ਮਲਕੀਤ ਸਿੰਘ ਪੰਡੋਰੀ ਨੂੰ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਜਿਲ੍ਹਾ ਮੁਹਾਲੀ ਦਾ ਪ੍ਰੈਸ ਸਕੱਤਰ ਬਣਾਇਆ
ਐਸ ਏ ਐਸ ਨਗਰ, 26 ਅਗਸਤ- ਮਲਕੀਤ ਸਿੰਘ ਪੰਡੋਰੀ (ਸਕੱਤਰ ਮਾਰਕੀਟ ਕਮੇਟੀ ਖਰੜ) ਨੂੰ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਜਿਲ੍ਹਾ ਮੁਹਾਲੀ ਦਾ ਪ੍ਰੈਸ ਸਕੱਤਰ ਬਣਾਇਆ ਗਿਆ ਹੈ।
ਐਸ ਏ ਐਸ ਨਗਰ, 26 ਅਗਸਤ- ਮਲਕੀਤ ਸਿੰਘ ਪੰਡੋਰੀ (ਸਕੱਤਰ ਮਾਰਕੀਟ ਕਮੇਟੀ ਖਰੜ) ਨੂੰ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਜਿਲ੍ਹਾ ਮੁਹਾਲੀ ਦਾ ਪ੍ਰੈਸ ਸਕੱਤਰ ਬਣਾਇਆ ਗਿਆ ਹੈ।
ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਸ੍ਰੀ ਬਲਬੀਰ ਸਿੰਘ ਰਾਜੇਵਾਲ ਦੇ ਪੁੱਤਰ ਤੇਜਿੰਦਰ ਸਿੰਘ ਰਾਜੇਵਾਲ ਵੱਲੋਂ ਸ੍ਰੀ ਮਲਕੀਤ ਸਿੰਘ ਪੰਡੋਰੀ ਨੂੰ ਸਰੋਪਾ ਦੇ ਕੇ ਉਹਨਾਂ ਦਾ ਕਿਸਾਨ ਯੂਨੀਅਨ ਰਾਜੇਵਾਲ ਵਿੱਚ ਸਵਾਗਤ ਕੀਤਾ ਗਿਆ। ਇਸ ਮੌਕੇ ਯੂਨੀਅਨ ਦੇ ਸੂਬਾ ਸਕੱਤਰ ਪਰਮਦੀਪ ਸਿੰਘ ਬੈਦਵਾਨ ਅਤੇ ਜਿਲ੍ਹਾ ਪ੍ਰਧਾਨ ਕਿਰਪਾਲ ਸਿੰਘ ਸਿਆਓ ਵੀ ਹਾਜਰ ਸਨ।