ਜਗਮਿੰਦਰ ਸਿੰਘ ਏ ਜੀ ਐੱਮ ਨੂੰ ਸਦਮਾ; ਪਿਤਾ ਅਜੀਤ ਰਾਮ ਫੌਜੀ ਦਾ ਦੇਹਾਂਤ
ਗੜ੍ਹਸ਼ੰਕਰ, 25 ਸਤੰਬਰ- ਅੱਜ ਬੀ.ਐਸ. ਐਨ.ਐਲ ਹੁਸ਼ਿਆਰਪੁਰ ਦੇ ਅਸਿਸਟੈਂਟ ਜਨਰਲ ਮੈਨੇਜਰ ਜਗਮਿੰਦਰ ਸਿੰਘ ਦੇ ਪਿਤਾ ਸ਼੍ਰੀ ਅਜੀਤ ਰਾਮ ਫੌਜੀ (78)ਦੀ ਮ੍ਰਿਤਕ ਦੇਹ ਦਾ ਸੰਸਕਾਰ ਉਹਨਾਂ ਦੇ ਪਿੰਡ ਚੱਕ ਫੁੱਲੂ (ਨੇੜੇ ਗੜ੍ਹਸ਼ੰਕਰ) ਦੇ ਸ਼ਮਸ਼ਾਨ ਘਾਟ ਵਿਖੇ ਕਰ ਦਿੱਤਾ ਗਿਆ।

ਇੱਥੇ ਵਰਨਣਯੋਗ ਹੈ ਕਿ ਅਜੀਤ ਰਾਮ ਨੇ ਸਿਵਲ ਹਸਪਤਾਲ ਹੁਸ਼ਿਆਰਪੁਰ ਵਿਖੇ ਨਵਾਂ ਗੋਡੇ ਪੁਆਏ ਸਨ। ਅਪ੍ਰੇਸ਼ਨ ਤੋਂ ਬਾਅਦ ਉਹਨਾਂ ਦੇ ਸਰੀਰ ਵਿਚ ਇਨਫੈਕਸ਼ਨ ਫੈਲ ਗਈ ਜਿਸ ਕਾਰਨ ਉਹਨਾਂ ਦੇ ਗੁਰਦੇ ਖਰਾਬ ਹੋ ਗਏ। ਡਾਕਟਰਾਂ ਦੇ ਯਤਨਾਂ ਦੇ ਬਾਵਜੂਦ ਉਹਨਾਂ ਦੀ ਜਾਨ ਨੂੰ ਬਚਾਇਆ ਨਹੀਂ ਜਾ ਸਕਿਆ।ਬੀਤੇ ਕੱਲ ਉਹਨਾਂ ਦੀ ਮੌਤ ਹੋ ਗਈ। ਉਹਨਾਂ ਦੀ ਅੰਤਿਮ ਅਰਦਾਸ 3 ਅਕਤੂਬਰ ਨੂੰ ਹੋਵੇਗੀ।
ਇਸ ਮੌਕੇ ਏਜੀਐਮ ਜਗਤਾਰ ਸਿੰਘ,ਸਤਿੰਦਰ ਸਿੰਘ ਸੇਵਾਮੁਕਤ ਐਸ ਡੀ ਓ, ਅਮਿਤ ਗੁਪਤਾ, ਅਜੀਤ ਸਿੰਘ, ਲਾਲ ਚੰਦ, ਸੁਰਜੀਤ ਰਾਏ, ਸ਼ਾਮ ਲਾਲ, ਮਨਦੀਪ ਸਿੰਘ, ਸੰਦੀਪ ਧੀਮਾਨ, ਸੁਖਬੀਰ ਸਿੰਘ, ਈਸ਼ਵਰ ਸਿੰਘ, ਭਗਵੰਤ ਕਿਸ਼ੋਰ ਸੇਵਾਮੁਕਤ ਡਿਪਟੀ ਚੀਫ ਇੰਜੀਨੀਅਰ, ਏ ਜੀ ਐਮ ਸਤਪਾਲ, ਇਫਟੂ ਦੇ ਸੂਬਾ ਪ੍ਰਧਾਨ ਕੁਲਵਿੰਦਰ ਸਿੰਘ ਵੜੈਚ, ਜਮਹੂਰੀ ਅਧਿਕਾਰ ਸਭਾ ਦੇ ਜਿਲਾ ਸਕੱਤਰ ਜਸਬੀਰ ਦੀਪ, ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਮੀਤ ਪ੍ਰਧਾਨ ਹਰਮੇਸ਼ ਸਿੰਘ ਢੇਸੀ, ਡੀ.ਟੀ.ਐਫ ਦੇ ਸੂਬਾ ਆਗੂ ਮੁਕੇਸ਼ ਕੁਮਾਰ, ਮਾਸਟਰ ਹੰਸਰਾਜ ਗੜ੍ਹਸ਼ੰਕਰ,ਜਤਿੰਦਰ ਸਿੰਘ, ਸਤਪਾਲ ਕਲੇਰ, ਰਜਿੰਦਰ ਸਿੰਘ ਸਾਬਕਾ ਮੁਲਾਜ਼ਮ ਆਗੂ, ਪਿੰਡ ਪੈਲੀ ਦੇ ਸਰਪੰਚ ਸੁਰਜੀਤ ਪੈਲੀ, ਬਗੀਚਾ ਸਿੰਘ ਸਹੂੰਗੜਾ, ਬਲਕਾਰ ਸਿੰਘ ਅਤੇ ਹੋਰ ਪਿੰਡ ਵਾਸੀ ਅਤੇ ਰਿਸ਼ਤੇਦਾਰ ਮੌਜੂਦ ਸਨ।