ਨਸ਼ਾ ਨਹੀਂ, ਨਵੀਂ ਰਾਹ ਚਾਹੀਦੀ ਏ": ਪਿੰਡ ਬੰਬੇਲੀ ਵਿੱਚ ਡਾ. ਚੱਬੇਵਾਲ ਵੱਲੋਂ ਨਸ਼ੇ ਖਿਲਾਫ ਜੰਗ ਦਾ ਐਲਾਨ
ਹੁਸ਼ਿਆਰਪੁਰ- “ਹਰ ਮਾਂ ਦੀ ਅੱਖੋਂ ਹੰਜੂ ਪੂੰਝਣ ਦਾ ਸਮਾਂ ਆ ਗਿਆ ਹੈ, ਹੁਣ ਨਸ਼ੇ ਖਿਲਾਫ ਫੈਸਲਾਕੁਨ ਲੜਾਈ ਹੋਵੇਗੀ” — ਇਹ ਜਜ਼ਬਾਤੀ ਸ਼ਬਦ ਸਨ ਹੁਸ਼ਿਆਰਪੁਰ ਦੇ ਲੋਕ ਸਭਾ ਮੈਂਬਰ ਡਾ. ਰਾਜਕੁਮਾਰ ਚੱਬੇਵਾਲ ਦੇ, ਜੋ ਅੱਜ ਪਿੰਡ ਬੰਬੇਲੀ ਵਿੱਚ ਇਕ ਵਿਸ਼ੇਸ਼ ਜਨਸਭਾ ਦੌਰਾਨ ਪਿੰਡ ਵਾਸੀਆਂ ਨੂੰ ਸੰਬੋਧਨ ਕਰ ਰਹੇ ਸਨ। ਇਸ ਜਨਸਭਾ ਵਿੱਚ ਵੱਡੀ ਗਿਣਤੀ ਵਿੱਚ ਪਿੰਡ ਵਾਸੀ, ਨੌਜਵਾਨ, ਮਹਿਲਾਵਾਂ ਅਤੇ ਬੁਜ਼ੁਰਗ ਮੌਜੂਦ ਸਨ। ਡਾ. ਚੱਬੇਵਾਲ ਨੇ ਕਿਹਾ ਕਿ ਨਸ਼ਾ ਸਾਡੀ ਸਮਾਜਕ ਜੜ੍ਹਾਂ ਨੂੰ ਖੋਖਲਾ ਕਰ ਰਿਹਾ ਹੈ, ਨੌਜਵਾਨਾਂ ਨੂੰ ਤਬਾਹੀ ਵੱਲ ਧੱਕ ਰਿਹਾ ਹੈ ਅਤੇ ਪਰਿਵਾਰਾਂ ਦੀਆਂ ਖੁਸ਼ੀਆਂ ਨਿਗਲ ਰਿਹਾ ਹੈ। ਉਨ੍ਹਾਂ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਪੂਰਾ ਸਮਾਜ ਇਕਜੁੱਟ ਹੋ ਕੇ ਇਸ ਬੁਰਾਈ ਦੇ ਖਿਲਾਫ ਖੜਾ ਹੋਵੇ।

ਉਨ੍ਹਾਂ ਨੇ ਨੌਜਵਾਨਾਂ ਨਾਲ ਰੂਬਰੂ ਹੋ ਕੇ ਕਿਹਾ, "ਤੁਹਾਡੀ ਤਾਕਤ ਖੇਤਾਂ ਵਿੱਚ, ਕਿਤਾਬਾਂ ਵਿੱਚ ਤੇ ਮਿਹਨਤ ਵਿੱਚ ਹੈ — ਨਾ ਕਿ ਕਿਸੇ ਨਸ਼ੀਲੀ ਸੀਸ਼ੀ ਜਾਂ ਪਾਊਡਰ ਵਿੱਚ।" ਉਨ੍ਹਾਂ ਯਕੀਨ ਦਿਵਾਇਆ ਕਿ ਜੋ ਨੌਜਵਾਨ ਨਸ਼ੇ ਤੋਂ ਬਾਹਰ ਆ ਕੇ ਆਪਣੀ ਜ਼ਿੰਦਗੀ ਨਵੇਂ ਸਿਰੇ ਤੋਂ ਸ਼ੁਰੂ ਕਰਨਾ ਚਾਹੁੰਦੇ ਹਨ, ਉਨ੍ਹਾਂ ਨੂੰ ਹਰ ਤਰ੍ਹਾਂ ਦੀ ਮਦਦ ਅਤੇ ਪੁਨਰਵਾਸ ਦਿੱਤਾ ਜਾਵੇਗਾ। ਡਾ. ਚੱਬੇਵਾਲ ਨੇ ਦੱਸਿਆ ਕਿ ਖੇਤਰ ਵਿੱਚ ਵਿਸ਼ੇਸ਼ ਨਸ਼ਾ ਮੁਕਤੀ ਮੁਹਿੰਮ ਚਲਾਈ ਜਾ ਰਹੀ ਹੈ, ਜਿਸ ਵਿੱਚ ਸਕੂਲਾਂ, ਪੰਚਾਇਤਾਂ ਅਤੇ ਸਮਾਜਿਕ ਸੰਸਥਾਵਾਂ ਦੀ ਮਦਦ ਨਾਲ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪਰਸ਼ਾਸਨ ਨਾਲ ਮਿਲ ਕੇ ਉਹਨਾਂ ਥਾਵਾਂ ਦੀ ਪਛਾਣ ਕੀਤੀ ਜਾਵੇਗੀ ਜਿੱਥੇ ਨਸ਼ੇ ਦਾ ਧੰਧਾ ਚਲ ਰਿਹਾ ਹੈ ਅਤੇ ਉਹਨਾਂ ਨੂੰ ਪੂਰੀ ਤਰ੍ਹਾਂ ਖਤਮ ਕੀਤਾ ਜਾਵੇਗਾ।
ਡਾ. ਰਾਜਕੁਮਾਰ ਚੱਬੇਵਾਲ ਨੇ ਇਹ ਵੀ ਕਿਹਾ ਕਿ ਚੱਬੇਵਾਲ ਵਿਧਾਨ ਸਭਾ ਹਲਕੇ ਦੇ ਲੋਕਾਂ ਦੀ ਕਿਸਮਤ ਚੰਗੀ ਹੈ ਕਿ ਉਨ੍ਹਾਂ ਨੂੰ ਡਾ. ਈਸ਼ਾਂਕ ਵਰਗਾ ਜਾਗਰੂਕ, ਜੋਸ਼ੀਲਾ ਅਤੇ ਵਚਨਬੱਧ ਵਿਧਾਇਕ ਮਿਲਿਆ ਹੈ। ਉਨ੍ਹਾਂ ਕਿਹਾ ਕਿ ਡਾ. ਈਸ਼ਾਂਕ ਨਸ਼ੇ ਦੀ ਸਮੱਸਿਆ ਨੂੰ ਗਹਿਰਾਈ ਨਾਲ ਸਮਝਦੇ ਹਨ ਅਤੇ ਇਸ ਨੂੰ ਜੜ੍ਹ ਤੋਂ ਖਤਮ ਕਰਨ ਦੀ ਪੂਰੀ ਸਮਰੱਥਾ ਰੱਖਦੇ ਹਨ। ਡਾ. ਚੱਬੇਵਾਲ ਨੇ ਵਿਸ਼ਵਾਸ ਜਤਾਇਆ ਕਿ ਵਿਧਾਇਕ ਡਾ. ਈਸ਼ਾਂਕ ਦੇ ਅਣਥੱਕ ਯਤਨਾਂ ਅਤੇ ਲੋਕਾਂ ਦੇ ਸਹਿਯੋਗ ਨਾਲ ਚੱਬੇਵਾਲ ਹਲਕਾ ਜਲਦੀ ਹੀ ਨਸ਼ਾ ਮੁਕਤ ਹੋ ਕੇ ਇੱਕ ਮਿਸਾਲ ਬਣੇਗਾ।
ਇਸ ਮੌਕੇ ‘ਤੇ ਪਿੰਡ ਵਾਸੀਆਂ ਨੇ ਵੀ ਇੱਕ ਆਵਾਜ਼ ਵਿੱਚ ਨਸ਼ੇ ਦੇ ਖਿਲਾਫ ਖੜੇ ਹੋਣ ਦੀ ਕਸਮ ਖਾਧੀ।ਜਨਸਭਾ ਦਾ ਸਮਾਪਤੀ “ਨਸ਼ਾ ਮੁਕਤ ਪੰਜਾਬ” ਦੇ ਸੰਕਲਪ ਅਤੇ ਸਮੂਹਕ ਜੈਘੋਸ਼ ਨਾਲ ਹੋਇਆ: "ਨਸ਼ਾ ਛੱਡੇਗਾ ਪੰਜਾਬ, ਜਿੱਤੇਗਾ ਨਵਾਂ ਖ਼ਵਾਬ!"