ਮਹਾਸ਼ਿਵਰਾਤਰੀ ਦਾ ਤਿਉਹਾਰ 26 ਫਰਵਰੀ ਨੂੰ ਤਪ ਅਸਥਾਨ ਅਲਮਸਤ ਫਕੀਰ ਬਾਪੂ ਗੰਗਾ ਦਾਸ ਜੀ ਵਿਖੇ ਮਨਾਇਆ ਜਾਵੇਗਾ-ਮਨਦੀਪ ਸਿੰਘ ਮੰਗਾ
ਹੁਸ਼ਿਆਰਪੁਰ- ਬਾਪੂ ਗੰਗਾ ਦਾਸ ਵੈਲਫੇਅਰ ਸੋਸਾਇਟੀ ਵੱਲੋਂ ਮੁੱਖ ਸੇਵਾਦਾਰ ਮਨਦੀਪ ਸਿੰਘ ਬੈਂਸ ਦੀ ਅਗਵਾਈ ਹੇਠ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਦਰਬਾਰ ਅਲਮਸਤ ਫਕੀਰ ਬਾਪੂ ਗੰਗਾ ਦਾਸ ਜੀ ਵਿਖੇ 26 ਫਰਵਰੀ ਨੂੰ ਮਹਾਂਸ਼ਿਵਰਾਤਰੀ ਦਾ ਤਿਉਹਾਰ ਬਹੁਤ ਹੀ ਪ੍ਰੇਮ ਅਤੇ ਸ਼ਰਧਾ ਨਾਲ ਮਨਾਇਆ ਜਾ ਰਿਹਾ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਮਨਦੀਪ ਬੈਂਸ ਨੇ ਦੱਸਿਆ ਕਿ ਇਸ ਮੌਕੇ ਉੱਘੇ ਕਲਾਕਾਰ ਸ਼ਾਮ ਰਾਜਾ ਬਾਪੂ ਜੀ ਦੀ ਮਹਿਮਾ ਦਾ ਗਾਇਨ ਕਰਨਗੇ। ਇਸ ਮੌਕੇ ਪਟਿਆਲਾ ਦੇ ਸੁਨੀਲ ਮਹਾਦੇਵ ਆਰਟਸ ਗਰੁੱਪ ਵੱਲੋਂ ਝਾਕੀਆਂ ਪੇਸ਼ ਕੀਤੀਆਂ ਜਾਣਗੀਆਂ ਅਤੇ ਬਾਪੂ ਜੀ ਦਾ ਭੰਡਾਰਾ ਸੰਗਤਾਂ ਨੂੰ ਲਗਾਤਾਰ ਵੰਡਿਆ ਜਾਵੇਗਾ।