
ਖਾਲਸਾ ਕਾਲਜ ਮਾਹਿਲਪੁਰ ਵਿੱਚ ਭਾਈ ਘਨਈਆ ਜੀ ਦੀ ਨਿਸ਼ਕਾਮ ਸੇਵਾ ਨੂੰ ਸਮਰਪਿਤ ਵਿਚਾਰ ਚਰਚਾ ਅਤੇ ਖੂਨਦਾਨ ਕੈਂਪ ਦਾ ਆਯੋਜਨ
ਹੁਸ਼ਿਆਰਪੁਰ- ਸ੍ਰੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਮਾਹਿਲਪੁਰ ਵਿੱਚ ਭਾਈ ਘਨਈਆ ਜੀ ਚੈਰੀਟੇਬਲ ਬਲੱਡ ਬੈਂਕ ਹੁਸ਼ਿਆਰਪੁਰ ਅਤੇ ਲਿਵਾਸਾ ਹਸਪਤਾਲ, ਹੁਸ਼ਿਆਰਪੁਰ ਦੇ ਸਹਿਯੋਗ ਨਾਲ ਭਾਈ ਘਨਈਆ ਜੀ ਦੀ ਮਾਨਵਤਾ ਨੂੰ ਨਿਸ਼ਕਾਮ ਸੇਵਾ ਨੂੰ ਸਮਰਪਿਤ ਵਿਚਾਰ ਚਰਚਾ, ਮੁਫ਼ਤ ਮੈਡੀਕਲ ਸਰੀਰਕ ਚੈੱਕਅੱਪ ਅਤੇ ਖੂਨਦਾਨ ਕੈਂਪ ਦਾ ਆਯੋਜਨ ਕੀਤਾ ਗਿਆ।
ਹੁਸ਼ਿਆਰਪੁਰ- ਸ੍ਰੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਮਾਹਿਲਪੁਰ ਵਿੱਚ ਭਾਈ ਘਨਈਆ ਜੀ ਚੈਰੀਟੇਬਲ ਬਲੱਡ ਬੈਂਕ ਹੁਸ਼ਿਆਰਪੁਰ ਅਤੇ ਲਿਵਾਸਾ ਹਸਪਤਾਲ, ਹੁਸ਼ਿਆਰਪੁਰ ਦੇ ਸਹਿਯੋਗ ਨਾਲ ਭਾਈ ਘਨਈਆ ਜੀ ਦੀ ਮਾਨਵਤਾ ਨੂੰ ਨਿਸ਼ਕਾਮ ਸੇਵਾ ਨੂੰ ਸਮਰਪਿਤ ਵਿਚਾਰ ਚਰਚਾ, ਮੁਫ਼ਤ ਮੈਡੀਕਲ ਸਰੀਰਕ ਚੈੱਕਅੱਪ ਅਤੇ ਖੂਨਦਾਨ ਕੈਂਪ ਦਾ ਆਯੋਜਨ ਕੀਤਾ ਗਿਆ।
ਇਸ ਖੂਨਦਾਨ ਕੈਂਪ ਦਾ ਉਦਘਾਟਨ ਸਿੱਖ ਐਜੂਕੇਸ਼ਨਲ ਕੌਂਸਲ ਦੇ ਖਜ਼ਾਨਚੀ ਵੀਰਿੰਦਰ ਸ਼ਰਮਾ, ਸਾਬਕਾ ਮੈਨੇਜਰ ਕਪਿਲ ਕੁਮਾਰ ਸ਼ਰਮਾ, ਪ੍ਰੋਫੈਸਰ ਬਹਾਦਰ ਸਿੰਘ ਸੁਨੇਤ,ਪ੍ਰਿੰਸੀਪਲ ਡਾ ਪਰਵਿੰਦਰ ਸਿੰਘ ਅਤੇ ਇੰਦਰਜੀਤ ਸਿੰਘ ਮਾਨ ਨੇ ਕੀਤਾ । ਇਸ ਮੌਕੇ ਸਵਾਗਤੀ ਸ਼ਬਦ ਪ੍ਰਿੰਸੀਪਲ ਡਾ ਪਰਵਿੰਦਰ ਸਿੰਘ ਨੇ ਸਾਂਝੇ ਕਰਦਿਆਂ ਕਿਹਾ ਕਿ ਖੂਨਦਾਨ ਅਤੇ ਸਰੀਰ ਦੇ ਅੰਗਾਂ ਦੇ ਦਾਨ ਤੋਂ ਵੱਡਾ ਮਨੁੱਖਤਾ ਲਈ ਕੋਈ ਉਪਰਾਲਾ ਨਹੀਂ।
