ਹਾਈਕੋਰਟ ਦੇ ਹੁਕਮਾਂ 'ਤੇ ਮੁਹਾਲੀ ਦੇ ਬਸ ਸਟੈਂਡ ਅਤੇ ਉਸ ਦੇ ਨਾਲ ਲੱਗਦੀ ਬੰਦ ਸੜਕ ਦੇ ਮਸਲੇ 'ਤੇ ਗਮਾਡਾ ਮੁਖੀ ਦੀ ਅਗਵਾਈ ਵਿੱਚ ਹੋਈ ਮੀਟਿੰਗ - ਕੁਲਜੀਤ ਸਿੰਘ ਬੇਦੀ
ਐਸ ਏ ਐਸ ਨਗਰ, 4 ਸਤੰਬਰ- ਮੁਹਾਲੀ ਦੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਬਸ ਸਟੈਂਡ ਅਤੇ ਉਸ ਨਾਲ ਲੱਗਦੀ ਬੰਦ ਸੜਕ ਦੇ ਮਸਲੇ ਨੂੰ ਮੁਹਾਲੀ ਦੀ ਬਦਕਿਸਮਤੀ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਮਾਣਯੋਗ ਹਾਈਕੋਰਟ ਦੇ ਚੀਫ ਜਸਟਿਸ ਵੱਲੋਂ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਅਧਿਕਾਰੀਆਂ ਨੂੰ ਸਖ਼ਤ ਹਦਾਇਤਾਂ ਦਿੱਤੇ ਜਾਣ ਤੋਂ ਬਾਅਦ ਇਸ ਮਸਲੇ ਦੇ ਹੱਲ ਲਈ ਮੀਟਿੰਗ ਹੋਈ ਹੈ।

ਮੀਟਿੰਗ ਵਿੱਚ ਸ਼ਾਮਿਲ ਹੋਣ ਉਪਰੰਤ ਉਨ੍ਹਾਂ ਕਿਹਾ ਕਿ ਬਸ ਸਟੈਂਡ ਦੇ ਨਾਲ ਦੀ ਸੜਕ ਪਿਛਲੇ 14 ਸਾਲਾਂ ਤੋਂ ਬੰਦ ਪਈ ਹੈ, ਜਿਸ ਕਾਰਨ ਲੋਕਾਂ ਨੂੰ ਰੋਜ਼ਾਨਾ ਭਾਰੀ ਜਾਮ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਇੱਕ ਪਾਸੇ ਇਹ ਸੜਕ ਬੰਦ ਹੈ ਅਤੇ ਦੂਜੇ ਪਾਸੇ ਨੈਸ਼ਨਲ ਹਾਈਵੇ (ਦਾਰਾ ਸਟੂਡੀਓ-ਵੇਰਕਾ ਚੌਂਕ ਵਾਲਾ ਹਿੱਸਾ) ਵੀ ਆਉਣ ਵਾਲੇ ਦਿਨਾਂ ਵਿੱਚ ਧਸ ਸਕਦਾ ਹੈ।
ਉਨ੍ਹਾਂ ਕਿਹਾ ਕਿ ਬਰਸਾਤਾਂ ਦੇ ਕਾਰਨ ਸੜਕ ਦੀ ਬੇਸਮੈਂਟ ਧਸਣੀ ਸ਼ੁਰੂ ਹੋ ਚੁੱਕੀ ਹੈ ਅਤੇ ਜੇ ਵੱਡੀ ਬਾਰਿਸ਼ ਹੋ ਗਈ ਤਾਂ ਇਹ ਹਾਈਵੇ ਬੰਦ ਹੋ ਸਕਦਾ ਹੈ ਅਤੇ ਰਾਤੋਂ-ਰਾਤ ਕੋਈ ਵੱਡੀ ਦੁਰਘਟਨਾ ਵੀ ਵਾਪਰ ਸਕਦੀ ਹੈ।
ਉਨ੍ਹਾਂ ਦੱਸਿਆ ਕਿ ਮੀਟਿੰਗ ਵਿੱਚ ਹਾਜ਼ਰ ਕੰਪਨੀ ਦੇ ਨੁਮਾਇੰਦੇ ਨੇ ਕਿਹਾ ਕਿ ਉਹ ਸੜਕ ਬਣਾਉਣ ਲਈ ਤਿਆਰ ਹਨ, ਪਰ ਗਮਾਡਾ ਵੱਲੋਂ ਪਰਮਿਸ਼ਨ ਅਤੇ ਇਨਫਰਾਸਟਰਕਚਰ ਦੇਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਕੰਪਨੀ ਅਤੇ ਗਮਾਡਾ ਵਿੱਚ ਤਾਲਮੇਲ ਬਣਨਾ ਬਹੁਤ ਜ਼ਰੂਰੀ ਹੈ ਤਾਂ ਜੋ ਜਨਤਾ ਨੂੰ ਸਹੂਲਤ ਮਿਲ ਸਕੇ। ਉਨ੍ਹਾਂ ਕਿਹਾ ਕਿ ਮੁਹਾਲੀ ਦੇ ਲੋਕਾਂ ਨੂੰ ਇਨਫਰਾਸਟਰਕਚਰ ਨਾ ਦੇਣਾ ਅਤੇ ਬਸ ਸਟੈਂਡ ਨੂੰ 14 ਸਾਲ ਤੱਕ ਨਾ ਚਲਾਉਣਾ ਗਮਾਡਾ ਦੇ ਮੱਥੇ 'ਤੇ ਕਲੰਕ ਹੈ।
ਇਸ ਕਲੰਕ ਨੂੰ ਧੋਣ ਲਈ ਹੁਣ ਜ਼ਰੂਰੀ ਹੈ ਕਿ ਸੜਕ ਨੂੰ ਤੁਰੰਤ ਚਲਾਇਆ ਜਾਵੇ। ਉਨ੍ਹਾਂ ਕਿਹਾ ਕਿ ਮੀਟਿੰਗ ਵਿੱਚ ਫੈਸਲਾ ਹੋਇਆ ਕਿ ਅਧਿਕਾਰੀ ਆਪਣਾ ਤਕਨੀਕੀ ਜਾਇਜ਼ਾ ਕਰਕੇ ਅਗਲੀ ਸੁਣਵਾਈ ਦੌਰਾਨ ਹਾਈਕੋਰਟ ਨੂੰ ਜਾਣਕਾਰੀ ਦੇਣਗੇ। ਬੇਦੀ ਨੇ ਉਮੀਦ ਜਤਾਈ ਕਿ ਇਸ ਵਾਰ ਕੋਈ ਸਕਾਰਾਤਮਕ ਨਤੀਜਾ ਸਾਹਮਣੇ ਆਵੇਗਾ ਅਤੇ ਮੁਹਾਲੀ ਦੀ ਲੰਬੇ ਸਮੇਂ ਤੋਂ ਟਲਦੀ ਆ ਰਹੀ ਇਹ ਸਮੱਸਿਆ ਹੱਲ ਹੋਵੇਗੀ।