇ ਪੜਾਅ ਵਿੱਚ ਲਗਭਗ 20 ਲੱਖ ਮਹਿਲਾਵਾਂ ਨੂੰ ਮਿਲੇਗਾ ਲਾਭ
ਮੁੱਖ ਮੰਤਰੀ ਨੇ ਕਿਹਾ ਕਿ ਇਸ ਯੋਜਨਾ ਦਾ ਲਾਭ 23 ਸਾਲ ਤੋਂ 60 ਸਾਲ ਦੀ ਉਮਰ ਦੀ ਉਨ੍ਹਾਂ ਵਿਆਈ ਅਤੇ ਕੁਆਰੀਆਂ ਭੈਣਾਂ ਨੂੰ ਮਿਲੇਗਾ ਜਿਨ੍ਹਾਂ ਦੇ ਪਰਿਵਾਰ ਦੀ ਸਾਲਾਨਾ ਆਮਦਨ 1 ਲੱਖ ਰੁਪਏ ਤੱਕ ਹੈ। 2100 ਰੁਪਏ ਮਹੀਨਾ ਆਰਥਿਕ ਮਦਦ ਯੋਗ ਮਹਿਲਾਵਾਂ ਨੂੰ ਉਨ੍ਹਾਂ ਦੇ ਬੈਂਕ ਖਾਤਿਆਂ ਵਿੱਚ ਮਿਲਣੀ ਸ਼ੁਰੂ ਹੋ ਜਾਵੇਗੀ। ਇਸ ਯੋਜਨਾ ਦੀ ਖ਼ਾਸ ਗੱਲ ਇਹ ਹੈ ਕਿ ਇੱਕ ਪਰਿਵਾਰ ਦੀ ਕਿਨ੍ਹੀ ਵੀ ਮਹਿਲਾਵਾਂ ਯੋਗ ਹੋਵੇ ਸਾਰਿਆਂ ਨੂੰ ਇਸ ਯੋਜਨਾ ਦਾ ਲਾਭ ਮਿਲੇਗਾ। ਪਹਿਲੇ ਪੜਾਅ ਵਿੱਚ ਸੂਬੇ ਦੀ ਲਗਭਗ 20 ਲੱਖ ਮਹਿਲਾਵਾਂ ਨੂੰ ਇਸ ਦਾ ਲਾਭ ਮਿਲੇਗਾ।
ਉਨ੍ਹਾਂ ਨੇ ਕਿਹਾ ਕਿ ਦੀਨਦਿਆਲ ਲਾਡੋ ਲੱਛਮੀ ਯੋਜਨਾ ਐਪ ਰਾਹੀਂ ਰਜਿਸਟ੍ਰੇਸ਼ ਕਰਨਾ ਬਹੁਤਾ ਹੀ ਆਸਾਨ ਹੈ ਇਸ ਲਈ ਕਿਸੇ ਕਾਮਲ ਸਰਵਿਸ ਸੇਂਟਰ ਜਾਂ ਕੇਂਦਰ 'ਤੇ ਜਾਣ ਦੀ ਲੋੜ ਨਹੀ ਹੈ। ਜੋ ਮਹਿਲਾਵਾਂ 25 ਸਤੰਬਰ ਤੱਕ ਇਸ ਯੋਜਨਾ ਲਈ ਯੋਗ ਹਨ ਉਹ ਅੱਜ ਤੋਂ ਹੀ ਰਜਿਸਟ੍ਰੇਸ਼ਨ ਕਰ ਸਕਦੀ ਹੈ। ਮੁੱਖ ਮੰਤਰੀ ਨੇ ਬੇਟਿਆਂ ਨੂੰ ਅਪੀਲ ਕੀਤੀ ਕਿ ਜੋ ਅੱਜ 23 ਸਾਲ ਤੋਂ ਘੱਟ ਉਮਰ ਦੀਆਂ ਹਨ ਉਹ ਆਪਣਾ 23ਵਾਂ ਜਨਮਦਿਨ ਇਸ ਯੋਜਨਾ ਲਈ ਰਜਿਸਟ੍ਰੇਸ਼ਨ ਕਰਦੇ ਹੋਏ ਮਨਾਉਣ।
