ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਅਮਿਤ ਸ਼ਾਹ 3 ਅਕਤੂਬਰ ਨੂੰ ਹੋਣਗੇ ਹਰਿਆਣਾ ਵਿੱਚ

ਚੰਡੀਗੜ੍ਹ, 2 ਅਕਤੂਬਰ - ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ੍ਰੀ ਅਮਿਤ ਸ਼ਾਹ 3 ਅਕਤੂਬਰ ਨੂੰ ਹਰਿਆਣਾ ਦੌਰੇ 'ਤੇ ਹੋਣਗੇ। ਉਨ੍ਹਾਂ ਦਾ ਇਹ ਦੌਰਾ ਰੋਹਤਕ ਅਤੇ ਕੁਰੂਕਸ਼ੇਤਰ ਵਿੱਚ ਰਹੇਗਾ। ਸਰਕਾਰੀ ਬੁਲਾਰੇ ਨੇ ਦਸਿਆ ਕਿ ਸਹਿਕਾਰਤਾ ਨੂੰ ਪ੍ਰੋਤਸਾਹਨ ਦੇਣ ਦੀ ਦਿਸ਼ਾ ਵਿੱਚ ਕੇਂਦਰੀ ਗ੍ਰਹਿ ਮੰਤਰੀ ਸ੍ਰੀ ਅਮਿਤ ਸ਼ਾਹ ਰੋਹਤਕ ਆਈਐਮਟੀ ਵਿੱਚ ਸਾਬਰ ਡੇਅਰੀ ਦੇ ਨਵੇਂ ਨਿਰਮਾਣਤ ਪਲਾਂਟ ਦਾ ਉਦਘਾਟਨ ਕਰਣਗੇ।

ਚੰਡੀਗੜ੍ਹ, 2 ਅਕਤੂਬਰ - ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ੍ਰੀ ਅਮਿਤ ਸ਼ਾਹ 3 ਅਕਤੂਬਰ ਨੂੰ ਹਰਿਆਣਾ ਦੌਰੇ 'ਤੇ ਹੋਣਗੇ। ਉਨ੍ਹਾਂ ਦਾ ਇਹ ਦੌਰਾ ਰੋਹਤਕ ਅਤੇ ਕੁਰੂਕਸ਼ੇਤਰ ਵਿੱਚ ਰਹੇਗਾ। ਸਰਕਾਰੀ ਬੁਲਾਰੇ ਨੇ ਦਸਿਆ ਕਿ ਸਹਿਕਾਰਤਾ ਨੂੰ ਪ੍ਰੋਤਸਾਹਨ ਦੇਣ ਦੀ ਦਿਸ਼ਾ ਵਿੱਚ ਕੇਂਦਰੀ ਗ੍ਰਹਿ ਮੰਤਰੀ ਸ੍ਰੀ ਅਮਿਤ ਸ਼ਾਹ ਰੋਹਤਕ ਆਈਐਮਟੀ ਵਿੱਚ ਸਾਬਰ ਡੇਅਰੀ ਦੇ ਨਵੇਂ ਨਿਰਮਾਣਤ ਪਲਾਂਟ ਦਾ ਉਦਘਾਟਨ ਕਰਣਗੇ। 
ਇਸ ਪਰਿਯੋਜਨਾ 'ਤੇ 325 ਕਰੋੜ ਰੁਪਏ ਦੀ ਰਕਮ ਖਰਚ ਕੀਤੀ ਗਈ ਹੈ। ਕੇਂਦਰੀ ਗ੍ਰਹਿ ਮੰਤਰੀ ਵੱਲੋਂ ਸਾਬਰ ਡੇਅਰੀ ਪਲਾਂਟ ਵਿੱਚ ਸਥਾਪਿਤ ਕੀਤੀ ਗਈ ਮਸ਼ੀਨਾਂ ਦਾ ਉਦਘਾਟਨ ਕੀਤਾ ਜਾਵੇਗਾ। ਪਲਾਂਟ ਦੇ ਸ਼ੁਰੂ ਹੋਣ ਨਾਲ ਲਗਭਗ ਇੱਕ ਹਜਾਰ ਵਿਅਕਤੀਆਂ ਨੂੰ ਸਿੱਧੇ ਅਤੇ ਅਸਿੱਧੇ ਤੌਰ 'ਤੇ ਰੁਜ਼ਗਾਰ ਦੇ ਮੌਕੇ ਮਿਲਣਗੇ।
