ਪੈਲੀਏਟਿਵ ਕੇਅਰ ਦੀ ਟ੍ਰੇਨਿੰਗਾਂ ਨਾਲ ਸਿਹਤ ਸੇਵਾਵਾਂ ਦੀ ਗੁਣਵੱਤਾ ਵਿੱਚ ਹੋਵੇਗਾ ਵਾਧਾ- ਡਾ. ਜਗਪਾਲਇੰਦਰ ਸਿੰਘ
ਪਟਿਆਲਾ 25 ਸਤੰਬਰ:- ਜਿਲ੍ਹਾ ਸਿਹਤ ਵਿਭਾਗ ਪਟਿਆਲਾ ਅਤੇ ਕੇਨਸੁਪੋਰਟ ਵੱਲੋਂ ਸਾਂਝੇ ਤੌਰ ’ਤੇ ਪੈਲੀਏਟਿਵ ਕੇਅਰ ਬਾਰੇ ਤਿੰਨ ਦਿਨਾਂ ਦੀ ਵਿਸ਼ੇਸ਼ ਟ੍ਰੇਨਿੰਗ ਵਰਕਸ਼ਾਪ ਸਫਲਤਾਪੂਰਵਕ ਆਯੋਜਿਤ ਕੀਤੀ ਗਈ। ਇਹ ਟ੍ਰੇਨਿੰਗ ਨਰਸਿੰਗ ਸਕੂਲ ਮਾਤਾ ਕੁਸ਼ੱਲਿਆ ਵਿਖੇ 23 ਤੋਂ 25 ਸਤੰਬਰ ਤੱਕ ਕਰਵਾਈ ਗਈ। ਇਸ ਵਿੱਚ ਜਿਲ੍ਹੇ ਦੇ ਮੈਡੀਕਲ ਅਫਸਰਾਂ ਅਤੇ ਸਟਾਫ ਨਰਸਾਂ ਨੇ ਹਿੱਸਾ ਲਿਆ।

ਟ੍ਰੇਨਿੰਗ ਦਾ ਮੁੱਖ ਉਦੇਸ਼ ਗੰਭੀਰ ਅਤੇ ਲਾਈਲਾਜ ਬੀਮਾਰੀਆਂ ਨਾਲ ਪੀੜਤ ਮਰੀਜ਼ਾਂ ਦੀ ਸੰਭਾਲ ਬਾਰੇ ਸਿਹਤ ਸਟਾਫ਼ ਨੂੰ ਨਵੀਆਂ ਤਕਨੀਕਾਂ, ਦਰਦ ਪ੍ਰਬੰਧਨ, ਮਨੋਵਿਗਿਆਨਕ ਸਹਾਇਤਾ ਅਤੇ ਸੰਵੇਦਨਸ਼ੀਲ ਸੰਚਾਰ ਦੇ ਹੁਨਰ ਸਿਖਾਉਣਾ ਸੀ।
ਕੇਨਸੁਪੋਰਟ ਦੇ ਐਡਵਾਈਜ਼ਰ ਐਨ.ਡੀ.ਪੀ.ਐਸ ਡਾ.ਰਵਿੰਦਰ ਮੋਹਨ ਵੱਲੋਂ ਭਾਗੀਦਾਰਾਂ ਨੂੰ ਘਰੇਲੂ ਪੈਲੀਏਟਿਵ ਸੇਵਾਵਾਂ ਦੇ ਮਹੱਤਵ ਬਾਰੇ ਜਾਣੂ ਕਰਵਾਇਆ ਗਿਆ ਅਤੇ ਇਹ ਵੀ ਦੱਸਿਆ ਗਿਆ ਕਿ ਕਿਵੇਂ ਮਰੀਜ਼ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਲਈ ਮਨੋਵਿਗਿਆਨਕ ਸਹਿਯੋਗ ਬਹੁਤ ਜ਼ਰੂਰੀ ਹੈ। ਇਸ ਵਰਕਸ਼ਾਪ ਦੌਰਾਨ ਪ੍ਰੈਕਟੀਕਲ ਸੈਸ਼ਨ ਵੀ ਕਰਵਾਏ ਗਏ ਜਿੱਥੇ ਭਾਗੀਦਾਰਾਂ ਨੇ ਪੈਲੀਏਟਿਵ ਕੇਅਰ ਦੀਆਂ ਤਕਨੀਕਾਂ ਦਾ ਸਿੱਧਾ ਅਨੁਭਵ ਪ੍ਰਾਪਤ ਕੀਤਾ।
ਉਨ੍ਹਾਂ ਨੂੰ ਕੇਸ ਸਟਡੀਜ਼ ਰਾਹੀਂ ਸਮਝਾਇਆ ਗਿਆ ਕਿ ਕਿਵੇਂ ਸੰਵੇਦਨਸ਼ੀਲਤਾ, ਸਮੇਂ ਸਿਰ ਸਹਾਇਤਾ ਅਤੇ ਦਰਦ ਪ੍ਰਬੰਧਨ ਨਾਲ ਮਰੀਜ਼ ਦੀ ਜੀਵਨ ਗੁਣਵੱਤਾ ਨੂੰ ਸੁਧਾਰਿਆ ਜਾ ਸਕਦਾ ਹੈ। ਸਿਵਲ ਸਰਜਨ ਪਟਿਆਲਾ ਡਾ.ਜਗਪਾਲਇੰਦਰ ਸਿੰਘ ਨੇ ਸਮਾਪਨ ਸਮਾਰੋਹ ਦੌਰਾਨ ਕਿਹਾ ਕਿ ਇਸ ਤਰ੍ਹਾਂ ਦੀਆਂ ਟ੍ਰੇਨਿੰਗਾਂ ਨਾਲ ਸਿਹਤ ਸੇਵਾਵਾਂ ਦੀ ਗੁਣਵੱਤਾ ਵਿੱਚ ਵਾਧਾ ਹੋਵੇਗਾ ਅਤੇ ਪੈਲੀਏਟਿਵ ਕੇਅਰ ਸੇਵਾਵਾਂ ਹੋਰ ਵੀ ਸੁਧਰੀਆਂ ਹੋਣਗੀਆਂ।
ਉਨ੍ਹਾਂ ਨੇ ਕਾਨਸੁਪੋਰਟ ਟੀਮ, ਸਿਹਤ ਵਿਭਾਗ ਦੇ ਅਧਿਕਾਰੀਆਂ ਅਤੇ ਸਾਰੇ ਭਾਗੀਦਾਰਾਂ ਦਾ ਵਿਸ਼ੇਸ਼ ਧੰਨਵਾਦ ਕੀਤਾ ਅਤੇ ਉਮੀਦ ਜਤਾਈ ਕਿ ਭਵਿੱਖ ਵਿੱਚ ਵੀ ਇਸ ਤਰ੍ਹਾਂ ਦੇ ਪ੍ਰੋਗਰਾਮ ਜਾਰੀ ਰਹਿਣਗੇ। ਇਸ ਮੌਕ ਮੈਡੀਕਲ ਸੁਪਰਡੈਂਟ ਮਾਤਾ ਕੁਸ਼ੱਲਿਆ ਹਸਪਤਾਲ ਡਾ.ਸੰਜੇ ਕਾਮਰਾ, ਸੀਨੀਅਰ ਮੈਡੀਕਲ ਅਫਸਰ ਡਾ.ਵਿਕਾਸ ਗੋਇਲ ਅਤੇ ਸਮੂਹ ਮਾਸ ਮੀਡੀਆ ਵਿੰਗ ਦੀ ਟੀਮ ਮੋਜੂਦ ਸਨ।