ਮੁੱਖ ਮੰਤਰੀ ਨੇ ਕਿਹਾ ਕਿ ਅੱਜ ਦੀਨਦਿਆਲ ਲਾਡੋ ਲੱਛਮੀ ਯੋਜਨਾ ਸ਼ੁਰੂ ਕਰਕੇ ਆਪਣੇ ਸੰਕਲਪ ਪੱਤਰ ਦੇ 217 ਸੰਕਲਪਾਂ ਵਿੱਚੋਂ 42ਵਾਂ ਸੰਕਲਪ ਪੂਰਾ ਕੀਤਾ ਹੈ। ਇਸ ਸਾਲ ਦੇ ਅਖੀਰ ਤੱਕ 90 ਸੰਕਲਪ ਪੂਰੇ ਕਰ ਲਏ ਜਾਣਗੇ। ਅੱਜ ਇਹ ਯੋਜਨਾ ਸ਼ੁਰੂ ਹੋਣ ਤੋਂ ਸੂਬੇ ਦੀ ਉਨ੍ਹਾਂ ਭੈਣਾਂ ਨੂੰ ਆਰਥਿਕ ਅਤੇ ਸਮਾਜਿਕ ਸੁਰੱਖਿਆ ਮਿਲੇਗੀ ਜੋ ਗਰੀਬੀ ਦੇ ਕਾਰਨ ਦਿਨ-ਰਾਤ ਆਪਣਾ ਪਰਿਵਾਰ ਪਾਲਣ ਲਈ ਮਿਹਨਤ ਕਰ ਰਹੀਆਂ ਹਨ।
ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਹੇਠ ਮਹਿਲਾਵਾਂ ਦੇ ਸਸ਼ਕਤੀਕਰਨ ਲਈ ਇਤਿਹਾਸਕ ਪਹਿਲ
ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਪੰਡਿਤ ਦੀਨਦਿਆਲ ਉਪਾਧਿਆਏ ਦੇ ਆਦਰਸ਼ ਨੂੰ ਫੋਲੋ ਕਰਦੇ ਹੋਏ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਮਹਿਲਾਵਾਂ ਨੂੰ ਸਵੈ-ਨਿਰਭਰ ਬਣਾ ਕੇ ਮਹਿਲਾਵਾਂ ਦੀ ਹਿੱਸੇਦਾਰੀ ਵਧਾਉਣ ਲਈ 33 ਫੀਸਦੀ ਰਿਜ਼ਰਵੇਸ਼ਨ ਦੀ ਵਿਵਸਥਾ ਹੋਈ ਹੈ। 17 ਸਤੰਬਰ ਨੂੰ ਪ੍ਰਧਾਨ ਮੰਤਰੀ ਨੇ ਆਪਣੇ ਜਨਮ ਦਿਨ 'ਤੇ ਮੱਧ ਪ੍ਰਦੇਸ਼ ਦੇ ਰਾਸ਼ਟਰਵਿਆਪੀ ਸਿਹਤਮੰਦ ਨਾਰੀ ਸਸ਼ਕਤ ਪਰਿਵਾਰ ਮੁਹਿੰਮ ਅਤੇ 8ਵੇਂ ਪੋਸ਼ਣ ਮਹੀਨੇ ਦਾ ਸ਼ੁਭਾਰੰਭ ਕੀਤਾ।
ਉਨ੍ਹਾਂ ਨੇ ਕਿਹਾ ਕਿ ਹਰਿਆਣਾ ਵਿੱਚ 5 ਲੱਖ ਮਹਿਲਾਵਾਂ ਨੂੰ ਲੱਖਪਤੀ ਦੀਦੀ ਬਨਾਉਣ ਦਾ ਟੀਚਾ ਰੱਖਿਆ ਹੈ। ਹੁਣ ਤੱਕ 2 ਲੱਖ 13 ਹਜ਼ਾਰ ਮਹਿਲਾਵਾਂ ਨੂੰ ਲੱਖਪਤੀ ਦੀਦੀ ਬਣਾਇਆ ਜਾ ਚੁੱਕਾ ਹੈ। ਇਸੇ ਤਰ੍ਹਾਂ ਡ੍ਰੋਨ ਦੀਦੀ ਯੋਜਨਾ ਵਿੱਚ 100 ਮਹਿਲਾਵਾਂ ਨੂੰ ਫ੍ਰੀ ਡ੍ਰੋਨ ਅਤੇ ਸਿਖਲਾਈ ਦਿੱਤੀ ਜਾ ਚੁੱਕੀ ਹੈ। ਪੰਚਾਇਤਾਂ ਵਿੱਚ ਮਹਿਲਾਵਾਂ ਨੂੰ 50 ਫੀਸਦੀ ਅਗਵਾਈ, ਅਟਲ ਕਿਸਾਨ ਮਜਦੂਰ ਕੈਂਟੀਨ ਅਤੇ ਵੀਟਾ ਬਿਕਰੀ ਕੇਂਦਰਾਂ ਦਾ ਸੰਚਾਲਨ ਅਤੇ ਇੱਕ ਤਿਹਾਈ ਰਾਸ਼ਨ ਡਿਪੋ ਮਹਿਲਾਵਾਂ ਨੂੰ ਦੇਣ ਦਾ ਪ੍ਰਾਵਧਾਨ ਕੀਤਾ ਗਿਆ ਹੈ।
