ਪ੍ਰਮਾਣੂ ਰਸਾਇਣਕ ਸ਼ਕਤੀ ਦੀ ਵਰਤੋਂ ਮਾਨਵਤਾ ਦੀ ਖੁਸ਼ਹਾਲੀ ਲਈ ਕੀਤੀ ਜਾਵੇ, ਤਬਾਹੀ ਲਈ ਨਹੀਂ।
ਪਟਿਆਲਾ- ਅਮਰੀਕਾ ਵਲੋਂ 6 ਅਤੇ 9 ਅਗਸਤ 1945 ਨੂੰ ਹੀਰੋਸ਼ੀਮਾ ਅਤੇ ਨਾਗਾਸਾਕੀ ਉੱਪਰ ਐਟਮ ਬੰਬ ਗਿਰਾਏ, ਜਿਸ ਕਾਰਨ, ਜਾਪਾਨ ਦੇ 400,000 ਤੋਂ ਵੱਧ ਨਾਗਰਿਕਾਂ ਦੀਆਂ ਮੌਤਾਂ ਹੋਈਆਂ ਅਤੇ ਅਨੇਕਾਂ ਸਾਲਾਂ ਤੱਕ ਜ਼ਹਿਰੀਲੀਆਂ ਗੈਸਾਂ, ਧੂੰਏਂ ਅਤੇ ਪ੍ਰਦੂਸ਼ਣ ਕਾਰਨ, ਜਪਾਨੀਆਂ ਨੂੰ ਕੈਂਸਰ, ਕਾਲਾ ਪੀਲੀਆਂ, ਦਿਲ ਦਿਮਾਗ ਅਤੇ ਚਮੜੀ ਰੋਗਾਂ ਨਾਲ ਤੜਫਣਾ ਪਿਆ, ਜਦਕਿ ਪ੍ਰਮਾਣੂ, ਰਸਾਇਣਕ ਅਤੇ ਨਿਯੂਕਲੀਅਰ ਪਦਾਰਥਾਂ ਦੀ ਵਰਤੋਂ ਅਨੇਕਾਂ ਦੇਸ਼ਾਂ ਵਲੋਂ ਮਾਨਵਤਾ ਦੀ ਸੁਰੱਖਿਆ, ਭਲਾਈ ਅਤੇ ਖੁਸ਼ਹਾਲੀ ਲਈ ਵਰਦਾਨ ਬਣ ਰਹੀ ਹੈ।

ਇਹ ਵਿਚਾਰ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਸਿਵਲ ਲਾਈਨ ਪਟਿਆਲਾ ਦੇ ਪ੍ਰਿੰਸੀਪਲ ਸ਼੍ਰੀਮਤੀ ਸੀਮਾ ਉਪੱਲ ਅਤੇ ਵਾਈਸ ਪ੍ਰਿੰਸੀਪਲ ਸ਼੍ਰੀ ਰਾਮ ਲਾਲ ਗੁਪਤਾ ਨੇ ਪ੍ਰਗਟ ਕੀਤੇ। ਸ਼੍ਰੀ ਕਾਕਾ ਰਾਮ ਵਰਮਾ, ਸੇਵਾ ਮੁਕਤ ਟ੍ਰੇਨਿੰਗ ਸੁਪਰਵਾਈਜ਼ਰ ਰੈੱਡ ਕਰਾਸ ਅਤੇ ਪੁਲਿਸ ਆਵਾਜਾਈ ਸਿੱਖਿਆ ਸੈਲ ਵਲੋਂ ਸਹਾਇਕ ਥਾਣੇਦਾਰ ਰਾਮ ਸਰਨ ਨੇ ਦਸਿਆ ਕਿ ਵਿਦਿਆਰਥੀਆਂ ਅਧਿਆਪਕਾਂ ਨੂੰ ਆਪਣੇ ਘਰ ਪਰਿਵਾਰਾਂ ਸੰਸਥਾਵਾਂ ਵਿਉਪਾਰਕ ਅਦਾਰਿਆਂ ਨੂੰ ਸੁਰੱਖਿਅਤ ਕਰਨ ਲਈ ਨਿਯਮਾਂ ਕਾਨੂੰਨਾਂ ਅਨੁਸਾਰ ਟ੍ਰੇਨਿੰਗ ਅਭਿਆਸ ਅਤੇ ਮੌਕ ਡਰਿੱਲਾਂ ਕਰਵਾਉਣੀਆ ਚਾਹੀਦੀਆ ਹਨ।
