ਮਾਤਾ ਜੈ ਰਾਣੀ ਜੈਨ ਦੀਆਂ ਅੱਖਾਂ ਨਾਲ ਦੋ ਹਨ੍ਹੇਰੀ ਜ਼ਿੰਦਗੀਆਂ ਨੂੰ ਮਿਲੇਗੀ ਰੌਸ਼ਨੀ – ਸੰਜੀਵ ਅਰੋੜਾ

ਹੁਸ਼ਿਆਰਪੁਰ- ਅਸ਼ੋਕ ਨਗਰ, ਵਕੀਲਾਂ ਬਜ਼ਾਰ ਨਿਵਾਸੀ 75 ਸਾਲਾ ਜੈ ਰਾਣੀ ਜੈਨ ਦੇ ਦੇਹਾਂਤ ਉਪਰੰਤ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੇ ਆਪਣੀ ਮਾਤਾ ਦੇ ਨੇਤਰ ਰੋਟਰੀ ਆਈ ਬੈਂਕ ਰਾਹੀਂ ਥਿੰਦ ਆਈ ਹਸਪਤਾਲ ਨੂੰ ਦਾਨ ਕਰ ਦਿੱਤੇ। ਦਾਨ ਲੈਣ ਦੀ ਪ੍ਰਕਿਰਿਆ ਨੂੰ ਡਾ. ਅਮਨਿੰਦਰ ਪਾਲ, ਅਮਨਦੀਪ ਸਿੰਘ, ਅਮਰਜੀਤ ਕੌਰ ਅਤੇ ਅਸਿਸਟੈਂਟ ਗੁਰਪ੍ਰੀਤ ਸਿੰਘ ਨੇ ਪੂਰਾ ਕੀਤਾ।

ਇਸ ਮੌਕੇ ਰੋਟਰੀ ਆਈ ਬੈਂਕ ਦੇ ਚੇਅਰਮੈਨ ਤੇ ਪ੍ਰਮੁੱਖ ਸਮਾਜ ਸੇਵੀ ਸੰਜੀਵ ਅਰੋੜਾ ਨੇ ਪਰਿਵਾਰ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਮਾਤਾ ਜੈ ਰਾਨੀ ਜੈਨ ਦੀਆਂ ਅੱਖਾਂ ਨਾਲ ਦੋ ਹਨ੍ਹੇਰੀ ਜ਼ਿੰਦਗੀਆਂ ਰੌਸ਼ਨ ਹੋਣਗੀਆਂ ਜੋ ਅੱਜ ਤੱਕ ਕਾਰਨੀਆ ਬਲਾਇਡਨੈੱਸ ਕਾਰਨ  ਹਨ੍ਹੇਰੀ ਜਿੰਦਗੀ ਜੀ ਰਹੀਆਂ ਸਨ। ਉਨ੍ਹਾਂ ਨੇ ਦੱਸਿਆ ਕਿ ਇੱਕ ਵਿਅਕਤੀ ਵੱਲੋਂ ਦਾਨ ਕੀਤੀਆਂ ਅੱਖਾਂ ਦੋ ਲੋਕਾਂ ਨੂੰ ਲੱਗਦੀਆਂ ਹਨ।
 ਸ਼੍ਰੀ ਅਰੋੜਾ ਨੇ ਕਿਹਾ ਕਿ ਜੇ ਤੁਹਾਡੇ ਆਸ-ਪਾਸ ਕਿਸੇ ਦੀ ਮੌਤ ਹੋਵੇ ਤਾਂ ਉਸ ਦੀਆਂ ਅੱਖਾਂ ਮੌਤ ਤੋਂ 6 ਤੋਂ 8 ਘੰਟਿਆਂ ਦੇ ਅੰਦਰ ਲਈਆਂ ਜਾ ਸਕਦੀਆਂ ਹਨ। ਜੇ ਪਰਿਵਾਰ ਸਹੀ ਸਮੇਂ ਸੂਚਨਾ ਦੇਵੇ ਤਾਂ ਉਸ ਦੀਆਂ ਅੱਖਾਂ ਦਾਨ ਕਰਵਾਈਆਂ ਜਾ ਸਕਦੀਆਂ ਹਨ ਜੋ ਕਿਸੇ ਦੇ ਅੰਨ੍ਹੇਰੇ ਜੀਵਨ ਨੂੰ ਰੌਸ਼ਨ ਕਰਨ ਵਿੱਚ ਸਹਾਇਕ ਸਾਬਤ ਹੁੰਦੀਆਂ ਹਨ। 
ਇਸ ਮੌਕੇ ਪਤੀ ਸਿਕੰਦਰ ਲਾਲ ਜੈਨ ਅਤੇ ਪੁੱਤਰ ਸੰਦੀਪ ਜੈਨ ਨੇ ਦੱਸਿਆ ਕਿ ਉਨ੍ਹਾਂ ਦੀ ਮਾਤਾ ਦੀ ਇੱਛਾ ਸੀ ਕਿ ਮਰਣ ਉਪਰੰਤ ਉਨਾਂ ਦੇ ਨੇਤਰਦਾਨ ਕਰਵਾਏ ਜਾਣ, ਇਸ ਲਈ ਪਰਿਵਾਰ ਵੱਲੋਂ ਉਨ੍ਹਾਂ ਦੀ ਇੱਛਾ ਨੂੰ ਪੂਰਾ ਕਰਦੇ ਹੋਏ ਨੇਤਰਦਾਨ ਕਰਵਾਏ ਗਏ।ਇਸ ਮੌਕੇ ਸੋਸਾਇਟੀ ਵੱਲੋਂ ਮਦਨ ਲਾਲ ਮਹਾਜਨ, ਵਿਜੇ ਅਰੋੜਾ ਅਤੇ ਈਸ਼ਾਨ ਜੈਨ ਵੀ ਮੌਜੂਦ ਸਨ।