ਉਨ੍ਹਾਂ ਵਿਦਿਆਰਥੀਆਂ ਨੂੰ ਅਜਿਹੇ ਸਮਾਜ ਭਲਾਈ ਕਾਰਜਾਂ ਵਿੱਚ ਹਿੱਸਾ ਲੈਣ ਦੀ ਪ੍ਰੇਰਨਾ ਦਿੱਤੀ। ਇਸ ਮੌਕੇ ਭਾਈ ਘਨਈਆ ਜੀ ਮਿਸ਼ਨ, ਹੁਸ਼ਿਆਰਪੁਰ ਦੇ ਪ੍ਰਧਾਨ ਪ੍ਰੋਫੈਸਰ ਬਹਾਦਰ ਸਿੰਘ ਸੁਨੇਤ ਨੇ ਮੁੱਖ ਬੁਲਾਰੇ ਵਜੋਂ ਸ਼ਿਰਕਤ ਕੀਤੀ। ਉਨ੍ਹਾਂ ਭਾਈ ਘਨਈਆ ਜੀ ਦੀ ਸ਼ਖਸ਼ੀਅਤ ਅਤੇ ਵਿਚਾਰਧਾਰਾ 'ਤੇ ਪ੍ਰਭਾਵਸ਼ਾਲੀ ਲੈਕਚਰ ਦਿੰਦਿਆਂ ਵਿਦਿਆਰਥੀਆਂ ਨੂੰ ਭਾਈ ਘਨਈਆ ਜੀ ਦੇ ਜੀਵਨ, ਸ਼ਖਸ਼ੀਅਤ ਅਤੇ ਵਿਸ਼ਵ ਦੀ ਸਮੁੱਚੀ ਮਨੁੱਖਤਾ ਨੂੰ ਦੇਣ ਤੋਂ ਜਾਣੂ ਕਰਵਾਇਆ।
ਉਨ੍ਹਾਂ ਵਿਦਿਆਰਥੀਆਂ ਨੂੰ ਖੂਨਦਾਨ ਅਤੇ ਹੋਰ ਅਜਿਹੇ ਸਮਾਜ ਭਲਾਈ ਦੇ ਕਾਰਜਾਂ ਵਿੱਚ ਉਤਸ਼ਾਹ ਨਾਲ ਹਿੱਸਾ ਲੈਣ ਦੀ ਅਪੀਲ ਕੀਤੀ । ਇਸ ਮੌਕੇ ਖਾਲਸਾ ਕਾਲਜ ਦੇ ਵਿਦਿਆਰਥੀਆਂ ਨੇ 40 ਯੂਨਿਟ ਤੋਂ ਵੱਧ ਖੂਨਦਾਨ ਕੀਤਾ। ਲਿਵਾਸਾ ਹਸਪਤਾਲ ਦੀ ਮੈਡੀਕਲ ਟੀਮ ਨੇ ਕਾਲਜ ਦੇ ਸਟਾਫ ਅਤੇ ਵਿਦਿਆਰਥੀਆਂ ਦੀ ਮੁਫਤ ਸਰੀਰਕ ਜਾਂਚ ਕੀਤੀ ਜਿਸ ਵਿੱਚ ਹੋਰ ਟੈਸਟਾਂ ਤੋਂ ਇਲਾਵਾ ਵਿਦਿਆਰਥੀਆਂ ਦੀ ਈਸੀਜੀ ਵੀ ਕੀਤੀ ਗਈ।
ਇਸ ਮੌਕੇ ਹਾਜ਼ਰ ਸ਼ਖਸ਼ੀਅਤਾਂ ਨੂੰ ਸਨਮਾਨਿਤ ਕੀਤਾ ਗਿਆ। ਖੂਨਦਾਨ ਕੈਂਪ ਵਿੱਚ ਡਾ ਵਿਕਰਾਂਤ ਰਾਣਾ, ਪ੍ਰੋ ਰਾਜ ਕੁਮਾਰ, ਡਾ ਜੇ ਬੀ ਸੇਖੋਂ, ਡਾ ਰਾਕੇਸ਼ ਕੁਮਾਰ, ਡਾ ਆਰਤੀ ਸ਼ਰਮਾ, ਪ੍ਰੋ ਰਜਿੰਦਰ ਪ੍ਰਸਾਦ, ਡਾ ਦੀਪਕ, ਪ੍ਰੋ ਅਨਿਲ ਕਲਸੀ, ਪ੍ਰੋ ਪੰਕਜ ਪਾਸਵਾਨ, ਸੁਪਰਿਟੈਂਡੈਂਟ ਗੁਰਪ੍ਰੀਤ ਸਿੰਘ ਨੇ ਵਿਸ਼ੇਸ਼ ਭੂਮਿਕਾ ਨਿਭਾਈ। ਇਸ ਮੌਕੇ ਲਿਵਾਸਾ ਹਸਪਤਾਲ ਦੀ ਮੈਡੀਕਲ ਟੀਮ ਵਿੱਚ ਮੈਨੇਜਰ ਵਿਕਾਸ ਠਾਕੁਰ, ਡਾ ਜਸਕਰਨ ਸਿੰਘ, ਸਟਾਫ਼ ਨਰਸ ਸਿਮਰਨਜੀਤ ਕੌਰ, ਬਿਮਲਾ, ਅਮਨਪ੍ਰੀਤ ਕੌਰ ਸਮੇਤ ਸਟਾਫ ਅਤੇ ਵਿਦਿਆਰਥੀ ਹਾਜ਼ਰ ਸਨ।