          ਸਾਬਰ ਡੇਅਰੀ ਵੱਲੋਂ ਰੋਹਤਕ ਵਿੱਚ ਨਿਰਮਾਣਤ ਭਾਰਤ ਦਾ ਸੱਭ ਤੋਂ ਵੱਡਾ ਦਹੀਂ, ਲੱਸੀ ਤੇ ਯੋਗਾਰਟ ਉਤਪਾਦਨ ਪਲਾਂਟ ਹੈ। ਪਲਾਂਟ ਦੀ 150 ਮੀਟ੍ਰਿਕ ਟਨ ਰੋਜ਼ਾਨਾ ਦਹੀ ਉਤਪਾਦਨ ਸਮਰੱਥਾ, 3 ਲੱਖ ਲੀਟਰ ਰੋਜ਼ਾਨਾ ਲੱਸੀ ਉਤਪਾਦਨ ਸਮਰੱਥਾ, 10 ਲੱਖ ਲੀਟਰ ਰੋਜ਼ਾਨਾ ਯੋਗਾਰਟ ਉਤਪਾਦਨ ਸਮਰੱਥਾ ਅਤੇ 10 ਮੀਟ੍ਰਿਕ ਟਨ ਰੋਜ਼ਾਨਾ ਮਿਠਾਈ ਉਤਪਾਦਨ ਸਮਰੱਥਾ ਹੈ।

ਸਵਦੇਸ਼ ਤੋਂ ਸਵਾਵਲੰਬਨ, ਖਾਦੀ ਉਦਯੋਗ ਬਣੇਗਾ ਆਤਮਨਿਰਭਰ ਭਾਰਤ ਦੀ ਪਹਿਚਾਣ
          ਕੇਂਦਰੀ ਗ੍ਰਹਿ ਮੰਤਰੀ ਸ੍ਰੀ ਅਮਿਤ ਸ਼ਾਹ ਰੋਹਤਕ ਦੇ ਮਹਾਰਿਸ਼ੀ ਦਿਆਨੰਦ ਯੂਨੀਵਰਸਿਟੀ ਪਰਿਸਰ ਵਿੱਚ ਆਯੋਜਿਤ ਖਾਦੀ ਕਾਰੀਗਰ ਮਹੋਤਸਵ ਵਿੱਚ 2200 ਕਾਰੀਗਰਾਂ ਨੂੰ ਟੂਲ ਕਿੱਟ ਵੀ ਵੰਫਣਗੇ। ਖਾਦੀ ਅਤੇ ਗ੍ਰਾਮਉਦਯੋਗ ਆਯੋਗ ਤਹਿਤ ਕੇਂਦਰੀ ਸੂਖਮ ਲਘੂ ਅਤੇ ਮੱਧਮ ਉਦਮ ਮੰਤਰਾਲਾ ਵੱਲੋਂ ਸਵਦੇਸ਼ੀ ਨਾਲ ਸਵਾਵਲੰਬਨ ਥੀਮ ਤਹਿਤ ਆਯੋਜਿਤ ਖਾਦੀ ਪ੍ਰੋਗਰਾਮ ਮਹੋਤਸਵ ਵਿੱਚ ਆਧੁਨਿਕ ਮਸ਼ੀਨਾਂ, ਟੂਲ ਕਿੱਟ (2200 ਕਾਰੀਗਰ) ਅਤੇ ਪੀਐਮਈਜੀਪੀ ਦੀ 301 ਕਰੋੜ ਰੁਪਏ ਦੀ ਮਾਰਜਨ ਮਨੀ ਦੀ ਵੰਡ ਵੀ ਕਰਣਗੇ।
          ਇੱਥੇ ਹੀ, ਕੇਂਦਰੀ ਗ੍ਰਹਿ ਮੰਤਰੀ ਵੱਲੋਂ ਪੀਐਮਈਜੀਪੀ ਇਕਾਈਆਂ, ਕੇਂਦਰੀ ਪੂਨੀ ਪਲਾਂਟ ਅਤੇ ਖਾਦੀ ਗ੍ਰਾਮ ਉਦਯੋਗ ਭਵਨਾਂ ਦਾ ਉਦਘਾਟਨ ਵੀ ਕੀਤਾ ਜਾਵੇਗਾ। ਸ੍ਰੀ ਅਮਿਤ ਸ਼ਾਹ ਪ੍ਰੋਗਰਾਮ ਸਥਾਨ 'ਤੇ ਆਯੋਜਿਤ ਜਨਸਭਾ ਨੂੰ ਵੀ ਸੰਬੋਧਿਤ ਕਰਣਗੇ।

ਅਪਰਾਧਿਕ ਕਾਨੂੰਨਾਂ 'ਤੇ ਪ੍ਰਦਰਸ਼ਨੀ ਦਾ ਕਰਣਗੇ ਉਦਘਾਟਨ
