
ਹਰਿਆਣਾ ਦਾ ਵਿਜ਼ਨ ਸਾਰਿਆਂ ਲਈ ਆਵਾਸ; ਮੁੱਖ ਸਕੱਤਰ ਅਨੁਰਾਗ ਰਸਤੋਗੀ ਨੇ ਕੀਤੀ ਪੀਐਮਏਵਾਈ-ਯੂ 2.0 ਦੀ ਸਮੀਖਿਆ
ਚੰਡੀਗੜ੍ਹ, 29 ਸਤੰਬਰ-ਪ੍ਰਧਾਨ ਮੰਤਰੀ ਆਵਾਸ ਯੋਜਨਾ-ਸ਼ਹਿਰੀ 2.0 (ਪੀਐਮਏਵਾਈ-ਯੂ 2.0) ਤਹਿਤ ਹਰਿਆਣਾ ਸਾਰਿਆਂ ਲਈ ਆਵਾਸ ਦੇ ਵਿਜ਼ਨ ਨੂੰ ਸਾਕਾਰ ਕਰਨ ਦੀ ਦਿਸ਼ਾ ਵਿੱਚ ਤੇਜੀ ਨਾਲ ਅੱਗੇ ਵੱਧ ਰਿਹਾ ਹੈ।
ਚੰਡੀਗੜ੍ਹ, 29 ਸਤੰਬਰ-ਪ੍ਰਧਾਨ ਮੰਤਰੀ ਆਵਾਸ ਯੋਜਨਾ-ਸ਼ਹਿਰੀ 2.0 (ਪੀਐਮਏਵਾਈ-ਯੂ 2.0) ਤਹਿਤ ਹਰਿਆਣਾ ਸਾਰਿਆਂ ਲਈ ਆਵਾਸ ਦੇ ਵਿਜ਼ਨ ਨੂੰ ਸਾਕਾਰ ਕਰਨ ਦੀ ਦਿਸ਼ਾ ਵਿੱਚ ਤੇਜੀ ਨਾਲ ਅੱਗੇ ਵੱਧ ਰਿਹਾ ਹੈ।
ਰਾਜ ਪੱਧਰੀ ਮੰਜੂਰੀ ਅਤੇ ਨਿਗਰਾਨੀ ਕਮੇਟੀ (ਐਸਐਲਐਸਐਮਸੀ) ਦੀ ਦੂਜੀ ਮੀਟਿੰਗ ਅੱਜ ਇੱਥੇ ਮੁੱਖ ਸਕੱਤਰ ਸ੍ਰੀ ਅਨੁਰਾਗ ਰਸਤੋਗੀ ਦੀ ਅਗਵਾਈ ਵਿੱਚ ਹੋਈ। ਮੀਟਿੰਗ ਵਿੱਚ ਲਾਭਾਰਥੀ-ਆਧਾਰਿਤ ਨਿਰਮਾਣ (ਬੀਐਲਸੀ) ਵਰਟਿਕਲ ਤਹਿਤ 2,198 ਲਾਭਾਰਥਿਆਂ ਨੂੰ ਮੰਜੂਰੀ ਦਿੱਤੀ ਗਈ। ਇਸ ਕਦਮ ਨਾਲ 50 ਸ਼ਹਿਰੀ ਸਥਾਨਕ ਸੰਗਠਨਾਂ ਦੇ ਪਰਿਵਾਰਾਂ ਨੂੰ ਮਹੱਤਵਪੂਰਨ ਮਦਦ ਮਿਲ ਸਕੇਗੀ ਜਿਸ ਨਾਲ ਉਹ ਸੁਰੱਖਿਅਤ ਅਤੇ ਟਿਕਾਓ ਘਰ ਬਣਾ ਸਕਣਗੇ।
ਸਾਰਿਆਂ ਲਈ ਆਵਾਸ ਵਿਭਾਗ ਦੇ ਡਾਇਰੈਕਟਰ ਜਨਰਲ ਅਤੇ ਆਵਾਸ ਵਿਭਾਗ ਦੇ ਸਕੱਤਰ ਸ੍ਰੀ ਜੇ.