ਗੜਸ਼ੰਕਰ ਇਲਾਕੇ ਵਿੱਚ ਬਾਂਦਰਾਂ ਦੀ ਦਹਿਸ਼ਤ, ਕਈ ਬੱਚੇ ਕੀਤੇ ਜਖਮੀ

ਗੜਸ਼ੰਕਰ, 30 ਜੂਨ- ਗੜਸ਼ੰਕਰ ਇਲਾਕੇ ਦੇ ਕੁਝ ਪਿੰਡਾਂ ਵਿੱਚ ਬਾਂਦਰਾਂ ਦੀ ਦਹਿਸ਼ਤ ਕਾਰਨ ਬੱਚਿਆਂ ਨੂੰ ਇਹਨਾਂ ਦਾ ਸ਼ਿਕਾਰ ਹੋਣਾ ਪੈ ਰਿਹਾ ਹੈ ਪਿੰਡ ਖਾਨਪੁਰ, ਸ਼ਾਹਪੁਰ ਵਿੱਚ ਪਿਛਲੇ ਦੋ ਦਿਨਾਂ ਦਰਮਿਆਨ ਤਿੰਨ ਬੱਚਿਆਂ ਉੱਪਰ ਬਾਂਦਰਾਂ ਨੇ ਹਮਲਾ ਕਰਕੇ ਉਹਨਾਂ ਨੂੰ ਗੰਭੀਰ ਰੂਪ ਵਿੱਚ ਜਖਮੀ ਕਰ ਦਿੱਤਾ।

ਸਰਕਾਰੀ ਹਸਪਤਾਲ ਗੜਸ਼ੰਕਰ ਵਿੱਚ ਦੇਰ ਸ਼ਾਮ ਇਲਾਜ ਕਰਵਾਉਣ ਪਹੁੰਚੇ ਪੀੜਿਤ ਪਰਿਵਾਰਾਂ ਦੇ ਮੈਂਬਰਾਂ ਨੇ ਦੱਸਿਆ ਕਿ ਉਹਨਾਂ ਦੇ ਬੱਚੇ ਪਿੰਡ ਵਿੱਚ ਗਲੀ ਮਹੱਲੇ ਵਿੱਚ ਜਦ ਖੇਡਦੇ ਹਨ ਤਾਂ ਅਚਨਚੇਤ ਬਾਂਦਰ ਬੱਚਿਆਂ ਉੱਪਰ ਹਮਲਾ ਕਰਕੇ ਉਹਨਾਂ ਨੂੰ ਜ਼ਖਮੀ ਕਰ ਦਿੰਦੇ ਹਨ।ਦੱਸਣਾ ਬਣਦਾ ਹੈ ਕਿ ਪਿਛਲੇ ਕੁਝ ਸਮੇਂ ਪਹਿਲਾਂ ਪਿੰਡ ਪੰਡੋਰੀ ਵਿੱਚ ਵੀ ਇਸੇ ਤਰ੍ਹਾਂ ਬਾਂਦਰਾਂ ਵੱਲੋਂ ਬੱਚਿਆਂ ਉੱਪਰ ਅਤੇ ਵੱਡੇ ਵਿਅਕਤੀਆਂ ਉੱਪਰ ਹਮਲੇ ਕੀਤੇ ਗਏ ਸਨ।
ਗੱਲ ਜੇਕਰ ਪਿੰਡ ਬੀਤ ਦੇ ਸੇਖੋਵਾਲ, ਹੈਬੋਵਾਲ, ਸੀਹਵਾਂ ਦੀ ਕੀਤੀ ਜਾਵੇ ਤਾਂ ਉਥੇ ਲਗਾਤਾਰ ਬਾਂਦਰਾਂ ਦੀ ਦਹਿਸ਼ਤ ਬਣੀ ਰਹਿੰਦੀ ਹੈ ਤੇ ਆਮ ਲੋਕਾਂ ਨੂੰ ਆਪਣੀ ਰੋਜ ਮਰਾ ਦੀ ਜ਼ਿੰਦਗੀ ਵਿੱਚ ਬਾਂਦਰਾਂ ਦੇ ਦਹਿਸ਼ਤ ਤੋਂ ਪਰੇਸ਼ਾਨ ਰਹਿਣਾ ਪੈਂਦਾ ਹੈ। ਆਮ ਲੋਕਾਂ ਦੀ ਮੰਗ ਹੈ ਕਿ ਵਣ ਜੀਵ ਵਿਭਾਗ ਇਸ ਪਾਸੇ ਗੌਰ ਕਰੇ ਅਤੇ ਆਮ ਲੋਕਾਂ ਨੂੰ ਰਾਹਤ ਦੇਣ ਲਈ ਬਣਦੇ ਕਦਮ ਪੁੱਟੇ।