ਜੋਨਲ ਟੂਰਨਾਮੈਂਟ ਵਿੱਚ ਸਰਕਾਰੀ ਹਾਈ ਸਕੂਲ ਗੜ੍ਹੀ ਮਾਨਸੋਵਾਲ ਨੇ ਬਾਜੀ ਮਾਰੀ
ਗੜ੍ਹਸ਼ੰਕਰ- ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੜ੍ਹਸ਼ੰਕਰ ਵਿਖੇ ਚੱਲ ਰਹੀਆਂ ਜੋਨਲ ਖੇਡਾਂ ਵਿੱਚ ਸਰਕਾਰੀ ਹਾਈ ਸਕੂਲ ਗੜੀ ਮਾਨਸੋਵਾਲ ਦੀਆਂ ਕਬੱਡੀ ਟੀਮਾਂ ਮੁੰਡੇ ਅਤੇ ਕੁੜੀਆਂ ਨੇ ਅੰਡਰ-14 ਵਰਗ ਨੈਸ਼ਨਲ ਸਟਾਈਲ ਕਬੱਡੀ ਵਿੱਚ ਭਾਗ ਲਿਆ। ਜਿਸ ਵਿੱਚ ਕੁੜੀਆਂ ਦੀ ਕਬੱਡੀ ਟੀਮ ਨੇ ਜਿੱਤ ਹਾਸਿਲ ਕਰਕੇ ਪਹਿਲਾ ਸਥਾਨ ਪ੍ਰਾਪਤ ਕੀਤਾ।

ਦੂਜੇ ਪਾਸੇ ਮੁੰਡਿਆਂ ਦੀ ਟੀਮ ਨੇ ਵੀ ਬਹੁਤ ਵਧੀਆ ਕਾਰਗੁਜ਼ਾਰੀ ਦਿਖਾਈ।ਅਜ ਸਕੂਲ ਚ ਗੱਲਬਾਤ ਦੌਰਾਨ ਸਕੂਲ ਦੇ ਹੈੱਡਮਾਸਟਰ ਸ. ਬਲਜੀਤ ਸਿੰਘ ਨੇ ਦੱਸਿਆ ਕਿ ਸਕੂਲ ਵਿੱਚ ਕੋਈ ਵੀ ਡੀ.ਪੀ. ਈ. ਜਾਂ ਪੀ .ਟੀ. ਆਈ. ਨਾ ਹੋਣ ਦੇ ਬਾਵਜੂਦ ਵੀ ਪਿਛਲੇ ਕਈ ਸਾਲਾਂ ਤੋਂ ਨੈਸ਼ਨਲ ਸਟਾਈਲ ਕਬੱਡੀ ਵਿੱਚ ਸਕੂਲ ਦੀਆਂ ਟੀਮਾਂ ਲਗਾਤਾਰ ਸ਼ਾਨਦਾਰ ਪ੍ਰਦਰਸ਼ਨ ਕਰਕੇ ਜਿੱਤਾਂ ਪ੍ਰਾਪਤ ਕਰ ਰਹੀਆਂ ਹਨ। ਜਿਸ ਦਾ ਸਿਹਰਾ ਸਕੂਲ ਦੇ ਅਣਥੱਕ ਅਤੇ ਮਿਹਨਤੀ ਸਟਾਫ ਨੂੰ ਜਾਂਦਾ ਹੈ।
ਸਕੂਲ ਦੇ ਸਮੂਹ ਸਟਾਫ ਨੇ ਜੇਤੂ ਵਿਦਿਆਰਥੀਆਂ ਅਤੇ ਉਹਨਾਂ ਦੇ ਮਾਪਿਆਂ ਨੂੰ ਵਧਾਈ ਦਿੱਤੀ। ਇਸ ਮੌਕੇ ਹੈਡ ਮਾਸਟਰ ਬਲਜੀਤ ਸਿੰਘ ਦੇ ਨਾਲ ਕਲਿਆਣ ਸਿੰਘ, ਸਰਬਜੀਤ ਸਿੰਘ, ਹਰੀ ਕ੍ਰਿਸ਼ਨ, ਵਰਿੰਦਰ ਕੁਮਾਰ, ਮੈਡਮ ਸੁਨੀਤਾ ਰਾਣੀ ਅਤੇ ਮੈਡਮ ਗੁਰਜੀਤ ਕੌਰ ਹਾਜ਼ਰ ਸਨ।