ਗਣੇਸ਼ਨ ਨੇ ਦੱਸਿਆ ਕਿ ਬੀਐਲਸੀ ਵਰਟਿਕਲ ਤਹਿਤ ਹਰੇਕ ਯੋਗ ਲਾਭਾਰਥੀ ਨੂੰ 2.50 ਲੱਖ ਲੱਖ ਰੁਪਏ ਰਾਜ ਦੇ ਹਿੱਸੇ ਨਾਲ ਦਿੱਤੇ ਜਾਣਗੇ। ਇਸ ਮਦਦ ਨਾਲ ਲਾਭਾਰਥਿਆਂ ਨੂੰ 30 ਤੋਂ 40 ਵਰਗ ਮੀਟਰ ਵਿੱਚਕਾਰ ਕਾਰਪੇਟ ਏਸ਼ਿਆ ਨਾਲ ਸਾਰੇ ਮੌਸਮ ਅਨੁਸਾਰ ਪੱਕੇ ਘਰ ਬਣਾਏ ਜਾ ਸਕੱਣਗੇ ਜਿਸ ਨਾਲ ਉਨ੍ਹਾਂ ਦੇ ਜੀਵਨ ਦੀ ਗੁਣਵੱਤਾ ਵਿੱਚ ਸੁਧਾਰ ਹੋਵੇਗਾ।
ਮੀਟਿੰਗ ਵਿੱਚ ਮੁੱਖ ਮੰਤਰੀ ਸ਼ਹਿਰੀ ਆਵਾਸ ਯੋਜਨਾ ( ਐਮਐਮਐਸਏਵਾਈ) ਦੇ ਪੀਐਮਏਵਾਈ-ਯੂ 2.0 ਨਾਲ ਸਫਲ ਏਕੀਕਰਨ ਦੀ ਸਮੀਖਿਆ ਕੀਤੀ ਗਈ। ਐਮਐਮਐਸਏਵਾਈ ਤਹਿਤ ਵੰਡੇ ਗਏ ਇੱਕ ਮਰਲਾ ਪਲਾਟਾਂ ਦੇ 15,256 ਲਾਭਾਰਥਿਆਂ ਨੂੰ ਕੇਂਦਰੀ ਆਵਾਸਨ ਅਤੇ ਸ਼ਹਿਰੀ ਮਾਮਲੇ ਮੰਤਰਾਲੇ ਵੱਲੋਂ ਉਨ੍ਹਾਂ ਦੇ ਘਰਾਂ ਦੇ ਨਿਰਮਾਣ ਲਈ 2.50 ਲੱਖ ਰੁਪਏ ਪ੍ਰਦਾਨ ਕਰਨ ਦੀ ਮੰਜੂਰੀ ਦਿੱਤੀ ਗਈ ਹੈ। ਮੁੱਖ ਸਕੱਤਰ ਸ੍ਰੀ ਅਨੁਰਾਗ ਰਸਤੋਗੀ ਨੇ ਜੋਰ ਦੇ ਕੇ ਕਿਹਾ ਕਿ ਇਹ ਮੰਜੂਰੀਆਂ ਸਰਕਾਰ ਦੇ ਯੂਨਿਵਰਸਲ ਆਵਾਸ ਦੇ ਦ੍ਰਿਸ਼ਟੀਕੋਣ ਨੂੰ ਸਾਕਾਰ ਕਰਨ ਦੀ ਦਿਸ਼ਾ ਵਿੱਚ ਮਹੱਤਵਪੂਰਨ ਕਦਮ ਹਨ।
ਮੀਟਿੰਗ ਵਿੱਚ ਵਾਤਾਵਰਨ, ਵਨ ਅਤੇ ਜੰਗਲੀ ਜੀਵ ਵਿਭਾਗ ਦੇ ਵਧੀਕ ਮੁੱਖ ਸਕੱਤਰ ਸ੍ਰੀ ਸੁਧੀਰ ਰਾਜਪਾਲ, ਨਗਰ ਅਤੇ ਗ੍ਰਾਮ ਆਯੋਜਨਾ ਅਤੇ ਸ਼ਹਿਰੀ ਸੰਪਦਾ ਵਿਭਾਗ ਦੇ ਵਧੀਕ ਮੁੱਖ ਸਕੱਤਰ ਸ੍ਰੀ ਏ.ਕੇ. ਸਿੰਘ, ਸ਼ਹਿਰੀ ਸਥਾਨਕ ਸਰਕਾਰ ਵਿਭਾਗ ਦੇ ਕਮੀਸ਼ਨਰ ਅਤੇ ਸਕੱਤਰ ਸ੍ਰੀ ਵਿਕਾਸ ਗੁਪਤਾ, ਸਾਰਿਆਂ ਲਈ ਆਵਾਸ ਯੋਜਨਾ ਦੇ ਕਮੀਸ਼ਨਰ ਅਤੇ ਸਕੱਤਰ ਮੁਹੱਮਦ ਸ਼ਾਇਨ ਅਤੇ ਹੋਰ ਸੀਨੀਅਰ ਅਧਿਕਾਰੀ ਮੌਜ਼ੂਦ ਸਨ।