          ਸਰਕਾਰੀ ਬੁਲਾਰੇ ਨੇ ਅੱਗੇ ਦਸਿਆ ਕਿ ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ੍ਰੀ ਅਮਿਤ ਸ਼ਾਹ ਕੁਰੂਕਸ਼ੇਤਰ ਵਿੱਚ ਨਵੇਂ ਅਪਰਾਧਿਕ ਕਾਨੂੰਨਾਂ 'ਤੇ ਅਧਾਰਿਤ ਪ੍ਰਦਰਸ਼ਨੀ ਦਾ ਉਦਘਾਟਨ ਕਰਣਗੇ। ਇਹ ਮਹਤੱਵਪੂਰਣ ਪ੍ਰਦਰਸ਼ਨੀ 5 ਦਿਨਾਂ ਤੱਕ ਚੱਲੇਗੀ, ਜਿਸ ਵਿੱਚ ਵਕੀਲ , ਵਿਦਿਆਰਥੀ, ਮਾਪੇ ਅਤੇ ਨਾਗਰਿਕ ਸ਼ਾਮਿਲ ਹੋ ਕੇ ਅਪਰਾਧਿਕ ਨਿਆਂ ਪ੍ਰਣਾਲੀ ਵਿੱਚ ਹੋਏ ਬਦਲਾਆਂ ਨੂੰ ਸਮਝ ਸਕਣ। ਨਵੇਂ ਕਾਨੂੰਨ ਨਾਲ ਹੋਏ ਬਦਲਾਅ ਅਤੇ ਉਪਲਬਧੀਆਂ ਦੀ ਪ੍ਰਦਰਸ਼ਨੀ ਰਾਹੀਂ ਪ੍ਰਦਰਸ਼ਿਤ ਕੀਤਾ ਜਾਵੇਗਾ। ਇਸ ਵਿੱਚ 7 ਵੱਖ-ਵੱਖ ਵਿਭਾਗਾਂ ਦੀ ਭੁਮਿਕਾ ਨੂੰ ਵੀ ਦਰਸ਼ਾਇਆ ਜਾਵੇਗਾ। ਪ੍ਰਦਰਸ਼ਨੀ ਨੂੰ 10 ਹਿੱਸਿਆਂ ਵਿੱਚ ਵੰਡਿਆ ਗਿਆ ਹੈ।
          ਬੁਲਾਰੇ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਦੇਸ਼ ਦੀ ਨਿਆਂ ਵਿਵਸਥਾ ਨੂੰ ਸਮੇਂ ਅਨੁਕੂਲ ਅਤੇ ਆਧੁਨਿਕ ਬਨਾਉਣ ਦੀ ਦਿਸ਼ਾ ਵਿੱਚ ਇਤਿਹਾਸਕ ਕਦਮ ਚੁੱਕਦੇ ਹੋਏ ਨਵੇਂ ਅਪਰਾਧਿਕ ਕਾਨੂੰਨਾਂ ਨੂੰ ਲਾਗੂ ਕਰਨ ਦੀ ਪਹਿਲ ਕੀਤੀ ਹੈ। ਉਨ੍ਹਾਂ ਦੀ ਸੋਚ ਰਹੀ ਹੈ ਕਿ ਆਮ ਨਾਗਰਿਕਾਂ ਨੂੰ ਨਿਆਂ ਸਰਲ ਅਤੇ ਤੁਰੰਤ ਰੂਪ ਨਾਲ ਮਿਲਣਾ ਚਾਹੀਦਾ ਹੈ ਅਤੇ ਕਾਨੂੰਨਾਂ ਦਾ ਸਵਰੂਪ ਅਜਿੀਾ ਹੋਵੇ ਜੋ ਜਨਤਾ ਦੇ ਅਧਿਕਾਰਾਂ ਦੀ ਰੱਖਿਆ ਕਰਦੇ ਹੋਏ ਉਨ੍ਹਾਂ ਨੂੰ ਭਰੋਸਾ ਅਤੇ ਸੁਰੱਖਿਆ ਦਾ ਤਜਰਬਾ ਕਰਾਏ। 
ਸਰਕਾਰ ਨੇ ਸਾਲਾਂ ਤੋਂ ਚੱਲੇ ਆ ਰਹੇ ਪੁਰਾਣੇ ਸਜਾ ਸੰਹਿਤਾਵਾਂ ਨੂੰ ਬਦਲ ਕੇ ਇੱਕ ਅਜਿਹੀ ਵਿਵਸਥਾ ਪੇਸ਼ ਕੀਤੀ ਹੈ, ਜੋ ਨਾ ਸਿਰਫ ਵਿਭਾਗਾਂ ਦੇ ਕੰਮ ਨੂੰ ਸਰਲ ਬਣਾਉਂਦੀ ਹੈ ਸਗੋ ਨਾਗਰਿਕਾਂ ਨੂੰ ਵੀ ਤੁਰੰਤ ਅਤੇ ਪਾਰਦਰਸ਼ੀ ਨਿਆਂ ਦਿਵਾਉਣ ਵਿੱਚ ਸਹਾਇਕ ਸਾਬਤ ਹੋ ਰਹੀ ਹੈ।