ਕਾਕਾ ਰਾਮ ਵਰਮਾ ਨੇ ਦੱਸਿਆ ਕਿ ਦੁਨੀਆਂ ਦੇ ਅਨੇਕਾਂ ਦੇਸ਼ਾਂ ਕੋਲ, ਪ੍ਰਮਾਣੂ ਐਟਮੀ ਰਸਾਇਣਕ ਉਰਜਾ ਹੈ ਪਰ ਉਨ੍ਹਾਂ ਦੀ ਵਰਤੋਂ ਬੰਬ ਅਤੇ ਮਿਜ਼ਾਇਲਾਂ ਤਿਆਰ ਕਰਨ ਲਈ ਕੀਤੀ ਜਾ ਰਹੀ ਹੈ। ਜਦਕਿ ਮਾਨਵਤਾ ਦੀ ਖੁਸ਼ਹਾਲੀ ਲਈ, ਇਨ੍ਹਾਂ ਕੁਦਰਤੀ ਸੋਮਿਆਂ ਦੀ ਵਰਤੋਂ ਚੰਗੇਰੇ ਵਾਤਾਵਰਨ, ਇਲਾਜ, ਸਿਖਿਆ, ਰੋਜ਼ਗਾਰ, ਹਾਦਸੇ ਘਟਾਉਣ ਅਤੇ ਭਾਈਚਾਰੇ ਦੀ ਲਈ ਕੀਤੀ ਜਾਵੇ ਤਾਂ ਦੁਨੀਆਂ ਸਵਰਗ ਵਰਗੀ ਖੁਸ਼ਹਾਲ ਸੁਰੱਖਿਅਤ ਸਿਹਤਮੰਦ ਹੋ ਸਕਦੀ ਹੈ।
ਜੰਗਾਂ, ਆਪਦਾਵਾਂ ਦੌਰਾਨ ਕੀਮਤੀ ਜਾਨਾਂ ਬਚਾਉਣ ਲਈ ਵਿਦਿਆਰਥੀਆਂ ਐਨ ਐਸ ਐਸ ਅਤੇ ਐਨ ਸੀ ਸੀ ਕੇਡਿਟਜ ਨੂੰ ਆਫ਼ਤ ਪ੍ਰਬੰਧਨ, ਸਿਵਲ ਡਿਫੈਂਸ, ਫਸਟ ਏਡ, ਫਾਇਰ ਸੇਫਟੀ ਦੀ ਟ੍ਰੇਨਿੰਗ ਲੈਕੇ, ਪੀੜਤਾਂ ਦੇ ਮਦਦਗਾਰ ਫ਼ਰਿਸ਼ਤੇ ਬਣਨ ਲਈ ਤਿਆਰ ਹੋਣਾ ਚਾਹੀਦਾ। ਰਾਮ ਸਰਨ ਨੇ ਕੇਡਿਟਜ ਨੂੰ ਦੂਜੇ ਵਿਦਿਆਰਥੀਆਂ ਅਤੇ ਨਾਗਰਿਕਾਂ ਤੋਂ ਸਰਵੋਤਮ ਦਸਿਆ, ਇਸ ਲਈ ਉਨ੍ਹਾਂ ਵਲੋਂ ਅਮਨ ਸ਼ਾਂਤੀ, ਭਾਈਚਾਰੇ, ਸੁਰੱਖਿਆ, ਬਚਾਉ, ਮਦਦ, ਖੁਸ਼ਹਾਲੀ, ਅਨੁਸ਼ਾਸਨ, ਉਨਤੀ ਲਈ ਵੱਧ ਯਤਨ ਕਰਨੇ ਚਾਹੀਦੇ ਹਨ। ਨਿਯਮਾਂ, ਕਾਨੂੰਨਾਂ, ਅਸੂਲਾਂ, ਅਨੁਸ਼ਾਸਨ, ਫਰਜ਼ਾਂ ਦੀ ਹਰ ਥਾਂ ਇਮਾਨਦਾਰੀ ਨਾਲ ਪਾਲਣਾ ਕਰਨੀ ਚਾਹੀਦੀ ਹੈ।
ਸਾਰਿਆਂ ਨੇ ਪ੍ਰਣ ਕੀਤਾ ਕਿ ਉਹ ਹਮੇਸ਼ਾ ਸੱਚੇ ਦੇਸ਼ ਭਗਤਾਂ, ਸੂਰਬੀਰਾਂ, ਯੋਧੇ ਬਨਣਗੇ। ਦੁਨੀਆ ਅਤੇ ਘਰ ਪਰਿਵਾਰਾਂ, ਇਨਸਾਨਾਂ ਵਿੱਚ ਸਬਰ ਅਮਨ ਸ਼ਾਂਤੀ, ਭਾਈਚਾਰੇ, ਨਿਮਰਤਾ, ਸ਼ਹਿਣਸ਼ੀਲਤਾ ਅਨੁਸ਼ਾਸਨ ਲਈ ਅਰਦਾਸ ਕੀਤੀ ਗਈ। ਪੁਸ਼ਵਿੰਦਰ ਕੌਰ ਅਤੇ ਸੁਪਦੀਪ ਸਿੰਘ ਐਨ ਐਸ ਐਸ ਪ੍ਰੋਗਰਾਮ ਅਫਸਰ ਅਤੇ ਜਯੋਤੀ ਸਿੰਗਲਾ ਐਨ ਸੀ ਸੀ ਅਫਸਰ ਨੇ ਧੰਨਵਾਦ ਕਰਦੇ ਹੋਏ ਕਿਹਾ ਕਿ ਇਸ ਤਰ੍ਹਾਂ ਦੀ ਜਾਣਕਾਰੀ ਵਿਦਿਆਰਥੀਆਂ ਦੇ ਵਰਤਮਾਨ ਅਤੇ ਭਵਿੱਖ ਨੂੰ ਸੁਰੱਖਿਅਤ ਸਿਹਤਮੰਦ ਖੁਸ਼ਹਾਲ ਉੱਨਤ ਕਰਦੀ ਹੈ।