ਉੱਚ ਸਿੱਖਿਆ ਲਈ ਸੂਬੇ ਵਿੱਚ ਖੋਲੇ ਗਏ 80 ਕਾਲੇਜਾਂ ਵਿੱਚੋਂ 30 ਕੁੜੀਆਂ ਦੇ ਹਨ। ਗਰੀਬੀ ਦੇ ਕਾਰਨ ਕੋਈ ਬੇਟੀ ਉੱਚ ਸਿੱਖਿਆ ਤੋਂ ਵਾਂਝੀ ਨਾ ਰਵੇ ਇਸ ਲਈ ਸਰਕਾਰ ਨੇ ਪੋਸਟ ਗ੍ਰੇਜੁਏਸ਼ਨ ਤੱਕ ਕੁੜੀਆਂ ਨੂੰ ਫ੍ਰੀ ਸਿੱਖਿਆ ਦੇਣ ਦੀ ਵਿਵਸਥਾ ਕੀਤੀ ਹੈ। ਸੂਬੇ ਵਿੱਚ ਕਾਮਕਾਜੀ ਮਹਿਲਾਵਾਂ ਦੇ ਛੋਟੇ ਬੱਚਿਆਂ ਦੀ ਦੇਖਭਾਲ ਲਈ ਵਿਸਥਾਰ ਕੇ੍ਰਚ ਨੀਤੀ ਲਾਗੂ ਕੀਤੀ ਹੈ। ਇਸ ਨੀਤੀ ਨੂੰ ਲਾਗੂ ਕਰਨ ਵਾਲਾ ਹਰਿਆਣਾ ਦੇਸ਼ ਦਾ ਪਹਿਲਾ ਸੂਬਾ ਹੈ। ਇਸ ਦੇ ਇਲਾਵਾ 4 ਹਜ਼ਾਰ ਪਲੇ-ਵੇ ਸਕੂਲ ਖੋਲੇ ਗਏ ਹਨ।
ਉਨ੍ਹਾਂ ਨੇ ਕਿਹਾ ਕਿ ਬੇਟੀ ਬਚਾਓ ਬੇਟੀ ਪਢਾਓ ਮੁਹਿੰਮ ਨੂੰ ਗਤੀ ਦੇਣ ਲਈ ਲਾਡੋ ਸਖੀ ਯੋਜਨਾ ਸ਼ੁਰੂ ਕੀਤੀ ਹੈ। ਇਸ ਯੋਜਨਾ ਤਹਿਤ ਗਰਭਵਤੀ ਮਹਿਲਾਵਾਂ ਦੀ ਸਿਹਤ ਦੀ ਦੇਖਭਾਲ ਲਈ ਲਾਡੋ ਲੱਛਮੀ ਸਖੀ ਨੂੰ ਲਗਾਇਆ ਜਾਵੇਗਾ। ਬੇਟੀ ਪੈਦਾ ਹੋਣ 'ਤੇ ਹਰ ਲਾਡੋ ਸਖੀ ਨੂੰ 1 ਹਜ਼ਾਰ ਰੁਪਏ ਦੀ ਪੋ੍ਰਤਸਾਹਨ ਰਕਮ ਦਿੱਤੀ ਜਾਵੇਗੀ। ਮਹਿਲਾਵਾਂ ਦੀ ਸੁਰੱਖਿਆ ਲਈ ਮਹਿਲਾ ਹੇਲਪਲਾਇਨ 1091 ਨੰਬਰ ਸਥਾਪਿਤ ਕੀਤਾ ਗਿਆ ਹੈ।
ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਅਸੀ ਸਾਰੇ ਮਿਲ ਕੇ ਇਹ ਸੰਕਲਪ ਲੈਣ ਕਿ ਅਸੀ ਇੱਕ ਅਜਿਹੇ ਵਿਕਸਿਤ ਭਾਰਤ ਵਿਕਸਿਤ ਹਰਿਆਣਾ ਦਾ ਨਿਰਮਾਣ ਕਰਣਗੇ ਜਿੱਥੇ ਹਰ ਮਹਿਲ ਆਪਣੇ ਆਪ ਵਿੱਚ ਸਸ਼ਕਤ ਹੋਵੇ ਅਤੇ ਸਵੈ-ਮਾਣ ਨਾਲ ਭਰੀ ਹੋਵੇ।