          ਸਰਕਾਰੀ ਬੁਲਾਰੇ ਨੇ ਦਸਿਆ ਕਿ ਨਾਗਰਿਕਾਂ ਨੂੰ ਨਵੇਂ ਕਾਨੂੰਨਾਂ ਤੋਂ ਮਿਲਣ ਵਾਲੇ ਸਿੱਧੇ ਲਾਭ, ਜਿਵੇਂ ਕਿ ਤੁਰੰਤ ਨਿਆਂ, ਆਧੁਨਿਕ ਤਕਨੀਕ ਦੀ ਵਰਤੋ ਅਤੇ ਮਾਮਲਿਆਂ ਦੇ ਨਿਪਟਾਨ ਵਿੱਚ ਤੇਜੀ ਵੀ ਇਸ ਪ੍ਰਦਰਸ਼ਨੀ ਦੇ ਜਰਇਏ ਸਮਝਾਏ ਜਾਣਗੇ। ਇਹ ਆਯੋਜਨ ਭਾਰਤੀ ਨਿਆਂ ਪ੍ਰਣਾਲੀ ਨੂੰ ਇੱਕ ਨਵੀਂ ਦਿਸ਼ਾ ਦੇਣ ਦੇ ਨਾਲ-ਨਾਲ ਕਾਨੂੰਨ ਅਤੇ ਨਾਗਰਿਕਾਂ ਦੇ ਵਿੱਚ ਭਰੋਸਾ ਨੂੰ ਹੋਰ ਵੱਧ ਮਜਬੁਤ ਕਰਨ ਦਾ ਕੰਮ ਕਰੇਗਾ।

825 ਕਰੋੜ ਦੀ ਵੱਖ-ਵੱਖ ਪਰਿਯੋਜਨਾਵਾਂ ਦਾ ਵੀ ਰਕਣਗੇ ਉਦਘਾਟਨ ਤੇ ਨੀਂਹ ਪੱਥਰ
          ਕੇਂਦਰੀ ਗ੍ਰਹਿ ਮੰਤਰੀ ਸ੍ਰੀ ਅਮਿਤ ਸ਼ਾਹ ਹਰਿਆਣਾ ਦੀ ਜਨਤਾ ਨੂੰ ਵਿਕਾਸ ਦੀ ਨਵੀਂ ਸੌਗਾਤ ਦਿੰਦੇ ਹੋਏ ਕੁਰੂਕਸ਼ੇਤਰ ਵਿੱਚ ਲਗਭਗ 825 ਕਰੋੜ ਰੁਪਏ ਦੀ ਵੱਖ-ਵੱਖ ਪਰਿਯੋਜਨਾਵਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਰੱਖਣਗੇ। ਇੰਨ੍ਹਾਂ ਪਰਿਯੋਜਨਾਵਾਂ ਨਾਲ ਸੂਬੇ ਦਾ ਬੁਨਿਆਦੀ ਢਾਂਚਾ ਹੋਰ ਵੱਧ ਮਜਬੂਤ ਹੋਵੇਗਾ ਅਤੇ ਜਨਭਲਾਈ ਦੀ ਦਿਸ਼ਾ ਵਿੱਚ ਨਵੇਂ ਮੁਕਾਮ ਜੁੜਨਗੇ। 
ਇਹ ਕਦਮ ਨਾ ਸਿਰਫ ਹਰਿਆਣਾ ਦੀ ਪ੍ਰਗਤੀ ਨੂੰ ਗਤੀ ਦਵੇਗਾ ਸਗੋ ਰੁਜ਼ਗਾਰ ਦੇ ਮੌਕੇ ਵਧਾ ਕੇ ਨੌਜੁਆਨਾਂ ਨੂੰ ਮਜਬੂਤ ਬਨਾਉਣ ਵਿੱਚ ਵੀ ਸਹਾਇਤ ਸਾਬਤ ਹੋਵੇਗਾ। ਕੇਂਦਰ ਸਰਕਾਰ ਅਤੇ ਸੂਬਾ ਸਰਕਾਰ ਮਿਲ ਕੇ ਜਨਤਾ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਣ ਅਤੇ ਵਿਕਾਸ ਦੇ ਨਵੇਂ ਮਾਨਕ ਸਥਾਪਿਤ ਕਰਨ ਲਈ ਲਗਾਤਾਰ ਕੰਮ ਕਰ ਰਹੀ ਹੈ, ਅਤੇ ਇਹ ਮੌਕਾ ਉਸੀ ਲੜੀ ਦਾ ਇੱਕ ਮਹਤੱਵਪੂਰਣ ਪੜਾਅ ਹੋਵੇਗਾ।