"ਪੰਜਾਬ ਸੰਭਾਲੋ ਮੁਹਿੰਮ" ਦੇ ਤਹਿਤ ਪੰਜਾਬ ਨੂੰ ਨਸ਼ਾ ਮੁਕਤ ਕਰਵਾਉਣ ਲਈ ਬਸਪਾ ਉਤਰੇਗੀ ਸੜਕਾਂ ਤੇ- ਐਡਵੋਕੇਟ ਪਲਵਿੰਦਰ ਮਾਨਾ
ਹੁਸ਼ਿਆਰਪੁਰ- ਪਿੰਡ ਲਲਵਾਨ ਹਲਕਾ ਚੱਬੇਵਾਲ ਵਿਖ਼ੇ "ਪੰਜਾਬ ਸੰਭਾਲੋ ਮੁਹਿੰਮ" ਦੇ ਤਹਿਤ ਮੀਟਿੰਗ ਕੀਤੀ ਗਈ, ਜਿਸ ਵਿਚ ਵਿਸ਼ੇਸ਼ ਤੋਰ ਤੇ ਐਡਵੋਕੇਟ ਪਲਵਿੰਦਰ ਮਾਨਾ ਜੀ ਜਿਲ੍ਹਾ ਇੰਚਾਰਜ / ਇੰਚਾਰਜ ਹਲਕਾ ਚੱਬੇਵਾਲ ਜੀ ਪੁਹੰਚੇ, ਉਨ੍ਹਾਂ ਦੇ ਨਾਲ ਰਾਕੇਸ਼ ਕਿੱਟੀ ਜੀ ਸੀਨੀਅਰ ਬਸਪਾ ਆਗੂ ਵੀ ਪੁਹੰਚੇ, ਆਗੂ ਸਹਿਬਾਨਾਂ ਨੇ ਦਸਿਆ ਕੀ ਬਹੁਜਨ ਸਮਾਜ ਪਾਰਟੀ ਮਿਤੀ 22-05-2025 ਨੂੰ ਡਰੱਗ ਮਾਫ਼ੀਆਂ / ਨਸ਼ਾ ਤਸਕਰਾਂ ਦੇ ਖਿਲਾਫ ਸੜਕਾ ਤੇ ਉਤਰੇਗੀ I

ਇਹ ਪ੍ਰੋਗਰਾਮ ਸ਼ਹੀਦ ਊਧਮ ਸਿੰਘ ਪਾਰਕ ਹੁਸ਼ਿਆਰਪੁਰ ਤੋਂ ਠੀਕ 11.00 am ਆਰੰਭ ਕੀਤਾ ਜਾਵੇਗਾ ਜਿਸ ਦੌਰਾਨ ਪੰਜਾਬ ਸਰਕਾਰ ਅਤੇ ਡਰੱਗ ਮਾਫ਼ੀਆਂ ਦੇ ਖਿਲਾਫ ਸੜਕਾ ਤੇ ਉਤਰ ਕੇ ਪ੍ਰਦਰਸ਼ਨ ਕੀਤਾ ਜਾਵੇਗਾ ਅਤੇ ਹਲਕਾ ਮਜੀਠਾ ਵਿਚ ਦੋ ਨੰਬਰੀ ਸ਼ਰਾਬ ਨਾਲ ਹੋਈਆਂ 25 ਤੋਂ ਵੱਧ ਮੌਤਾਂ ਸਬੰਧੀ ਅਤੇ ਮਰਨ ਵਾਲਿਆਂ ਦੇ ਪਰਿਵਾਰਾਂ ਨੂੰ ਉਨ੍ਹਾਂ ਦੇ ਬਣਦੇ ਹੱਕ ਦਵਾਉਣ ਦੀ ਮੰਗ ਕੀਤੀ ਜਾਵੇਗੀ I
ਐਡਵੋਕੇਟ ਪਲਵਿੰਦਰ ਮਾਨਾ ਜੀ ਨੇ ਦਸਿਆ ਮਾਣਯੋਗ ਡਾ ਅਵਤਾਰ ਸਿੰਘ ਕਰੀਮਪੁਰੀ ਜੀ ਪੰਜਾਬ ਪ੍ਰਧਾਨ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪੰਜਾਬ ਸੰਭਾਲੋ ਮੁਹਿੰਮ ਦੇ ਤਹਿਤ ਬਸਪਾ ਪੰਜਾਬ ਦੇ ਸਾਰੇ ਜਿਲਿਆ ਵਿੱਚੋ ਨਸ਼ਾ ਖਤਮ ਕਰਨ ਲਈ ਪੂਰੇ ਪੰਜਾਬ ਅੰਦਰ ਮਿਤੀ 22-5-2025 ਨੂੰ ਸੜਕਾ ਤੇ ਉਤਰੇਗੀ I ਇਸ ਦੌਰਾਨ ਆਪਣੀ ਗੱਲ ਕਰਦਿਆ ਮਾਨਾ ਜੀ ਨੇ ਸਾਰੇ ਪੰਜਾਬੀਆਂ ਨੂੰ ਖੁੱਲਾ ਸੱਦ੍ਹਾ ਦੀਤਾਂ ਹੈ ਕੀ ਆਓ ਸਾਰੇ ਇਕਜੁੱਟ ਹੋ ਕੇ ਪੰਜਾਬ ਦੀ ਜਵਾਨੀ ਅਤੇ ਪਜਾਬੀਅਤ ਨੂੰ ਬੱਚਾਯੀਏ ਅਤੇ ਪੰਜਾਬ ਨੂੰ ਨਸ਼ਾ ਮੁਕਤ ਕਰੀਏ I
ਇਸ ਮੌਕੇ ਐਡਵੋਕੇਟ ਮਾਨਾ ਨੇ ਪਿੰਡ ਲਲਵਾਨ ਦੇ ਸਾਰੇ ਸਾਥੀਆਂ ਨੂੰ ਬੱਡੀ ਗਿਣਤੀ ਵਿਚ ਆਉਣ ਦੀ ਅਪੀਲ ਕੀਤੀ ਅਤੇ ਮੌਕੇ ਤੇ ਬਸਪਾ ਦਾ ਯੂਨਿਟ ਬਣੌਦੇ ਹੋਏ ਬੂਥ ਕਮੇਟੀ ਦਾ ਗਠਨ ਕੀਤਾ I
ਇਸ ਮੌਕੇ ਹਾਜਰ ਸਾਥੀਆਂ ਵਿਚ ਵਿਕੀ ਬੰਗਾ ਬੀ ਵੀ ਐਫ ਇੰਚਾਰਜ, ਬਲਵੰਤ ਸਹਿਗਲ ਅਰਗਨੈਂਜਿੰਗ ਸਕੱਤਰ, ਰਾਜੇਸ਼ ਬੂੰਨੋ ਹਲਕਾ ਖਜਾਨਚੀ, ਨਰਿੰਦਰ ਲਾਲਵਾਨ, ਸੁਰਿੰਦਰ ਪਾਲ, ਜਗਦੀਸ਼ ਜੱਗਾ ਅਤੇ ਬੂਥ ਕਮੇਟੀ ਦੇ ਮੇਂਬਰ ਅਤੇ ਪਿੰਡ ਵਾਸੀ ਹਾਜਰ ਸਨ I