ਦੀਨ ਦਿਆਲ ਲਾਡੋ ਲਕਛਮੀ ਯੋਜਨਾ ਮਹਿਲਾਵਾਂ ਦੇ ਸਸ਼ਕਤੀਕਰਣ ਦੀ ਇਤਿਹਾਸਕ ਪਹਿਲ - ਹਰਵਿੰਦਰ ਕਲਿਆਣ
ਹਰਿਆਣਾ ਵਿਧਾਨਸਭਾ ਸਪੀਕਰ ਸ੍ਰੀ ਹਰਵਿੰਦਰ ਕਲਿਆਣ ਨੇ ਕਿਹਾ ਕਿ ਸੂਬੇ ਦੀ ਮਾਤਰਸ਼ਕਤੀ ਦੇ ਸਸ਼ਕਤੀਕਰਣ ਲਈ ਅੱਜ ਦਾ ਦਿਨ ਇਤਿਹਾਸਕ ਹੈ। ਪੰਡਿਤ ਦੀਨਦਿਆਲ ਉਪਾਧਿਆਏ ਜੈਯੰਤੀ ਅਤੇ ਸੇਵਾ ਪਖਵਾੜੇ ਦੇ ਮੌਕੇ 'ਤੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਵੱਲੋਂ ਦੀਨ ਦਿਆਲ ਲਾਡੋ ਲੱਕਛਮੀ ਯੋਜਨਾ ਦੀ ਸ਼ੁਰੂਆਤ ਸੂਬੇ ਦੀ ਬੇਟੀਆਂ ਅਤੇ ਮਹਿਲਾਵਾਂ ਨੂੰ ਸਮਾਜਿਕ ਅਤੇ ਆਰਥਕ ਰੂਪ ਤੋਂ ਮਜਬੂਤ ਬਨਾਉਣ ਦੀ ਦਿਸ਼ਾ ਵਿੱਚ ਅਹਿਮ ਕਦਮ ਹੈ।
ਉਨ੍ਹਾਂ ਨੇ ਕਿਹਾ ਕਿ ਪੰਡਿਤ ਦੀਨਦਿਆਲ ਉਪਾਧਿਆਏ ਦੇ ਅੰਤੋਂਦੇਯ ਦਰਸ਼ਨ 'ਤੇ ਚਲਦੇ ਹੋਏ ਮੌਜੂਦਾ ਸਰਕਾਰ ਲਗਾਤਾਰ ਗਰੀਬ ਅਤੇ ਕਮਜ਼ੋਰ ਵਰਗ ਦੇ ਉਥਾਨ ਲਈ ਕੰਮ ਕਰ ਰਹੀ ਹੈ। ਦੀਨ ਦਿਆਲ ਲਾਡੋ ਲੱਕਛਮੀ ਯੋਜਨਾ ਸਿਰਫ ਇੱਕ ਯੋਜਨਾ ਨਹੀਂ, ਸਗੋ ਸਮਾਜਿਕ ਕ੍ਰਾਂਤੀ ਹੈ। ਇਸ ਨਾਲ ਮਹਿਲਾਵਾਂ ਨੂੰ ਸਿਖਿਆ, ਸਿਹਤ ਅਤੇ ਆਰਥਕ ਸੁਤੰਤਰਤਾ ਦੇ ਖੇਤਰ ਵਿੱਚ ਨਵੀਂ ਉਚਾਈਆਂ ਹਾਸਲ ਹੋਣਗੀਆਂ।
ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦਾ ਵਿਜ਼ਨ ਹੈ ਕਿ ਜਦੋਂ ਸਾਡੇ ਦੇਸ਼ ਦੀ ਆਜ਼ਾਦੀ ਦੇ 100 ਸਾਲ ਪੂਰੇ ਹੋਣਗੇ ਤਾਂ ਸਾਡਾ ਦੇਸ਼ ਇੱਕ ਵਿਕਸਿਤ ਰਾਸ਼ਟਰ ਹੋਵੇਗਾ। ਪ੍ਰਧਾਨ ਮੰਤਰੀ ਨੇ ਵਿਕਸਿਤ ਭਾਰਤ ਦੇ ਚਾਰੋਂ ਥੰਮ੍ਹ ਦੱਸੇ ਹਨ ਉਨ੍ਹਾਂ ਵਿੱਚ ਨਾਰੀ ਸ਼ਕਤੀ ਪ੍ਰਮੁੱਖ ਥੰਮ੍ਹ ਹੈ। ਅੱਜ ਸ਼ੁਰੂ ਕੀਤੀ ਗਈ ਇਸ ਯੋਜਨਾ ਨਾਲ ਸਾਡੀ 50 ਫੀਸਦੀ ਆਜਾਦੀ ਮਜਬੂਤ ਹੋਵੇਗੀ।
ਉਨ੍ਹਾਂ ਨੇ ਕਿਹਾ ਕਿ ਕੇਂਦਰ ਤੇ ਸੂਬਾ ਸਰਕਾਰ ਵੱਲੋਂ ਬੇਟੀ ਬਚਾਓ-ਬੇਟੀ ਪੜਾਓ, ਲੱਖਪਤੀ ਦੀਦੀ, ਸਵੈ ਸਹਾਇਤਾ ਸਮੂਹ, ਦੁਰਗਾ ਸ਼ਕਤੀ ਐਪ, ਮਹਿਲਾ ਪੈਂਸ਼ਨ ਵਰਗੀ ਅਨੇਕ ਯੋਜਨਾਵਾਂ ਨਾਲ ਮਹਿਲਾਵਾਂ ਨੂੰ ਨਵੀਂ ਊਰਜਾ ਅਤੇ ਆਤਮਵਿਸ਼ਵਾਸ ਮਿਲਿਆ ਹੈ। ਇਸੀ ਲੜੀ ਨੂੰ ਅੱਗੇ ਵਧਾਉਂਦੇ ਹੋਏ ਮੁੱਖ ਮੰਤਰੀ ਵੱਲੋਂ ਸ਼ੁਰੂ ਕੀਤੀ ਗਈ ਇਹ ਯੋਜਨਾ ਮਹਿਲਾਵਾਂ ਦੇ ਜੀਵਨ ਵਿੱਚ ਨਵੀਂ ਦਿਸ਼ਾ ਪ੍ਰਧਾਨ ਕਰੇਗੀ।
ਉਨ੍ਹਾਂ ਨੇ ਕਿਹਾ ਕਿ ਸਾਡੀ ਸਨਾਤਮ ਅਤੇ ਪੁਰਾਣੀ ਪਰੰਪਰਾ ਸਾਨੂੰ ਸਿਖਾਉਂਦੀ ਹੈ ਨਾਰੀ ਦਾ ਸਨਮਾਨ ਅਤੇ ਉਸ ਦਾ ਪੂਜਨ ਕਰਨਾ। ਅੱਜ ਵਿਸ਼ੇਸ਼ ਰੂਪ ਨਾਲ ਸਮਾਜ ਨੂੰ ਅਪੀਲ ਕਰਦਾ ਹਾਂ ਕਿ ਜਿੱਥੇ ਅਸੀਂ ਮਹਿਲਾ ਸਸ਼ਕਤੀਕਰਣ ਦੀ ਗੱਲ ਕਰਦੇ ਹਨ, ਉੱਥੇ ਸਾਨੂੰ ਬੇਟੀ ਨੂੰ ਵੀ ਉਹ ਸੰਸਕਾਰ ਦੇਣੇ ਪੈਣਗੇ, ਜਿੱਥੇ ਆਪਣੀ ਬੇਟੀਆਂ ਨੁੰ ਇੱਕ ਸੁਰੱਖਿਅਤ ਮਾਹੌਲ ਦਿੰਦੇ ਹੋਏ ਉਨ੍ਹਾਂ ਨੂੰ ਅੱਗੇ ਵੱਧਣ ਦਾ ਮੌਕਾ ਪ੍ਰਦਾਨ ਕਰਨ। ਸਰਕਾਰ ਗੰਭੀਰਤਾ ਨਾਲ ਇਸ ਦਿਸ਼ਾ ਵਿੱਚ ਠੋਸ ਕਦਮ ਚੁੱਕ ਰਹੀ ਹੈ ਪਰ ਇਹ ਜਿਮੇਵਾਰੀ ਸਮਾਜ ਦੇ ਹਰ ਵਿਅਕਤੀ ਦੀ ਵੀ ਹੈ।
ਮਹਿਲਾ ਸਸ਼ਕਤੀਕਰਣ ਦੀ ਦਿਸ਼ਾ ਵਿੱਚ ਦੀਨ ਦਿਆਲ ਲਾਡੋ ਲਕਛਮੀ ਯੋਜਨਾ ਬਣੇਗੀ ਮੀਲ ਦਾ ਪੱਥਰ - ਮੰਤਰੀ ਕ੍ਰਿਸ਼ਣ ਕੁਮਾਰ ਬੇਦੀ
