ਨਰੇਗਾ ਰੋਜ਼ਗਾਰ ਪ੍ਰਾਪਤ ਯੂਨੀਅਨ ( ਰਜਿ) ਫ਼ਰੀਦਕੋਟ ਦੀ ਹੋਈ ਮੀਟਿੰਗ
ਫ਼ਰੀਦਕੋਟ- ਕਾਮਰੇਡ ਜ਼ਿਲਾ ਸਕੱਤਰ ਅਸ਼ੋਕ ਕੌਂਸਲ ਜੀ ਅਤੇ ਜਿਲਾ ਪ੍ਰਧਾਨ ਕਾਮਰੇਡ ਵੀਰ ਸਿੰਘ ਕੰਮੇਆਣਾ ਦੀ ਸਾਂਝੀ ਪ੍ਰਧਾਨਗੀ ਹੇਠ ਹੋਈ ਪਿੰਡ ਅਰਾਈਆਂ ਵਾਲਾ ਦੀ ਨਰੇਗਾ ਦੀ ਲੇਬਰ ਦੇ ਕੱਚੇ ਅਤੇ ਪੱਕੇ ਮੁਲਾਜ਼ਮਾਂ ਦੀ ਨਹਿਰਾਂ ਤੇ ਬਣੀ ਨਰਸਰੀ 'ਚ ਕਰਵਾਈ ਗਈ।

ਮੀਟਿੰਗ ਦੌਰਾਨ ਕਾਮਰੇਡ ਅਸ਼ੋਕ ਕੌਂਸਲ ਜੀ ਵੱਲੋਂ ਨਰੇਗਾ ਮਜ਼ਦੂਰਾਂ ਨੂੰ ਜੱਥੇ ਬੰਧਕ ਹੋਣ ਲਈ ਪ੍ਰੇਰਿਤ ਕੀਤਾ ਗਿਆ ਅਤੇ ਨਾਲ ਹੀ 24 ਅਗਸਤ ਨੂੰ ਕਾਮਰੇਡ ਅਮੋਲਕ ਭਵਨ ਫਰੀਦਕੋਟ ਵਿਖੇ ਪਹੁੰਚਣ ਦੀ ਅਪੀਲ ਵੀ ਕੀਤੀ ਗਈ। ਨਰੇਗਾ ਮਜ਼ਦੂਰਾਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ ਅਤੇ ਉਹਨਾਂ ਨੇ ਭਰੋਸਾ ਦਿੱਤਾ ਕਿ ਅਸੀਂ 24 ਅਗਸਤ ਨੂੰ ਕਾਮਰੇਡ ਅਮੋਲਕ ਭਵਨ ਵੱਡੀ ਗਿਣਤੀ ਵਿੱਚ ਪਹੁੰਚਾਂਗੇ।
ਮੀਟਿੰਗ ਵਿੱਚ ਹਾਜ਼ਰ ਸਾਥੀ ਜ਼ਿਲ੍ਹਾ ਪ੍ਰਧਾਨ ਕਾਮਰੇਡ ਵੀਰ ਸਿੰਘ ਕੰਮੇਆਣਾ , ਪੈਨਸ਼ਨਰ ਆਗੂ ਹਰਪਾਲ ਮਚਾਕੀ ਜੀ, ਬਲਕਾਰ ਸਿੰਘ ਸਹੋਤਾ, ਗੁਰਦੀਪ ਸਿੰਘ ਕੰਮੇਆਣਾ, ਗੁਰਵਿੰਦਰ ਸਿੰਘ ਮਚਾਕੀ, ਗੁਰਦੇਵ ਸਿੰਘ ,ਦਵਿੰਦਰ ਸਿੰਘ ,ਗੁਰਵਿੰਦਰ ਸਿੰਘ, ਕੁਲਵਿੰਦਰ ਕੌਰ ,ਰਜਿੰਦਰ ਕੌਰ, ਸ਼ਿੰਦਰ ਕੌਰ, ਪ੍ਰਕਾਸ਼ ਕੌਰ ,ਰਤਨ ਸਿੰਘ ,ਦਰਸ਼ਨ ਸਿੰਘ ,ਰਾਜੂ ਸਿੰਘ ਅਤੇ ਹੋਰ ਬਹੁਤ ਸਾਰੇ ਸਾਥੀ ਹਾਜ਼ਰ ਹੋਏ।