ਖਾਲਸਾ ਕਾਲਜ ਮਾਹਿਲਪੁਰ ਨੂੰ ਇਕ ਲੱਖ ਰੁਪਏ ਦੀ ਸਹਾਇਤਾ ਰਾਸ਼ੀ ਦਿੱਤੀ

ਮਾਹਿਲਪੁਰ 21 ਮਾਰਚ- ਇੱਥੋਂ ਦੇ ਸ਼੍ਰੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਮਾਹਿਲਪੁਰ ਵਿੱਚ ਸਤਪਾਲ ਸਿੰਘ ਬੈਂਸ ਕੈਨੇਡਾ ਅਤੇ ਉਨ੍ਹਾਂ ਦੇ ਭਰਾ ਬਲਵੀਰ ਸਿੰਘ ਬੈਂਸ ਕੈਨੇਡਾ ਵੱਲੋਂ ਆਪਣੇ ਪਿਤਾ ਮਰਹੂਮ ਰਜਿੰਦਰ ਸਿੰਘ ਬੈਂਸ ਦੀ ਯਾਦ ਵਿੱਚ ਕਾਲਜ ਦੇ ਹੋਣਹਾਰ ਅਤੇ ਹੁਸ਼ਿਆਰ ਵਿਦਿਆਰਥੀਆਂ ਦੀ ਵਿੱਤੀ ਮਦਦ ਲਈ ਸੰਸਥਾ ਨੂੰ ਇੱਕ ਲੱਖ ਰੁਪਏ ਦੀ ਸਹਾਇਤਾ ਰਾਸ਼ੀ ਦਾ ਚੈੱਕ ਕਾਲਜ ਦੇ ਪ੍ਰਿੰਸੀਪਲ ਡਾ ਪਰਵਿੰਦਰ ਸਿੰਘ ਨੂੰ ਪ੍ਰਦਾਨ ਕੀਤਾ।

ਜ਼ਿਕਰਯੋਗ ਹੈ ਕਿ ਮਾਹਿਲਪੁਰ ਨਿਵਾਸੀ ਸਤਪਾਲ ਸਿੰਘ ਬੈਂਸ ਅਤੇ ਬਲਵੀਰ ਸਿੰਘ ਬੈਂਸ ਕੈਨੇਡਾ ਦੇ ਪੱਕੇ ਤੌਰ ਤੇ ਵਸਨੀਕ ਹਨ ਅਤੇ ਉਨ੍ਹਾਂ ਦੇ ਪਿਤਾ ਰਜਿੰਦਰ ਸਿੰਘ ਬੈਂਸ ਕਾਲਜ ਦੀ ਸਿੱਖ ਐਜੂਕੇਸ਼ਨਲ ਕਾਉਂਸਲ ਦੇ ਮੈਂਬਰ ਵੀ ਰਹਿ ਚੁੱਕੇ ਹਨ। ਇਸ ਮੌਕੇ ਕਾਲਜ ਦੇ ਪ੍ਰਿੰਸੀਪਲ ਡਾ ਪਰਵਿੰਦਰ ਸਿੰਘ ਨੇ ਉਕਤ ਦਾਨੀ ਪਰਿਵਾਰ ਦਾ ਧੰਨਵਾਦ ਕੀਤਾ ਅਤੇ ਕਾਲਜ ਵਿੱਚ ਮੌਜੂਦਾ ਸਮੇਂ ਚੱਲ ਰਹੇ ਕੋਰਸਾਂ ਬਾਰੇ ਜਾਣਕਾਰੀ ਸਾਂਝੀ ਕੀਤੀ। 
ਇਸ ਦੌਰਾਨ ਕਾਲਜ ਦੇ ਪ੍ਰਬੰਧਕਾਂ ਵੱਲੋਂ ਸਤਪਾਲ ਸਿੰਘ ਬੈਂਸ ਕੈਨੇਡਾ ਦਾ ਵਿਸ਼ੇਸ਼ ਤੌਰ 'ਤੇ ਸਨਮਾਨ ਵੀ ਕੀਤਾ ਗਿਆ। ਇਸ ਮੌਕੇ ਖੇਡ ਪ੍ਰਮੋਟਰ ਪ੍ਰਵਾਸੀ ਪੰਜਾਬੀ ਦਲਜੀਤ ਸਿੰਘ ਬੈਂਸ, ਕੁਲਵੰਤ ਸਿੰਘ , ਡਾ ਵਰਿੰਦਰ ਆਜ਼ਾਦ, ਅਕਾਊਂਟੈਂਟ ਸੁਖਜਿੰਦਰ ਸਿੰਘ ਅਤੇ ਪ੍ਰੋ ਦਵਿੰਦਰ ਠਾਕੁਰ ਵੀ ਹਾਜ਼ਰ ਸਨ।