ਇਸ ਮੌਕੇ 'ਤੇ ਸਮਾਜਿਕ ਨਿਆਂ, ਅਧਿਕਾਰਤਾ, ਅਨੁਸੂਚਿਤ ਜਾਤੀ ਅਤੇ ਪਿਛੜਾ ਵਰਗ ਭਲਾਈ ਅਤੇ ਅੰਤੋਂਦੇਯ (ਸੇਵਾ) ਮੰਤਰੀ ਸ੍ਰੀ ਕ੍ਰਿਸ਼ਣ ਕੁਮਾਰ ਬੇਦੀ ਨੇ ਕਿਹਾ ਕਿ ਇਹ ਦਿਨ ਹਰਿਆਣਾਵਾਸੀਆਂ ਲਈ ਮਾਣ ਦਾ ਵਿਸ਼ਾ ਹੈ, ਕਿਉਂਕਿ ਅੰਤੋਂਦੇਯ ਦੀ ਭਾਵਨਾ ਦੋਂ ਪੇ੍ਰਰਿਤ ਹੋ ਕੇ ਮੁੱਖ ਮੰਤਰੀ ਨੇ ਭੈਣਾਂ ਅਤੇ ਬੇਟੀਆਂ ਲਈ ਲਾਡੋ ਲਕਛਮੀ ਯੋਜਨਾ ਦੀ ਸ਼ੁਰੂਆਤ ਅਤੇ ਮੋਬਾਇਲ ਐਪ ਲਾਂਚ ਕਰ ਇੱਕ ਨਵੀਂ ਪਹਿਲ ਕੀਤੀ ਹੈ।
ਉਨ੍ਹਾਂ ਨੇ ਕਿਹਾ ਕਿ ਹਰਿਆਣਾ ਸਰਕਾਰ ਵੱਲੋਂ ਮਹਿਲਾਵਾਂ ਦੀ ਭਲਾਈ ਤੇ ਉਥਾਨ ਲਈ ਸਮੇਂ-ਸਮੇਂ 'ਤੇ ਵੱਖ-ਵੱਖ ਪਹਿਲ ਕੀਤੀ ਗਈ ਹੈ। ਸੂਬੇ ਦੀ ਮਹਿਲਾਵਾਂ ਦੇ ਸਸ਼ਕਤੀਕਰਣ ਲਹੀ ਅੱਜ ਦੀਨਦਿਆਲ ਲਾਡੋ ਲਕਛਮੀ ਯੋਜਨਾ ਦੀ ਸ਼ੁਰੂਆਤ ਹੋਈ ਹੈ। ਇਸ ਦੇ ਤਹਿਤ 23 ਸਾਲ ਤੋਂ ਵੱਧ ਉਮਰ ਦੀ ਮਾਤਾਵਾਂ, ਭੈਣਾਂ ਅਤੇ ਬੇਟੀਆਂ ਜਿਨ੍ਹਾਂ ਦੀ ਪਰਿਵਾਰਕ ਸਾਲਾਨਾ ਆਮਦਨ ਦਾ 1 ਲੱਖ ਰੁਪਏ ਤੋਂ ਘੱਟ ਹੈ, ਉਨ੍ਹਾਂ ਨੂੰ 2100 ਰੁਪਏ ਦੀ ਵਿੱਤੀ ਸਹਾਇਤਾ ਦਿੱਤੀ ਜਾਵੇਗੀ। ਇਹ ਰਕਮ ਸਿੱਧੇ ਖਾਤਿਆਂ ਵਿੱਚ ਡੀਬੀਟੀ ਰਾਹੀਂ ਪਹੁੰਚੇਗੀ।
ਉਨ੍ਹਾਂ ਨੇ ਕਿਹਾ ਕਿ ਇਸ ਯੋਜਨਾ ਦਾ ਉਦੇਸ਼ ਮਹਿਲਾਵਾਂ ਦੇ ਸਾਹਮਣੇ ਆਉਣ ਵਾਲੀ ਵੱਖ-ਵੱਖ ਚਨੌਤੀਆਂ ਦਾ ਹੱਲ ਕਰਨਾ ਹੈ, ਜਿਸ ਨਾਲ ਉਨ੍ਹਾਂ ਦੀ ਆਰਥਕ ਸੁਤੰਤਰਤਾ ਵਧੇਗੀ ਅਤੇ ਉਨ੍ਹਾਂ ਦੇ ਸਿਹਤ ਤੇ ਭਲਾਈ ਵਿੱਚ ਸੁਧਾਰ ਹੋਵੇਗਾ। ਇਸ ਦੇ ਲਈ ਹਰਿਆਣਾ ਸਰਕਾਰ ਨੇ ਇਸ ਯੋਜਨਾ ਲਈ 2025-26 ਦੇ ਸਾਲਾਨਾ ਬਜਟ ਵਿੱਚ 5,000 ਕਰੋੜ ਰੁਪਏ ਦਾ ਪ੍ਰਾਵਧਾਨ ਕੀਤਾ ਹੈ। ਸ੍ਰੀ ਬੇਦੀ ਨੇ ਕਿਹਾ ਕਿ ਦੀਨ ਦਿਆਲ ਲਾਡੋ ਲਕਛਮੀ ਯੋਜਨਾ ਮੋਬਾਇਲ ਐਪ ਨਾਲ ਮਹਿਲਾਵਾਂ ਨੂੰ ਕਿਸੇ ਵੀ ਸਰਕਾਰੀ ਦਫਤਰ ਜਾਂ ਸੀਐਸਸੀ ਸੈਂਟਰ ਜਾਣ ਦੀ ਜਰੂਰਤ ਨਹੀਂ ਹੋਵੇਗੀ। ਉਹ ਆਪਣੇ ਮੋਬਾਇਲ 'ਤੇ ਹੀ ਆਸਾਨੀ ਨਾਲ ਬਿਨੈ ਕਰ ਸਕਣਗੇ।
ਊਨ੍ਹਾਂ ਨੇ ਭਰੋਸਾ ਵਿਅਕਤ ਕੀਤਾ ਕਿ ਇਹ ਯੋਜਨਾ ਲੱਖਾਂ ਭੈਣਾ ਦੇ ਜੀਵਨ ਵਿੱਚ ਸਕਾਰਾਤਮਕ ਬਦਲਾਅ ਲਿਆਏਗੀ ਅਤੇ ਸਮਾਜ ਵਿੱਚ ਮਹਿਲਾ ਸਸ਼ਕਤੀਕਰਣ ਦੀ ਦਿਸ਼ਾ ਵਿੱਚ ਇੱਕ ਮੀਲ ਦਾ ਪੱਥਰ ਸਾਬਤ ਹੋਵੇਗੀ। ਉਨ੍ਹਾਂ ਨੇ ਮੁੱਖ ਮੰਤਰੀ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਇਹ ਸਰਕਾਰ ਚੌਵੀਂ ਘੰਟੇ ਜਨਤਾ ਨਾਲ ਖੜੀ ਹੈ ਅਤੇ ਮਹਿਲਾ ਭਲਾਈ ਨੁੰ ਸਰਵੋਚ ਪ੍ਰਾਥਮਿਕਤਾ ਦੇ ਰਹੀ ਹੈ।
ਜਯੋਤਿਬਾ ਫੂਲੇ ਨੇ ਜਗਾਈ ਮਹਿਲਾ ਸਿਖਿਆ ਦੀ ਅਲੱਖ - ਕੁਮਾਰੀ ਆਰਤੀ ਸਿੰਘ ਰਾਓ
ਪ੍ਰੋਗਰਾਮ ਨੂੰ ਸੰਬੋਧਿਤ ਕਰਦੇ ਹੋਏ ਸਿਹਤ ਮੰਤਰੀ ਕੁਮਾਰੀ ਆਰਤੀ ਸਿੰਘ ਰਾਓ ਨੇ ਕਿਹਾ ਕਿ ਮਹਾਤਮਾ ਜਯੋਤਿਬਾ ਫੂਲੇ ਨੇ ਸਿਖਿਆ ਅੰਦੋਲਨ ਦੀ ਅਲੱਖ ਜਗਾਈ ਸੀ। ਕਲਪਣਾ ਚਾਵਲਾ ਤੋਂ ਲੈ ਕੇ ਸੁਨੀਤਾ ਵਿਲਿਅਮ ਵਰਗੀ ਮਹਿਲਾਵਾਂ ਨੇ ਮਹਿਲਾ ਸਸ਼ਕਤੀਕਰਣ ਦਾ ਉਦਾਹਰਣ ਪੇਸ਼ ਕੀਤਾ ਹੈ। ਮਹਿਲਾ ਸੰਸਕਾਰਾਂ ਨਾਲ ਦੇਸ਼ ਨੂੰ ਰੋਸ਼ਨੀ ਮਿਲੀ ਹੈ। ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਮਹਿਲਾ ਸਸ਼ਕਤੀਕਰਣ 'ਤੇ ਜ਼ੋਰ ਦਿੱਤਾ ਹੈ।
