
ਮੋਹਾਲੀ ਸੀਨੀਅਰ ਸਿਟੀਜ਼ਨ ਐਸੋਸੀਏਸ਼ਨ ਵੱਲੋਂ ਮੈਂਬਰਾਂ ਲਈ ਪਿਕਨਿਕ ਦਾ ਆਯੋਜਨ।
ਮੋਹਾਲੀ: ਐਮ.ਐਸ.ਸੀ.ਏ. ਦੇ ਪ੍ਰਧਾਨ ਬ੍ਰਿਗੇਡੀਅਰ ਜੇ ਐਸ ਜਗਦੇਵ ਅਤੇ ਉਨ੍ਹਾਂ ਦੀ ਟੀਮ ਵੱਲੋਂ ਮੈਂਬਰਾਂ ਲਈ ਰਾਮਗੜ ਫੋਰਟ ਵਿਖੇ ਪਿਕਨਿਕ ਦਾ ਉਪਰਾਲਾ ਕੀਤਾ ਗਿਆ ਜਿਸ ਵਿੱਚ ਤਕਰੀਬਨ 130 ਮੈਬਰਾਂ ਦੀ ਮੌਜੂਦਗੀ ਸੀ।
ਮੋਹਾਲੀ: ਐਮ.ਐਸ.ਸੀ.ਏ. ਦੇ ਪ੍ਰਧਾਨ ਬ੍ਰਿਗੇਡੀਅਰ ਜੇ ਐਸ ਜਗਦੇਵ ਅਤੇ ਉਨ੍ਹਾਂ ਦੀ ਟੀਮ ਵੱਲੋਂ ਮੈਂਬਰਾਂ ਲਈ ਰਾਮਗੜ ਫੋਰਟ ਵਿਖੇ ਪਿਕਨਿਕ ਦਾ ਉਪਰਾਲਾ ਕੀਤਾ ਗਿਆ ਜਿਸ ਵਿੱਚ ਤਕਰੀਬਨ 130 ਮੈਬਰਾਂ ਦੀ ਮੌਜੂਦਗੀ ਸੀ।
ਐਸੋਸੀਏਸ਼ਨ ਦੇ ਸਕੱਤਰ ਪਬਲਿਕ ਰਿਲੇਸ਼ਨ ਹਰਿੰਦਰ ਪਾਲ ਸਿੰਘ ਹੈਰੀ ਨੇ ਦੱਸਿਆ ਕਿ ਮੈਂਬਰਾ ਲਈ ਵਿਸ਼ੇਸ਼ ਤੌਰ ਤੇ ਬ੍ਰੇਕਫਾਸਟ ਵਿਚ ਚਾਹ, ਸੈਂਡਵਿਚ, ਪਕੌੜਿਆਂ ਅਤੇ ਦੁਪਿਹਰ ਦੇ ਖਾਣੇ ਦਾ ਇੰਤਜਾਮ ਕੀਤਾ ਗਿਆ ਸੀ।
ਪ੍ਰਧਾਨ ਬ੍ਰਿਗੇਡੀਅਰ ਜਗਦੇਵ ਨੇ ਦੱਸਿਆ ਕਿ ਸਾਰੇ ਮੈਂਬਰਾਂ ਨੇ ਇਸ ਪਿਕਨਿਕ ਦੋਰਾਨ ਖੂਬਸੂਰਤ ਫੋਰਟ ਵਿੱਚ ਖੇਡਾਂ ਵਿੱਚ ਭਾਗ ਲੈਂਦਿਆਂ ਖੂਬ ਅਨੰਦ ਮਾਣਿਆ ਅਤੇ ਵੱਖ ਵੱਖ ਗਰੁਪਾਂ ਰਾਹੀਂ ਫੋਟਵਾਂ ਖਿਚਵਾਂਈਆਂ।
ਇਸ ਉਪਰੰਤ ਮੈਂਬਰਾਂ ਵੱਲੋਂ ਤੰਬੋਲਾ ਖੇਡਿਆ ਗਿਆ। ਵੱਖ ਵੱਖ ਖੇਡਾਂ ਵਿਚੋਂ ਜੇਤੂ ਖਿਡਾਰੀਆਂ ਨੂੰ ਐਸੋਸੀਏਸ਼ਨ ਵੱਲੋਂ ਤੋਹਫੇ ਦਿੱਤੇ ਗਏ।
ਮਹੋਲ ਉਸ ਸਮੇਂ ਹੋਰ ਵੀ ਰੰਗੀਨ ਹੋ ਗਿਆ ਜਦੋਂ ਐਸੋਸੀਏਸ਼ਨ ਦੇ ਮੈਂਬਰਾਂ ਵੱਲੋਂ ਬੋਲੀਆਂ ਪਾਉਂਦੇ ਹੋਏ ਗਿੱਧੇ ਅਤੇ ਭੰਗੜੇ ਪਾਏ ਗਏ ਅਤੇ ਕੁਝ ਮੈਂਬਰਾਂ ਵੱਲੋਂ ਗੀਤ ਗਾਏ ਗਏ।
ਇਸ ਉਪਰੰਤ ਐਸੋਸੀਏਸ਼ਨ ਦੇ ਪ੍ਰਧਾਨ ਵੱਲੋਂ ਇਸ ਪਿਕਨਿਕ ਨੂੰ ਸਫਲ ਬਣਾਉਣ ਲਈ ਸੁਖਵਿੰਦਰ ਸਿੰਘ ਬੇਦੀ ਜਨਰਲ ਸਕੱਤਰ , ਸ੍ਰ ਜਗਜੀਤ ਸਿੰਘ ਰਾਵਲ ਵਿੱਤ ਸਕੱਤਰ, ਸ੍ਰ ਹਰਜਿੰਦਰ ਸਿੰਘ ਸਕੱਤਰ ਈਵੈਂਟਸ, ਸਕੱਤਰ ਪਬਲਿਕ ਰਿਲੇਸ਼ਨ ਹਰਿੰਦਰ ਪਾਲ ਸਿੰਘ ਹੈਰੀ, ਆਰ ਪੀ ਸਿੰਘ ਵਿੱਗ, ਜੀ ਐਸ ਬਿੰਦਰਾ, ਵਿੰਗ ਕਮਾਂਡਰ ਬਲਦੇਵ ਸਿੰਘ, ਡਾ ਜੰਗ ਸਿੰਘ ਰਾਮਗੜ੍ਹੀਆ ਅਤੇ ਐਸੋਸੀਏਸ਼ਨ ਦੇ ਹੋਰ ਅਹੁਦੇਦਾਰਾਂ ਅਤੇ ਮੈਂਬਰਾਂ ਦਾ ਸਹਿਯੋਗ ਦੇਣ ਤੇ ਧੰਨਵਾਦ ਕੀਤਾ।
