ਸਾਲਾਨਾ ਗੁਰਮਤਿ ਕੈਂਪ ਦੀਆਂ ਤਿਆਰੀਆਂ ਦੇ ਸੰਬੰਧ ਵਿੱਚ ਮੀਟਿੰਗ ਅੱਜ
ਮਾਹਿਲਪੁਰ, 26 ਮਈ- ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਸੇਵਾ ਸੁਸਾਇਟੀ ਅਤੇ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਖੇਤਰ ਮਾਹਿਲਪੁਰ ਵਲੋਂ ਹਰ ਸਾਲ ਸਕੂਲ ਦੇ ਵਿਦਿਆਰਥੀਆਂ ਦਾ ਗੁਰਮਤਿ ਕੈਂਪ ਜੂਨ ਮਹੀਨੇ ਗੁਰਦੁਆਰਾ ਬਿਭੋਰ ਸਾਹਿਬ (ਨੰਗਲ ਭਾਖੜਾ) ਵਿਖੇ ਲਗਾਇਆ ਜਾਂਦਾ ਹੈ।

ਜਿਸ ਵਿੱਚ ਨਿਤਨੇਮ, ਗੁਰਬਾਣੀ ਸੰਥਿਆ ਅਤੇ ਵਿਦਵਾਨਾਂ ਦੁਆਰਾ ਜੀਵਨ ਜਾਂਚ ਸਬੰਧੀ ਵਿਸ਼ੇਸ਼ ਲੈਕਚਰ ਦਿੱਤੇ ਜਾਂਦੇ ਹਨ। ਇਸ ਦੇ ਨਾਲ ਹੀ ਹੋਰ ਸ਼ਖਸੀਅਤ ਉਸਾਰੀ ਸਬੰਧੀ ਗਤੀਵਿਧੀਆਂ ਕਰਵਾਈਆਂ ਜਾਂਦੀਆਂ ਹਨ, ਸੋ ਪਿਛਲੀਆਂ ਇੱਕਤਰਤਾਵਾਂ ਦੀ ਲੜੀ ਵਿੱਚ ਹੀ ਇੱਕ ਜ਼ਰੂਰੀ ਮੀਟਿੰਗ 27 ਮਈ 2025 ਦਿਨ ਮੰਗਲਵਾਰ ਸਮਾਂ ਠੀਕ 2.30 ਵਜੇਂ ਗੁਰਦੁਆਰਾ ਸ਼ਹੀਦਾਂ ਲੱਧੇਵਾਲ, ਮਾਹਿਲਪੁਰ ਵਿਖੇ ਰੱਖੀ ਗਈ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਪ੍ਰੋਫੈਸਰ ਆਪਿੰਦਰ ਸਿੰਘ ਮਾਹਿਲਪੁਰੀ ਸੰਯੋਜਕ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ, ਜਥੇਦਾਰ ਹਰਬੰਸ ਸਿੰਘ ਸਰਹਾਲਾ ਪ੍ਰਧਾਨ ਸਾਹਿਬਜਾਦਾ ਬਾਬਾ ਅਜੀਤ ਸਿੰਘ ਸੇਵਾ ਸੋਸਾਇਟੀ ਅਤੇ ਸਰਦਾਰ ਜਗਜੀਤ ਸਿੰਘ ਗਣੇਸ਼ਪੁਰ ਜੋਨਲ ਸਕੱਤਰ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਜੋਨ ਹੁਸ਼ਿਆਰਪੁਰ ਨੇ ਸਾਂਝੇ ਤੌਰ ਤੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਕਿਹਾ ਕਿ ਇਲਾਕਾ ਨਿਵਾਸੀ ਸਭ ਸਤਿਕਾਰਤ ਵੀਰਾਂ/ਭੈਣਾਂ ਨੂੰ ਸਨਿਮਰ ਬੇਨਤੀ ਹੈ ਕਿ ਉਹ ਆਪਣਾ ਫਰਜ਼ ਪਹਿਚਾਣਦੇ ਹੋਏ ਇਸ ਮੀਟਿੰਗ ਵਿੱਚ ਹਾਜਰੀ ਜਰੂਰ ਦੇਣ ਜੀ, ਤਾਂ ਜੋ ਇਸ ਸਾਲ ਦੇ ਕੈਂਪ ਦੇ ਪ੍ਰਬੰਧ ਬਾਰੇ ਮੁਕੰਮਲ ਤਿਆਰੀਆਂ ਸਬੰਧੀ ਵਿਚਾਰ-ਚਰਚਾ ਕੀਤੀ ਜਾ ਸਕੇ।