ਬਰੂਕਫੀਲਡ ਇੰਟਰਨੈਸ਼ਨਲ ਸਕੂਲ ਦੇ ਵਿਦਿਆਰਥੀਆਂ ਨੇ ਵਿਸ਼ਵ ਧਰਤੀ ਦਿਵਸ ਮੌਕੇ ਮਨਾਇਆ ਹਰਿਆਲੀ ਹਫਤਾ
ਕੁਰਾਲੀ, 23 ਅਪ੍ਰੈਲ- ਬਰੂਕਫੀਲਡ ਇੰਟਰਨੈਸ਼ਨਲ ਸਕੂਲ ਸਿਸਵਾਂ ਰੋਡ ਵੱਲੋਂ ਵਿਸ਼ਵ ਧਰਤੀ ਦਿਵਸ ਨੂੰ ਸਮਰਪਿਤ ਹਰਿਆਲੀ ਹਫਤਾ ਮਨਾਇਆ ਗਿਆ। ਜਿਸ ਦੌਰਾਨ ਬੱਚਿਆਂ ਨੂੰ ਸਕੂਲ ਵਿੱਚ ਹੀ ਬੂਟਿਆਂ ਦੀ ਸੇਵਾ ਸੰਭਾਲ ਦੀ ਡਿਊਟੀ ਦਿੱਤੀ ਗਈ ਅਤੇ ਸਕੂਲ ਭਰ ਵਿੱਚ ਸਫਾਈ ਅਭਿਆਨ ਚਲਾ ਕੇ ਵਿਦਿਆਰਥੀਆਂ ਨੂੰ ਆਪਣੇ ਆਲੇ ਦੁਆਲੇ ਨੂੰ ਸਾਫ ਸੁਥਰਾ ਰੱਖਣ ਲਈ ਜਾਗਰੂਕ ਕੀਤਾ ਗਿਆ। ਇਸ ਦੇ ਨਾਲ ਹੀ ਪੂਰਾ ਹਫਤਾ ਵਿਦਿਆਰਥੀਆਂ ਨੂੰ ਵਾਤਾਵਰਣ ਦੀ ਸੰਭਾਲ ਦੇ ਤਰੀਕੇ ਵੀ ਦੱਸੇ ਗਏ।

ਪੂਰਾ ਹਫਤਾ ਚੱਲੇ ਅਭਿਆਨ ਤੋਂ ਬਾਅਦ ਵਿਦਿਆਰਥੀਆਂ ਵੱਲੋਂ ਅਧਿਆਪਕਾਂ ਦੀ ਦੇਖ ਰੇਖ ਵਿੱਚ ਆਮ ਲੋਕਾਂ ਵਿੱਚ ਧਰਤੀ ਦੀ ਸੇਵਾ ਸੰਭਾਲ ਦੀ ਜਾਗਰੂਕਤਾ ਪੈਦਾ ਕਰਨ ਲਈ ਘਰਾਂ ਵਿੱਚ ਜਾ ਕੇ ਜਾਗਰੂਕਤਾ ਸਾਂਝੀ ਕੀਤੀ। ਬੱਚਿਆਂ ਨੇ ਘਰਾਂ ਵਿੱਚ ਜਾ ਕੇ ਲੋਕਾਂ ਨੂੰ ਆਲੇ ਦੁਆਲੇ ਹਰਾ ਭਰਿਆ ਅਤੇ ਸਫਾਈ ਰੱਖਣ ਲਈ ਜਾਗਰੂਕ ਕੀਤਾ। ਛੋਟੇ ਛੋਟੇ ਬੱਚਿਆਂ ਨੂੰ ਮਾਪਿਆਂ ਨੇ ਸਫਾਈ ਅਤੇ ਹਰਿਆਲੀ ਦੇ ਫ਼ਾਇਦਿਆਂ ਨੂੰ ਜਾਣਕਾਰੀ ਦਿੰਦੇ ਹੋਏ ਉਨ੍ਹਾਂ ਨੂੰ ਬਹੁਤ ਧਿਆਨ ਨਾਲ ਸੁਣਿਆ।
ਸਕੂਲ ਦੇ ਪ੍ਰੈਸੀਡੈਂਟ ਮਾਨਵ ਸਿੰਗਲਾ ਨੇ ਨਵੀਂ ਪੀੜ੍ਹੀ ਨੂੰ ਅੱਗੇ ਆ ਕੇ ਆਲੇ ਦੁਆਲੇ ਦੇ ਵਾਤਾਵਰਣ ਨੂੰ ਸੁੱਧ ਅਤੇ ਸਾਫ ਰੱਖਣ ਦੇ ਉਪਰਾਲੇ ਕਰਨ ਲਈ ਪ੍ਰੇਰਨਾ ਦਿੱਤੀ।