ਉਨ੍ਹਾਂ ਨੇ ਕਿਹਾ ਕਿ ਅੱਜ ਮੁੱਖ ਮੰਤਰੀ ਨੇ ਦੀਨ ਦਿਆਲ ਲਾਡੋ ਲਕਛਮੀ ਯੋਜਨਾ ਦੀ ਸ਼ੁਰੂਆਤ ਕਰਨ ਦੇ ਨਾਲ- ਨਾਲ ਸਿਹਤ ਵਿਭਾਗ ਦੀ ਕਰੋੜਾਂ ਰੁਪਏ ਦੀ ਪਰਿਯੋਜਨਾਵਾਂ ਦਾ ਉਦਘਾਟਨ ਤੇ ਨੀਂਹ ਪੱਥਰ ਕੀਤਾ ਹੈ। ਇੰਨ੍ਹਾਂ ਵਿੱਚ ਭਿਵਾਨੀ ਤੇ ਕੋਰਿਆਵਾਸ ਮਹੇਂਦਰਗੜ੍ਹ ਦੇ ਮੈਡੀਕਲ ਕਾਲਜਾਂ ਦਾ ਉਦਘਾਟਨ ਵੀ ਸ਼ਾਮਿਲ ਹੈ। ਉਨ੍ਹਾਂ ਨੇ ਕਿਹਾ ਕਿ ਬੇਟੀ ਬਚਾਓ-ਬੇਟੀ ਪੜਾਓ ਮੁਹਿੰਮ ਦੀ ਸ਼ੁਰੂਆਤ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਪਾਣੀਪਤ ਤੋਂ ਕੀਤੀ ਸੀ ਅਤੇ ਅੱਜ 15 ਜਿਲ੍ਹਿਆਂ ਵਿੱਚ 900 ਤੋਂ ਵੱਧ ਲਿੰਗਨੁਪਾਤ ਹੋ ਗਿਆ ਹੈ।
ਪ੍ਰੋਗਰਾਮ ਵਿੱਚ ਕਾਲਕਾ ਵਿਧਾਇਕ ਸ੍ਰੀਮਤੀ ਸ਼ਕਤੀ ਰਾਣੀ ਸ਼ਰਮਾ, ਸਾਬਕਾ ਵਿਧਾਨਸਭਾ ਸਪੀਕਰ ਗਿਆਨਚੰਦ ਗੁਪਤਾ, ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਦੇ ਵਧੀਕ ਮੁੱਖ ਸਕੱਤਰ ਸ੍ਰੀ ਸੁਧੀਰ ਰਾਜਪਾਲ, ਸਮਾਜਿਕ ਨਿਆਂ, ਅਧਿਕਾਰਤਾ, ਅਨੁਸੂਚਿਤ ਜਾਤੀ ਅਤੇ ਪਿਛੜਾ ਵਰਗ ਭਲਾਈ ਅਤੇ ਅੰਤੋਂਦੇਯ (ਸੇਵਾ) ਵਿਭਾਗ ਦੀ ਵਧੀਕ ਮੁੱਖ ਸਕੱਤਰ ਸ੍ਰੀਮਤੀ ਜੀ. ਅਨੁਪਮਾ, ਪੰਚਕੂਲਾ ਦੇ ਡਿਪਟੀ ਕਮਿਸ਼ਨਰ ਸ੍ਰੀ ਸਤਪਾਲ ਸ਼ਰਮਾ, ਮੁੱਖ ਮੰਤਰੀ ਦੇ ਓਐਸਡੀ ਸ੍ਰੀ ਬੀ. ਬੀ. ਭਾਰਤੀ ਅਤੇ ਮੁੱਖ ਮੰਤਰੀ ਦੇ ਮੀਡੀਆ ਸਕੱਤਰ ਸ੍ਰੀ ਪ੍ਰਵੀਣ ਅੱਤਰੇ ਸਮੇਤ ਹੋਰ ਮਾਣਯੋਗ ਮਹਿਮਾਨ ਤੇ ਭਾਰੀ ਗਿਣਤੀ ਵਿੱਚ ਮਹਿਲਾਵਾਂ ਮੌਜੂਦ ਰਹੀਆਂ।
