ਖ਼ਾਲਸਾ ਕਾਲਜ ਵਿਖੇ ਆਈਸ ਬ੍ਰੇਕਿੰਗ ਸੈਸ਼ਨ ਅਤੇ ਓਜ਼ੋਨ ਦਿਵਸ ਮਨਾਇਆ

ਗੜ੍ਹਸ਼ੰਕਰ- ਬੱਬਰ ਅਕਾਲੀ ਮੈਮੋਰੀਅਲ ਖ਼ਾਲਸਾ ਕਾਲਜ ਗੜ੍ਹਸ਼ੰਕਰ ਵਿਖੇ ਸਾਇੰਸ ਅਤੇ ਐਜ਼ੂਕੇਸ਼ਨ ਵਿਭਾਗ ਵਲੋਂ ਟ੍ਰਿਪਲ ਆਈ ਸੁਸਾਇਟੀ ਆਫ਼ ਸਾਇੰਸ ਸਟੂਡੈਂਟਸ ਦੇ ਸਹਿਯੋਗ ਨਾਲ ਵਿਦਿਆਰਥੀਆਂ ਲਈ ਆਈਸ ਬ੍ਰੇਕਿੰਗ ਸੈਸ਼ਨ ਕਰਵਾਉਂਦੇ ਹੋਏ ਓਜ਼ੋਨ ਦਿਵਸ ਮਨਾਇਆ ਗਿਆ।

ਟ੍ਰਿਪਲ ਆਈ ਸੁਸਾਇਟੀ ਵਲੋਂ ਨਵੇਂ ਵਿਦਿਆਰਥੀਆਂ ਸੁਸਾਇਟੀ ਦੇ ਉਦੇਸ਼ ਅਤੇ ਆਪਸੀ ਜਾਣ ਪਛਾਣ ਨੂੰ ਮਜ਼ਬੂਤ ਕਰਨ ਦੇ ਮੰਤਵ ਨਾਲ ਕਰਵਾਏ ਸਮਾਗਮ ਦੌਰਾਨ ਸਾਲ 2024-25 ਦੇ ਵੱਖ-ਵੱਖ ਕਲਾਸਾਂ ਦੇ ਵਿਦਿਆਰਥੀਆਂ ਨੂੰ ਕਲਚਰਨ, ਰਾਈਜ਼ਿੰਗ, ਬੈਸਟ ਇਨ ਅਕੈਡਮਿਕ ਅਤੇ ਸ਼ਾਈਨਿੰਗ ਸਟਾਰ ਅਵਾਰਡਸ ਨਾਲ ਸਨਮਾਨ ਕੀਤਾ। 
ਵਿਦਿਆਰਥੀ ਰਵੀ ਸੀਰਾ ਨੇ ਬੈਸਟ ਸਟੂਡੈਂਟ ਆਫ਼ ਟ੍ਰਿਪਲ ਆਈ ਸੁਸਾਇਟੀ ਦਾ ਖਿਤਾਬ ਹਾਸਿਲ ਕੀਤਾ। ਸ਼ਾਈਨਿੰਗ ਸਟਾਰ ਵਿਚ ਵਿਦਿਆਰਥੀ ਕਿਰਨਦੀਪ ਕੌਰ, ਦਿਕਸ਼ਾ, ਨਿਕੀਤਾ ਚੌਧਰੀ, ਅੰਕਿਤਾ ਰਾਣਾ, ਸਵਾਤੀ ਅਤੇ ਰਮਨ ਨੂੰ ਸਨਮਾਨਿਤ ਕੀਤਾ ਗਿਆ। ਕਾਲਜ ਪਿ੍ਰੰਸੀਪਲ ਡਾ. ਅਮਨਦੀਪ ਹੀਰਾ ਨੇ ਵਿਦਿਆਰਥੀਆਂ ਨੂੰ ਪ੍ਰੇਰਿਤ ਕਰਦਿਆਂ ਵਿਗਿਆਨ ਦੀ ਮਹੱਤਤਾ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। 
ਇਸ ਮੌਕੇ ਓਜ਼ੋਨ ਦਿਵਸ ਮਨਾਉਂਦੇ ਹੋਏ ਵਿਦਿਆਰਥੀਆਂ ਨੂੰ ਓਜ਼ੋਨ ਪਰਤ ਦੀ ਸੁਰੱਖਿਆ ਅਤੇ ਵਾਤਾਵਰਣ ਦੀ ਸੰਭਾਲ ਬਾਰੇ ਜਾਗਰੂਕ ਕੀਤਾ। ਇਸ ਮੌਕੇ ਕਰਵਾਏ ਭਾਸ਼ਣ ਮੁਕਾਬਲੇ ਵਿਚ ਵਿਦਿਆਰਥੀਆਂ ਨੇ ਵਾਤਾਵਰਣ ਦੀ ਸੰਭਾਲ ਲਈ ਆਪਣੇ ਵਿਚਾਰ ਰੱਖੇ। ਇਸ ਮੌਕੇ ਡਾ. ਮਨਬੀਰ ਕੌਰ, ਡਾ. ਕੁਲਦੀਪ ਕੌਰ, ਡਾ. ਮੁਕੇਸ਼ ਸ਼ਰਮਾ, ਡਾ. ਗੁਰਬਖਸ਼ ਕੌਰ ਸੰਘਾ, ਡਾ. ਪ੍ਰੀਤ ਇੰਦਰ ਸਿੰਘ ਅਤੇ ਸਟਾਫ਼ ਹਾਜ਼ਰ ਹੋਇਆ।