ਪੱਤਰਕਾਰ ਜਤਿੰਦਰ ਪਾਲ ਸਿੰਘ ਕਲੇਰ ਨਵਾਂਸ਼ਹਿਰ ਵਲੌ ਸਤਿ ਸ਼੍ਰੀ ਅਕਾਲ ਜੀ
ਰੈਲਮਾਜਰਾ ਦੇ ਮੁਹੱਲਾ ਨਿਵਾਸੀ ਦੂਸ਼ਿਤ ਪਾਣੀ ਪੀਣ ਲਈ ਮਜਬੂਰ ਬਲਾਚੌਰ /ਕਾਠਗੜ੍ਹ,22 ਜੂਨ (ਜਤਿੰਦਰਪਾਲ ਸਿੰਘ ਕਲੇਰ ) ਪਿੰਡ ਰੈਲਮਾਜਰਾ ਵਿਖੇ ਇਕ ਮੁਹੱਲੇ ਵਿੱਚ ਪੀਣ ਵਾਲੇ ਪਾਣੀ ਦੀ ਆ ਰਹੀ ਦੂਸ਼ਿਤ ਸਪਲਾਈ ਤੋਂ ਮੁਹੱਲਾ ਨਿਵਾਸੀ ਕਾਫੀ ਪ੍ਰੇਸ਼ਾਨ ਹਨ ਤੇ ਉਹ ਦੂਸ਼ਿਤ ਪਾਣੀ ਪੀਣ ਲਈ ਮਜਬੂਰ ਹੋ ਰਹੇ ਹਨ।
ਰੈਲਮਾਜਰਾ ਦੇ ਮੁਹੱਲਾ ਨਿਵਾਸੀ ਦੂਸ਼ਿਤ ਪਾਣੀ ਪੀਣ ਲਈ ਮਜਬੂਰ
ਬਲਾਚੌਰ /ਕਾਠਗੜ੍ਹ,22 ਜੂਨ (ਜਤਿੰਦਰਪਾਲ ਸਿੰਘ ਕਲੇਰ ) ਪਿੰਡ ਰੈਲਮਾਜਰਾ ਵਿਖੇ ਇਕ ਮੁਹੱਲੇ ਵਿੱਚ ਪੀਣ ਵਾਲੇ ਪਾਣੀ ਦੀ ਆ ਰਹੀ ਦੂਸ਼ਿਤ ਸਪਲਾਈ ਤੋਂ ਮੁਹੱਲਾ ਨਿਵਾਸੀ ਕਾਫੀ ਪ੍ਰੇਸ਼ਾਨ ਹਨ ਤੇ ਉਹ ਦੂਸ਼ਿਤ ਪਾਣੀ ਪੀਣ ਲਈ ਮਜਬੂਰ ਹੋ ਰਹੇ ਹਨ।
ਰੈਲਮਾਜਰਾ ਦੇ ਸਰਕਾਰੀ ਸਕੂਲ ਦੇ ਨਜ਼ਦੀਕ ਪੈਂਦੇ ਮੁਹੱਲੇ ਦੇ ਨਿਵਾਸੀਆਂ ਨੇ ਗੰਧਲਾ ਪਾਣੀ ਦਿਖਾਉਂਦੇ ਹੋਏ ਦੱਸਿਆ ਕਿ ਉਨ੍ਹਾਂ ਦੇ ਮੁਹੱਲੇ ਵਿਚ ਬੀਤੇ ਕਰੀਬ ਇਕ ਮਹੀਨੇ ਤੋਂ ਪੀਣ ਵਾਲੇ ਪਾਣੀ ਦੀ ਸਪਲਾਈ ਬਹੁਤ ਦੂਸ਼ਿਤ ਆ ਰਹੀ ਹੈ । ਸਾਫ ਪਾਣੀ ਦਾ ਕੋਈ ਹੋਰ ਪ੍ਰਬੰਧ ਨਾ ਹੋਣ ਕਰਕੇ ਉਨ੍ਹਾਂ ਨੂੰ ਗੰਧਲਾ ਪਾਣੀ ਹੀ ਪੀਣ ਲਈ ਮਜਬੂਰ ਹੋਣਾ ਪੈ ਰਿਹਾ ਹੈ। ਮੁਹੱਲਾ ਨਿਵਾਸੀਆਂ ਨੇ ਦੱਸਿਆ ਕਿ ਕਦੇ -ਕਦੇ ਤਾਂ ਪਾਣੀ ਬਹੁਤ ਹੀ ਗੰਦਾ ਹੁੰਦਾ ਹੈ ਜਿਸ ਨੂੰ ਪੀਣਾ ਤਾਂ ਦੂਰ ਦੀ ਗੱਲ ਦੇਖਣ ਨੂੰ ਵੀ ਮਨ ਨਹੀਂ ਕਰਦਾ । ਉਨ੍ਹਾਂ ਦੱਸਿਆ ਕਿ ਦੂਸ਼ਿਤ ਪਾਣੀ ਸਬੰਧੀ ਉਨ੍ਹਾਂ ਜਲ ਘਰ ਦੇ ਕਰਮਚਾਰੀ ਦੇ ਧਿਆਨ ਵਿੱਚ ਵੀ ਲਿਆਂਦਾ ਸੀ ਪ੍ਰੰਤੂ ਉਸ ਵੱਲੋਂ ਕੋਈ ਧਿਆਨ ਨਹੀਂ ਦਿੱਤਾ ਗਿਆ । ਦੂਸ਼ਿਤ ਪਾਣੀ ਕਰਕੇ ਉਨ੍ਹਾਂ ਨੂੰ ਪੇਟ ਦੀਆਂ ਬਿਮਾਰੀਆਂ ਲੱਗਣ ਦਾ ਡਰ ਵੀ ਪੈਦਾ ਹੋ ਗਿਆ ਹੈ ਜਦਕਿ ਹੁਣ ਬਰਸਾਤ ਦਾ ਮੌਸਮ ਸ਼ੁਰੂ ਹੋਣ ਕਰਕੇ ਦੂਸ਼ਿਤ ਪਾਣੀ ਉਨ੍ਹਾਂ ਨੂੰ ਬੀਮਾਰੀਆਂ ਦੀ ਲਪੇਟ ਵਿਚ ਲੈ ਸਕਦਾ ਹੈ । ਮੁਹੱਲਾ ਨਿਵਾਸੀਆਂ ਨੇ ਇਹ ਵੀ ਦੱਸਿਆ ਕਿ ਜਲ ਘਰ ਦਾ ਕਰਮਚਾਰੀ ਪਾਣੀ ਕਦੇ ਵੀ ਸਮੇਂ ਸਿਰ ਨਹੀਂ ਛੱਡਦਾ ਤੇ ਨਾ ਹੀ ਉਸ ਨੂੰ ਛੱਡਣ ਦਾ ਕੋਈ ਟਾਈਮ ਟੇਬਲ ਹੈ, ਇੱਥੋਂ ਤਕ ਕਿ ਕਈ ਵਾਰ ਤਾਂ ਉਹ ਰਾਤ ਦੇ ਸਮੇਂ ਵੀ ਪਾਣੀ ਛੱਡ ਦਿੰਦਾ ਹੈ ਜਦਕਿ ਲੋਕ ਉਸ ਸਮੇਂ ਸੁੱਤੇ ਪਏ ਹੁੰਦੇ ਹਨ । ਮੁਹੱਲਾ ਨਿਵਾਸੀਆਂ ਨੇ ਜਲ ਸਪਲਾਈ ਵਿਭਾਗ ਤੋਂ ਮੰਗ ਕੀਤੀ ਹੈ ਕਿ ਉਨ੍ਹਾਂ ਨੂੰ ਆ ਰਹੀ ਦੂਸ਼ਿਤ ਪਾਣੀ ਦੀ ਸਪਲਾਈ ਤੋਂ ਨਿਜਾਤ ਦਿਵਾਈ ਜਾਵੇ ਅਤੇ ਪਾਣੀ ਛੱਡਣ ਦਾ ਸਮਾਂ ਨਿਸ਼ਚਿਤ ਕੀਤਾ ਜਾਵੇ ।
ਕੀ ਕਹਿੰਦੇ ਹਨ ਵਿਭਾਗ ਦੇ ਐਸਡੀਓ
ਰੈਲ ਮਾਜਰਾ ਦੇ ਮੁਹੱਲੇ ਵਿਚ ਆ ਰਹੀ ਦੂਸ਼ਿਤ ਪਾਣੀ ਦੀ ਸਪਲਾਈ ਸਬੰਧੀ ਜਦੋਂ ਵਿਭਾਗ ਦੇ ਐਸ.ਡੀ.ਓ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਸ ਸੰਬੰਧੀ ਕੋਈ ਵੀ ਗੱਲ ਉਨ੍ਹਾਂ ਦੇ ਧਿਆਨ ਵਿੱਚ ਨਹੀਂ ਹੈ ਤੇ ਹੁਣ ਉਨ੍ਹਾਂ ਨੂੰ ਪਤਾ ਲੱਗ ਚੁੱਕਾ ਹੈ ਅਤੇ ਮੁਲਾਜ਼ਮ ਭੇਜ ਕੇ ਪਾਣੀ ਚੈੱਕ ਕਰਵਾਇਆ ਜਾਵੇਗਾ ਅਤੇ ਜੋ ਵੀ ਕਮੀ ਪੇਸ਼ੀ ਹੈ ਉਸ ਨੂੰ ਤੁਰੰਤ ਦੂਰ ਕੀਤਾ ਜਾਵੇ ਗਾ
